ਭ੍ਰਿਸ਼ਟਾਚਾਰ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ,ਸਰਕਾਰੀ ਦਫਤਰਾਂ ਚ ਸ਼ਰੇਆਮ ਚੱਲਦੀਆਂ ਨੇ ਮਿੱਠੀਆਂ ਮਿਰਚਾਂ

ss1

ਭ੍ਰਿਸ਼ਟਾਚਾਰ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ,ਸਰਕਾਰੀ ਦਫਤਰਾਂ ਚ ਸ਼ਰੇਆਮ ਚੱਲਦੀਆਂ ਨੇ ਮਿੱਠੀਆਂ ਮਿਰਚਾਂ

 

ਬੇਸ਼ੱਕ ਭ੍ਰਿਸ਼ਟਾਚਾਰ ਪੂਰੇ ਦੇਸ਼ ਲਈ ਵੱਡੀ ਚਣੌਤੀ ਬਣ ਚੁੱਕਾ ਹੈ।ਪਰ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਇਸ ਵੇਲੇ ਸ਼ਿਖਰਾਂ ਨੂੰ ਛੋਹ ਰਿਹਾ ਹੈ।ਅੱਜ ਤੁਹਾਨੂੰ ਕਿਸੇ ਵੀ ਸਰਕਾਰੀ ਦਫਤਰ ਵਿੱਚ ਕੰਮ ਪੈ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਜਥੇਦਾਰ ਦੀ ਲੋੜ ਪੈਦੀਂ ਹੈ ਉਸ ਉਪਰੰਤ ਉਕਤ ਜਥੇਦਾਰ ਤੁਹਾਡੇ ਕੰਮ ਲਈ ਤੁਹਾਨੂੰ ਸੰਬੰਧਿਤ ਅਫਸਰ ਨੂੰ ਕਿੰਨੇ ਪੈਸੇ ਦੇਣੇ ਪੈਣਗੇ ਇਹ ਦੱਸੇਗਾ।ਕਿਸੇ ਵੀ ਦਫਤਰ ਵਿੱਚ ਤੁਸੀਂ ਕੰਮ ਕਰਵਾਉਣਾਂ ਹੋਵੇ ਤੁਸੀ ਸਿਰਫ ਸਰਕਾਰੀ ਫੀਸ ਭਰਕੇ ਕਰਵਾ ਲਵੋ ਇਹ ਨਾਮੁੰਮਕਿਨ ਹੈ।ਕੁਝ ਹੋਰ ਲਿਖਣ ਤੋਂ ਪਹਿਲਾਂ ਮੈ ਅਪਣੇ ਨਾਲ ਬੀਤਿਆ ਬਾਕਿਆ ਜਰੂਰ ਸਾਂਝਾ ਕਰਾਂਗਾ।ਕੁਝ ਸਮਾਂ ਪਹਿਲਾਂ ਮੈਂ ਕਿਸੇ ਦੇ ਨਾਮ ਮੋਟਰ ਕੁਨੈਕਸ਼ਨ ਤਬਦੀਲ ਕਰਵਾਉਣਾਂ ਸੀ।ਮੇਰਾ ਸੰਬੰਧ ਪੱਤਰਕਾਰੀ ਨਾਲ ਹੋਣ ਕਰਕੇ ਮੈਂ ਸੋਚਿਆ ਆਪਾਂ ਤਾ ਕੰਮ ਫਰੀ ਹੀ ਕਰਵਾ ਲਵਾਂਗੇ।ਇਸ ਸੰਬੰਧੀ ਸਭ ਤੋਂ ਪਹਿਲਾਂ ਮੈਂ ਸੰਬੰਧਿਤ ਅਫਸਰ ਨੂੰ ਮਿਲਿਆ ਤਾਂ ਉਹ ਕਹਿੰਦਾਂ ਜੀ ਮੋਟਰਾਂ ਦੇ ਤਬਾਦਲੇ ਬੰਦ ਨੇ ਇਸ ਕਰਕੇ ਇਹ ਕੰਮ ਨਹੀ ਹੋ ਸਕਦਾ।ਜਦੋਂ ਕਿ ਸਾਡੇ ਪਿੰਡ 15 ਦਿਨ ਪਹਿਲਾਂ ਕਿਸੇ ਦੀ ਮੋਟਰ ਦਾ ਤਬਾਦਲਾ ਹੋ ਚੁੱਕਾ ਸੀ।ਮੈਂ ਉਸ ਕਿਸਾਨ ਨੁੰ ਪੁੱਛਿਆ ਵੀ ਮੋਟਰਾਂ ਦੇ ਤਬਾਦਲੇ ਤਾਂ ਬੰਦ ਨੇ ਫਿਰ ਤੁਸੀਂ ਕਿਵੇਂ ਕਰਵਾਇਆ? ਤਾਂ ਉਹ ਕਹਿੰਦੇ ਜੀ ਹੋਣ ਨੂੰ ਕੀ ਨਹੀ ਹੁੰਦਾਂ ਪੰਜਾਬ ਚ ਬੱਸ ਮੋਟੇ ਰੁਪੈ ਖਰਚਣੇ ਪੇਣਗੇ।ਉਹਨਾਂ ਨੇ ਥੱਲੇ ਤੋਂ ਲੈਕੇ ਉੱਪਰ ਤੱਕ ਦੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਫੀਸਾਂ ਮੈਨੂੰ ਦੱਸੀਆਂ।

