ਭਗਤ ਪੂਰਨ ਸਿੰਘ ਦੀ ਯਾਦ ਵਿੱਚ ਲਗਣਗੇ 1500 ਕੈਂਸਰ ਜਾਂਚ ਕੈਂਪ

ss1

ਭਗਤ ਪੂਰਨ ਸਿੰਘ ਦੀ ਯਾਦ ਵਿੱਚ ਲਗਣਗੇ 1500 ਕੈਂਸਰ ਜਾਂਚ ਕੈਂਪ
ਲੋਕਾਂ ਵੱਲੋਂ ਕੀਤੇ ਜਾਣ ਵਾਲੇ ਦਾਨ ਦੀ ਦਿਸ਼ਾ ਬਦਲਣ ਦੀ ਲੋੜ : ਕੁਲਵੰਤ ਧਾਲੀਵਾਲ

6-12 (2)

ਨਿਹਾਲ ਸਿੰਘ ਵਾਲਾ, (ਕੁਲਦੀਪ ਘੋਲੀਆ/ਸਭਾਜੀਤ ਪੱਪੂ): ਪੰਜਾਬ ਵਿੱਚ ਕੈਂਸਰ ਦੀ ਵਧਦੀ ਜਾ ਰਹੀ ਬਿਮਾਰੀ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ ਅਤੇ ਪਿੰਡ ਪਿੰਡ ਜਾ ਕੇ ਲੋਕਾਂ ਦੀ ਮੁਫ਼ਤ ਜਾਂਚ ਤੇ ਦਵਾਈਆਂ ਦੇਣ ਵਾਲੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਭਗਤ ਪੂਰਨ ਸਿੰਘ ਦੀ ਯਾਦ ਵਿੱਚ ਪੰਦਰਾਂ ਸੌ ਕੈਂਪ ਲਗਾਏ ਜਾਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਰਲਡ ਕੈਂਸਰ ਕੇਅਰ ਦੇ ਰਹਿਨੁਮਾ ਅਤੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਨਿਹਾਲ ਸਿੰਘ ਵਾਲਾ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਦੇ ਪ੍ਰਦੂਸ਼ਤ ਯੁੱਗ ਵਿੱਚ ਦਾਨ ਦੀ ਦਿਸ਼ਾ ਬਦਲਣ ਦੀ ਜਰੂਰਤ ਹੈ। ਤੁਹਾਡਾ ਦਾਨ ਡਾਕਟਰੀ ਸੇਵਾ,ਸਾਫ ਪਾਣੀ, ਤੇ ਵਿਦਿਆ ਲਈ ਦੇਣਾ ਚਾਹੀਦਾ ਹੈ ਉਹਨਾਂ ਅੱਗੇ ਦੱਸਿਆ ਕਿ ਹੁਣ ਤੱਕ ਵਰਲਡ ਕੈਂਸਰ ਕੇਅਰ ਵੱਲੋਂ ਪੰਜਾਬ ਦੇ 7400 ਪਿੰਡਾਂ ਵਿੱਚ ਕੈਂਪ ਲਗਾਏ ਜਾ ਚੁੱਕੇ ਜਿਨਹਾਂ ਦੇ ਸਾਰਥਿਕ ਨਤੀਜੇ ਸਾਹਮਣੇ ਆ ਚੱੁਕੇ ਹਨ। ਅਨੇਕਾਂ ਲੋਕਾਂ ਨੂੰ ਕੈਂਸਰ ਦਾ ਸਮੇਂ ਸਿਰ ਪਤਾ ਲੱਗਣ ਤੇ ਨਵੀਂ ਜਿੰਦਗੀ ਮਿਲੀ ਹੈ। ਊਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਕੈਂਸਰ ਕੈਂਪ ਲਗਵਾਏ ਜਾਣ । ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਇੰਦਰਜੀਤ ਜੌਲੀ ਗਰਗ,ਡਾ.ਰਾਜਵਿੰਦਰ ਰੌਂਤਾ ,ਰਿੰਟਾ ਗਰਗ, ਹਰਨੇਕ ਬਰਾੜ,ਰਜਿੰਦਰ ਗਰਗ,ਰੂਪ ਲਾਲ ਮਿੱਤਲ ਸ਼ਹਿਰੀ ਪ੍ਰਧਾਨ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *