ਮਾਂ

ss1

ਮਾਂ

painting mothers love image 01ਮਾਂ
ਬਚਪਨ ਵਿਚ ਜਦੋਂ
ਮੈਨੂੰ ਨਵ੍ਹਾ ਕੇ
ਮੇਰੀ ਸ਼ਰਟ ਦੇ ਬਟਨ ਲਾਇਆ ਕਰਦੀ ਸੀ,
ਤਾਂ ਕਿਹਾ ਕਰਦੀ ਸੀ
ਕਿ ਸਾਰੇ ਬੱਚੇ ਆਪ ਕੰਮ ਕਰ ਲੈਂਦੇ ਆ,
ਤੂੰ ਵੀ ਆਹ ਆਪਣੀ ਸ਼ਰਟ ਦੇ ਬਟਨ
ਆਪ ਲਾਇਆ ਕਰ।

ਹੁਣ ਮੈਂ ਆਪਣੀ ਸ਼ਰਟ ਦੇ ਬਟਨ
ਆਪ ਲਾ ਲੈਂਦਾ ਹਾਂ,
ਪਰ ਮਾਂ ਨੂੰ ਲਂੱਗਦਾ
ਕਿ ਮੈਂ ਹਾਲੇ ਵੀ ਨਿਆਣਾ ਹਾਂ।

ਹੁਣ ਮਾਂ ਕੋਲੋਂ
ਸੂਈ ਵਿੱਚ ਧਾਗਾ
ਮਸਾਂ ਹੀ ਪੈਂਦਾ,
ਪਰ
ਮੈਨੂੰ ਕੁਛ ਬਣਾਉਣ ਦੀ ਆਸ
ਮਾਂ ਦੀਆਂ ਅੱਖਾਂ ਵਿਚ
ਅੱਜ ਐਨੇ ਸਾਲਾਂ ਬਾਅਦ ਵੀ
ਓਂਵੇ ਹੀ ਆ।
ਪਰ ਮੈਂ ਹਾਲੇ ਵੀ ਸ਼ਇਦ
ਚੰਗੀ ਤਰਾਂ
ਆਪਣੀ ਸ਼ਰਟ ਦੇ ਬਟਨ ਲਾਉਣੇ
ਨਹੀਂ ਸਿੱਖਿਆ,
ਮੈਂ ਕੁਝ ਵੀ ਨਹੀਂ ਬਣ ਸਕਿਆ ਮਹਿਜ਼,
ਹਾਲੇ ਵੀ ਸਿੱਖ ਹੀ ਰਿਹਾ ਹਾਂ,
ਮਾਂ ਕੋਲ ਸਬਰ ਬਹੁਤ ਆ….

Profile

ਸੁਖਵਿੰਦਰ ਰਾਜ ਸਿੰਘ
ਜਿਲ੍ਹਾ – ਮਾਨਸਾ
ਸੰਪਰਕ – 9988222668

print
Share Button
Print Friendly, PDF & Email

Leave a Reply

Your email address will not be published. Required fields are marked *