ਇਤਿਹਾਸ ਜਿਹੇ ਇਨਸਾਨ

ss1

ਇਤਿਹਾਸ ਜਿਹੇ ਇਨਸਾਨ

A_village_way

ਇਤਿਹਾਸ ਜਿਹੇ ਇਨਸਾਨ
ਪਿਆਰੇ ਨੇ ਬੋਹੜਾਂ ਦੀ ਛਾਂ ਵਰਗੇ।
ਬਾਪੂ, ਭਰਾ ਤੇ ਭੈਣ ਓਹੀ,
ਤੇ ਓਹੀ ਲੱਗਦੇ ਮਾਂ ਵਰਗੇ।
ਜੱਗਰ, ਮੱਲ, ਲਾਲ ਅਤੇ ਭਾਨੇ ਦੀਆਂ ਪੈੜਾਂ ਨੇ…
ਇਹਦੀਆਂ ਪਹੀਆਂ `ਚ ਮੇਰੇ ਨਾਨੇ ਦੀਆਂ ਪੈੜਾਂ ਨੇ…

ਧਰਤੀ ਗੋਲ ਨਹੀਂ ਦਿਸਦੀ
ਓਹੀ ਵਿਹੜੀ ਵਿਚ ਵੱਟਦਾ ਬਾਣ ਦਿਸੇ,
ਓਹੀਓ ਮੇਰਾ ਯਾਰ ਮੈਨੂੰ
ਨਾ ਉਮਰ ਦੋ ਕੋਈ ਹਾਣ ਦਿਸੇ,
ਨਾ ਰੁਪਈਆਂ ਦੀ ਸੇਜ, ਚਵੱਨੀ – ਆਨੇ ਦੀਆਂ ਪੈੜਾਂ ਨੇ…
ਇਹਦੀਆਂ ਪਹੀਆਂ `ਚ ਮੇਰੇ ਨਾਨੇ ਦੀਆਂ ਪੈੜਾਂ ਨੇ…

ਅੱਸੀ ਸਾਲ ਦੀ ਉਮਰ `ਚ ਵੀ
ਜੋ ਪਿੰਡੋਂ ਚੱਲ ਕੇ ਆ ਜਾਂਦਾ,
ਅੱਜ ਜਾਂਦਾ ਤੇ ਐਨਾ ਹਿੰਮਤੀ
ਫਿਰ ਉਹ ਭਲਕੇ ਆ ਜਾਂਦਾ,
ਸਾਂਭੀ ਜੋ ਉਹਦੀ ਐਨਕ ਤੇ ਗਾਨੇ ਦੀਆਂ ਪੈੜਾਂ ਨੇ..
ਇਹਦੀਆਂ ਪਹੀਆਂ `ਚ ਮੇਰੇ ਨਾਨੇ ਦੀਆਂ ਪੈੜਾਂ ਨੇ..

ਠੰਡੀਆਂ ਸੀਤ ਨੇ ਸੜਕਾਂ
ਉੱਘੇ ਖੇਤੀਂ ਬਾਥੂ, ਸਾਗ ਜਿੱਥੇ।
ਉਹਨੂੰ ਰਾਹ “ਸੁਖਵਿੰਦਰਾ” ਉਹ ਜਾਵੇ,
ਆੜੂ, ਕਿੰਨੂਆਂ ਦੇ ਬਾਗ ਜਿੱਥੇ।
ਨਾਮ “ਸ਼ੇਖੂਪੁਰਾ” ਪਿੰਡ ਨੂੰ ਐਲਾਨੇ ਦੀਆਂ ਪੈੜਾਂ ਨੇ…
ਇਹਦੀਆਂ ਪਹੀਆਂ `ਚ ਮੇਰੇ ਨਾਨੇ ਦੀਆਂ ਪੈੜਾਂ ਨੇ…

Profile

ਸੁਖਵਿੰਦਰ ਰਾਜ ਸਿੰਘ
ਜਿਲ੍ਹਾ ਮਾਨਸਾ
ਸੰਪਰਕ – 9988222668

print
Share Button
Print Friendly, PDF & Email

Leave a Reply

Your email address will not be published. Required fields are marked *