ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਮਨਾਇਆ ਮਲੇਰੀਆ ਜਾਗਰੂਕਤਾ ਦਿਵਸ

ss1

ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਮਨਾਇਆ ਮਲੇਰੀਆ ਜਾਗਰੂਕਤਾ ਦਿਵਸ

29-18 (1)
ਭਦੌੜ 29 ਅਪ੍ਰੈਲ (ਵਿਕਰਾਂਤ ਬਾਂਸਲ) ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਮੁਤਾਬਿਕ ਸਰਕਾਰੀ ਮਿਡਲ ਸਕੂਲ ਉਗੋਕੇ (ਜਿਲਾ ਬਰਨਾਲਾ) ਵਿਖੇ ਮਲੇਰੀਆ ਜਾਗਰੂਕਤਾ ਦਿਵਸ ਮਨਾਇਆ ਗਿਆ। ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਮੈਡਮ ਸ਼ਰਨਜੀਤ ਕੌਰ ਦੀ ਅਗਵਾਈ ਵਿਚ ਹੋਏ ਇਸ ਪ੍ਰੋਗਰਾਮ ਦੌਰਾਨ ਵਰਿੰਦਰ ਕੁਮਾਰ ਜਿੰਦਲ ਹਿੰਦੀ ਮਾਸਟਰ ਨੇ ਦੱਸਿਆ ਕਿ ਮਲੇਰੀਏ ਦਾ ਮੂਲ ਕਾਰਨ ਮੱਛਰ ਹੈ, ਜੋ ਕਿ ਆਲੇ ਦੁਆਲੇ ਖੜੇ ਸਾਫ ਜਾਂ ਗੰਦੇ ਪਾਣੀ ’ਤੇ ਪਲਦਾ ਹੈ। ਉਨਾਂ ਕਿਹਾ ਕਿ ਸਾਨੂੰ ਪਾਣੀ ਵਾਲੇ ਕੂਲਰਾਂ, ਗਮਲਿਆਂ, ਖਾਲੀ ਬਰਤਨਾਂ ਜਾਂ ਆਲੇ ਦੁਆਲੇ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਅਤੇ ਸੌਣ ਵਕਤ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਰਾਧੇ ਸ਼ਾਮ ਅਤੇ ਗੁਰਵੀਰ ਚੀਮਾ ਨੇ ਆਲੇ ਦੁਆਲੇ ਦੀ ਸਫਾਈ ਦੀ ਮਹੱਤਤਾ ਤੇ ਜ਼ੋਰ ਦਿਤਾ।ਡੀ-ਵਰਮਿੰਗ ਦਿਨ ਹੋਣ ਕਾਰਨ ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਅਲਵੈਂਡਾਜੌਲ ਦੀਆਂ ਗੋਲੀਆਂ ਵੀ ਦਿਤੀਆਂ ਗਈਆਂ।ਸਿਹਤ ਪ੍ਰੋਗਰਾਮ ਦੇ ਨੋਡਲ ਅਫਸਰ ਮਨਜਿੰਦਰ ਸਿੰਘ ਨੇ ਬੱਚਿਆਂ ਨੂੰ ਆਇਰਨ ਦੀਆਂ ਗੋਲੀਆਂ ਲੈਣ ਬਾਰੇ ਸਮਝਾਇਆ।ਇਸ ਮੌਕੇ ਸਿਹਤ ਸਬੰਧੀ ਵਿਦਿਆਰਥੀਆਂ ਦੇ ਪੂਰਵ ਗਿਆਨ ਦੀ ਪਰਖ ਵੀ ਕੀਤੀ ਗਈ।ਇਸ ਪ੍ਰੋਗਰਾਮ ਦੌਰਾਨ ਮੈਡਮ ਸ਼ੁਸਮਾ ਰਾਣੀ,ਨਾਇਬ ਢਿਲਵਾਂ ਤੇ ਸਵਿੰਦਰ ਮੌੜ ਹਾਜ਼ਰ ਰਹੇ। ਸਕੂਲ ਮੁਖੀ ਰਘਬੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਭਲਾਈ ਹਿੱਤ ਅਜਿਹੇ ਪ੍ਰੋਗਰਾਮ ਹੁੰਦੇ ਰਹਿਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *