ਦੋ ਧੀਆਂ ਦਾ ਸੀ ਅਗਲੇ ਮਹੀਨੇ ਵਿਆਹ

ss1

ਚਾਰ ਧੀਆਂ ਦੇ ਮਜ਼ਦੂਰ ਬਾਪ ਵੱਲੋਂ ਖ਼ੁਦਕੁਸ਼ੀ
ਦੋ ਧੀਆਂ ਦਾ ਸੀ ਅਗਲੇ ਮਹੀਨੇ ਵਿਆਹ

13900364_10153862370863590_1255628966879812743_n(1)

ਦਿੜ੍ਹਬਾ ਮੰਡੀ 04 ਅਗਸਤ (ਰਣ ਸਿੰਘ ਚੱਠਾ) ਹਰ ਰੋਜ਼ ਪੰਜਾਬ ਵਿੱਚ ਖੁਦਕੁਸ਼ੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਘਰੋਂ ਕੰਮ ਤੇ ਗਏ ਕਿਸਾਨ ਜਾ ਮਜਦੂਰ ਦੀ ਸਾਮ ਨੂੰ ਲਾਸ਼ ਹੀ ਘਰ ਪਰਤਦੀ ਹੈ।ਪੰਜਾਬ ਸਰਕਾਰ ਕਿਸਾਨਾਂ ਮਜ਼ਦੂਰਾਂ ਪ੍ਤੀ ਬੇਚਿੰਤਤ ਨਜ਼ਰ ਆ ਰਹੀ ਹੈ। ਲੰਘੇ ਦਿਨ ਦਿੜਬਾ ਨੇੜਲੇ ਪਿੰਡ ਬਰਾਸ ਵਿੱਚ ਆਰਥਿਕ ਤੰਗੀ ਦੇ ਚੱਲਦਿਆਂ ਚਾਰ ਧੀਆਂ ਦੇ ਬਾਪ ਖੇਤ ਮਜ਼ਦੂਰ ਵੱਲੋਂ ਗਲ਼ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਪਾਤ ਹੋਇਆ ਹੈ। ਜਿਸਦੀਆਂ ਦੋ ਲ਼ੜਕੀਆਂ ਦੀ ਸ਼ਾਦੀ ਅਗਲੇ ਮਹੀਨੇ ਹੋਣ ਵਾਲੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਰਾਸ ਦਾ ਰਹਿਣ ਵਾਲਾ ਟੇਕ ਸਿੰਘ ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਗੁਜ਼ਾਰੇ ਜੋਗੀ ਆਮਦਨ ਨਾ ਹੋਣ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਉਸਦੀਆਂ ਦੋ ਲੜਕੀਆਂ ਵਿਆਹੀਆਂ ਹੋਈਆਂ ਹਨ ਜਦੋਂ ਕਿ ਬਾਕੀ ਦੀਆਂ ਦੋ ਲੜਕੀਆਂ ਦਾ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ ਜਿਸ ਕਰਕੇ ਵਿਆਹ ਨੂੰ ਲੈ ਕੇ ਉਹ ਅਕਸਰ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ। ਇਸਦੇ ਚਲਦਿਆਂ ਬੀਤੀ ਰਾਤ ਉਸਨੇ ਘਰ ਦੇ ਕਮਰੇ ਵਿੱਚ ਲੱਗੇ ਛੱਤ ਵਾਲੇ ਪੱਖੇ ਨਾਲ਼ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਿੰਡ ਦੇ ਸਰਪੰਚ ਜਰਨੈਲ ਸਿੰਘ ਚੀਮਾ, ਮੰਗਤ ਰਾਮ ਪੰਚ ਤੇ ਸੀਤੋ ਕੌਰ ਪੰਚ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *