ਤਾਰਾਂ ਪਾਉਣ ਆਏ ਪਾਵਰਕਾਮ ਕਰਮਚਾਰੀਆਂ ਦੀ ਕੀਤੀ ਕੁੱਟਮਾਰ

ss1

ਤਾਰਾਂ ਪਾਉਣ ਆਏ ਪਾਵਰਕਾਮ ਕਰਮਚਾਰੀਆਂ ਦੀ ਕੀਤੀ ਕੁੱਟਮਾਰ

 

ਰਾਮਪੁਰਾ ਫੂਲ 04 ਅਗਸਤ (ਕੁਲਜੀਤ ਸਿੰਘ ਢੀਂਗਰਾ/ ਜਸਵੰਤ ਦਰਦ ਪ੍ਰੀਤ): ਨੇੜਲੇ ਪਿੰਡ ਨੰਦਗੜ੍ਹ ਕੋਟੜਾ ਵਿਖੇ ਖੇਤ ਵਿੱਚ ਬਿਜਲੀ ਤਾਰਾਂ ਪਾਉਣ ਦੇ ਕਾਰਨ ਪਾਵਰਕਾਮ ਦੇ ਕਰਮਚਾਰੀਆਂ ਦੀ ਕੁੱਟਮਾਰ ਕਰਨ ਦੀ ਜਾਣਕਾਰੀ ਹੈ ਜਦੋਂ ਕਿ ਬਾਲਿਆਂਵਾਲੀ ਪੁਲਿਸ ਦੇ ਕਰਮਚਾਰੀਆਂ ਦੇ ਸੱਟਾਂ ਮਾਰਨ 2 ਦਰਜਨ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਨੰਦਗੜ੍ਹ ਕੋਟੜਾ ਵਿਖੇ ਕਾਕਾ ਸਿੰਘ ਪੁੱਤਰ ਅਜਮੇਰ ਸਿੰਘ ਦੇ ਖੇਤ ਪਾਵਰਕਾਮ ਦੇ ਕਈ ਕਰਮਚਾਰੀ ਕੰਮ ਕਰ ਰਹੇ ਸਨ ਜਦੋਂ ਬਿਜਲੀ ਕਰਮਚਾਰੀ ਦੇਵ ਸਿੰਘ, ਰਾਜਾ ਸਿੰਘ, ਭੋਲਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਨੰਦਗੜ੍ਹ ਕੋਟੜਾ ਦੇ ਖੇਤ ਵਿਚਕਾਰਦੀ ਬਿਜਲੀ ਲਾਇਨ ਪਾਉਣ ਲੱਗੇ ਤਾਂ ਉਕਤ ਸਮੇਤ ਪਰਿਵਾਰਿਕ ਮੈਂਬਰਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਕੰਮ ਕਰਨ ਤੋਂ ਰੋਕਕੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ ਤੇ ਕਾਨੂੰਨੀ ਕਾਰਵਈ ਕਰਨ ਲਈ ਏ.ਐਲ.ਐਮ ਜਗਰਾਜ ਸਿੰਘ ਨੇ ਤੁਰੰਤ ਪੁਲਿਸ ਥਾਣਾ ਬਾਲਿਆਂਵਾਲੀ ਨੂੰ ਇਤਲਾਹ ਦਿੱਤੀ।ਮੌਕੇ ਤੇ ਪੁੱਜੀ ਬਾਲਿਆਂਵਾਲੀ ਦੀ ਪੁਲਿਸ ਤਾਂ ਭੋਲਾ ਸਿੰਘ ਆਦਿ ਦੀ ਪੁਲਿਸ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਗੱਲ ਹੱਥੋਪਾਈ ਤੱਕ ਵੱਧ ਗਈ 4-5 ਪੁਲਿਸ ਕਰਮਚਾਰੀਆਂ ਨੂੰ ਸੱਟਾਂ ਮਾਰਕੇ ਜ਼ਖਮੀਂ ਕਰਕੇ ਉਪਰੰਤ ਮੌਕੇ ਤੋਂ ਭੱਜ ਗਏ।ਥਾਣਾ ਮੁਖੀ ਇਕਬਾਲ ਖਾਨ ਨੇ ਕਿਹਾ ਕਿ ਬਿਜਲੀ ਕਰਮਚਾਰੀਆਂ ਦੀ ਕੁੱਟਾਮਰ ਕਰਨ ਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਪੁਲਿਸ ਕਰਮਚਾਰੀਆਂ ਦੀ ਕੁੱਟਮਾਰ ਕਰਨ ਤੇ ਲਾਭ ਸਿੰਘ, ਰਾਜਾ ਸਿੰਘ, ਦੇਵ ਸਿੰਘ, ਭੋਲਾ ਸਿੰਘ ਪੁੱਤਰ ਦਲੀਪ ਸਿੰਘ, ਗੋਲੀ ਸਿੰਘ, ਹਰਜਿੰਦਰ ਸਿੰਘ, ਗੋਪੀ ਸਿੰਘ ਪੁੱਤਰ ਭੋਲਾ ਸਿੰਘ, ਜੱਸਾ ਸਿੰਘ ਪੁੱਤਰ ਦੇਵ ਸਿੰਘ, ਰਣਜੀਤ ਕੌਰ ਪਤਨੀ ਰਾਜਾ ਸਿੰਘ, ਲੱਖੋ ਕੌਰ, ਰਾਣੀ ਕੌਰ, ਹਰਪ੍ਰੀਤ ਕੌਰ ਪੁੱਤਰੀਆਂ ਭੋਲਾ ਸਿੰਘ, ਰੂਪਿੰਦਰ ਕੌਰ ਪਤਨੀ ਜੱਸਾ ਸਿੰਘ, ਸਰਬਜੀਤ ਕੌਰ ਪਤਨੀ ਲਾਭ ਸਿੰਘ ਸਾਰੇ ਵਾਸੀ ਨੰਦਗੜ੍ਹ ਕੋਟੜਾ ਆਦਿ ਵਿਅਕਤੀ ਦੇ ਵਿਰੁੱਧ ਹੋਲਦਾਰ ਗੁਰਪਾਲ ਸਿੰਘ ਦੇ ਬਿਆਨਾਂ ਦੇ ਅਧਾਰਿਤ ਮੁਕੱਦਮਾਂ ਨੰਬਰ 53 ਅ/ਧ 353, 186, 148, 149 ਤਹਿਤ ਮਾਮਲਾ ਦਰਜ ਕਰਕੇ ਦੋਸੀਆਂ ਦੀ ਭਾਲ ਸੁਰੂ ਕਰ ਦਿੱਤੀ ਹੈ।

print
Share Button
Print Friendly, PDF & Email