ਪਹਿਲਾਂ ਤਾਂ ਮੈਂ ਬੜਾ ਹੈਰਾਨ ਹੋਇਆ ਫੇਰ ਸੋਚਿਆ ਚਲੋ ਇੱਕ ਗੱਲ ਤਾਂ ਪੱਕੀ ਹੈ ਮੇਰਾ ਕੰਮ ਹੋ ਤਾਂ ਜਾਵੇਗਾ।ਮੈਂ ਅਪਣੇ ਤੋਂ ਸੀਨੀਅਰ ਜਿਲਾ ਪੱਧਰ ਦੇ ਇੱਕ ਪੱਤਰਕਾਰ ਦੋਸਤ ਨੂੰ ਫੋਨ ਕੀਤਾ ਕਿ ਬਾਈ ਜੀ ਅਪਣਾਂ ਕੰਮ ਕਰਵਾਉਣਾ ਤਾਂ ਉਹ ਕਹਿੰਦਾਂ ਗੱਲ ਈ ਕੋਈ ਨਹੀ ਤੁਹਾਡਾ ਕੰਮ ਹੋ ਜਾਵੇਗਾ ਤੁਸੀ ਸ਼ਾਮ ਨੂੰ ਫੋਨ ਕਰਿਓ।ਮੈਂ ਜਦੋਂ ਸ਼ਾਮ ਨੂੰ ਫੋਨ ਕੀਤਾ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਪੱਤਰਕਾਰ ਨੇ ਦੱਸਿਆ ਕਿ ਤੇਰਾ ਕੰਮ ਤਾਂ ਹੋ ਜਾਵੇਗਾ ਤੂੰ ਇਹ ਦੱਸ ਪੈਸੇ ਕਿੰਨੇ ਕੁ ਦੇ ਸਕਦਾਂ ਹੈਂ ਅਫਸਰਾਂ ਨੂੰ ਭੇਟਾ ਤਾਂ ਚੜਾਉਣੀ ਪਊ ਨਾਲੇ ਮੈਂ ਜਿਸ ਬੰਦੇ ਤੋਂ ਅਫਸਰ ਨੂੰ ਫੋਨ ਕਰਾਉਂ ਉਹ ਵੀ ਪੈਸੇ ਭਾਲਦਾ।ਖੈਰ ਕੁਝ ਕਾਰਨਾਂ ਕਰਕੇ ਮੇਰਾ ਮੋਟਰ ਕੁਨੈਕਸਨ ਤਬਦੀਲ ਕਰਵਾਉਣ ਵਾਲਾ ਕੰ ਮੈਂ ਫਿਲਹਾਲ ਰੱਦ ਕਰ ਦਿੱਤਾ।ਪਰ ਮੇਰੇ ਦਿੱਲ ਨੂੰ ਇਹ ਗੱਲ ਬੜੀ ਚੁੱਭ ਰਹੀ ਹੈ ਕਿ ਜਦੋਂ ਮੇਰੇ ਵਰਗੇ ਪੱਤਰਕਾਰਾਂ ਜਾਂ ਹੋਰ ਪੜੇ ਲਿਖਿਆ ਨਾਲ ਅਜਿਹਾ ਵਰਤਾਰਾ ਆਮ ਹੋ ਰਿਹਾ ਹੈ।ਤਾਂ ਆਮ ਲੋਕਾਂ ਜਾਂ ਅਨਪੜ ਲੋਕਾਂ ਨਾਲ ਕੀ ਬੀਤਦੀ ਹੋਵੇਗੀ।ਪਿਛਲੇ ਦਿਨੀ ਮੇਰੇ ਪੱਤਰਕਾਰ ਦੋਸਤ ਨੇ ਦੱਸਿਆ ਕਿ ਉਹ ਰਜਿਸਟਰੀ ਦੇ ਸੰਬੰਧ ਵਿੱਚ ਤਹਿਸੀਲ ਦਫਤਰ ਗਿਆ ਤਾਂ ਉੱਥੇ ਮੌਜੂਦ ਅਫਸਰ ਹਰ 5 ਮਿੰਟ ਬਾਅਦ ਅਪਣੀ ਕੁਰਸੀ ਤੋਂ ਉੱਠਕੇ ਨਾਲ ਵਾਲੇ ਕਮਰੇ ਵਿੱਚ ਚਲ਼ਿਆ ਜਾਇਆ ਕਰੇ।ਜਦੋਂ ਉਸਨੇ ਪੂਰੇ ਮਸਲੇ ਨੂੰ ਗੌਰ ਨਾਲ ਦੇਖਿਆ ਕਿ ਜਨਾਬ ਅਫਸਰ ਸਾਹਿਬ ਨਾਲਦੇ ਕਮਰੇ ਵਿੱਚ ਬੈਠੇ ਦਲਾਲਾਂ ਦੀਆਂ ਫਾਈਲਾਂ ਸਾਈਨ ਕਰਨ ਲਈ ਵਾਰ ਵਾਰ ਉੱਠਕੇ ਜਾ ਰਹੇ ਹਨ।ਪੱਤਰਕਾਰ ਨੇ ਪੂਰੀ ਘਟਨਾਂ ਕੈਮਰੇ ਵਿੱਚ ਵੀ ਕੈਦ ਕਰ ਲਈ।ਬਾਅਦ ਵਿੱਚ ਉਕਤ ਅਫਸਰ ਉਸਦੇ ਖਬਰ ਨਾ ਲਾਉਣ ਲਈ ਹਾੜੇ ਕੱਢ ਰਿਹਾ ਹੈ।ਕਹਿਣ ਦਾ ਭਾਵ ਇਹ ਹੈ ਕਿ ਬੇਸ਼ੱਕ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਦੇ ਵਾਅਦੇ ਜੋਰ ਸ਼ੋਰ ਨਾਲ ਕਰ ਰਹੀਆਂ ਹਨ ਪਰ ਇਹਨਾਂ ਦਅਵਿਆਂ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭ੍ਰਿਸ਼ਟਾਚਾਰ ਦੇ ਵਿਰੋਧ ਚ ਹੋਂਦ ਚ ਆਈ ਇੱਕ ਪਾਰਟੀ ਦੇ ਆਗੂ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਚ ਘਿਰ ਰਹੇ ਹਨ।ਇੱਕ ਸੱਚਾਈ ਇਹ ਵੀ ਹੈ ਕਿ ਅੱਜਕਲ ਲੋਕ ਰਿਸ਼ਵਤ ਦੇਣ ਦੇ ਆਦੀ ਹੋ ਚੁੱਕੇ ਹਨ ਅਤੇ ਉਹ ਸੋਚਦੇ ਹਨ ਕਿ ਅਸੀ ਜਦ ਤੱਕ ਰਿਸ਼ਵਤ ਨਹੀ ਦੇਵਾਗੇ ਸਾਡਾ ਕੰਮ ਨਹੀ ਹੋਵੇਗਾ।ਸੋ ਅੰਤ ਵਿੱਚ ਨਤੀਜਾ ਇਹੀ ਨਿਕਲਦਾ ਹੈ ਜੇ ਪੰਜਾਬ ਨੂੰ ਸੱਚਮੁੱਚ ਕੈਲਫਰੋਨੀਆਂ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਦਾ ਖਾਤਮਾਂ ਕਰਨਾ ਪਵੇਗਾ ।

img142

ਲੇਖਕ-ਦਰਸ਼ਨ ਹਾਕਮਵਾਲਾ
ਬੋਹਾ (ਮਾਨਸਾ) ਫੋਨ-9815614892

print
Share Button
Print Friendly, PDF & Email

Leave a Reply

Your email address will not be published. Required fields are marked *