‘ਆਪ’ ਆਗੂਆਂ ਵੱਲੋਂ ਬਾਣੀ ਤੇ ਬਾਣੇ ਦੀ ਵਾਰ ਵਾਰ ਕੀਤੀ ਜਾ ਰਹੀ ਬੇਅਦਬੀ ਅਸਹਿਣਯੋਗ

ss1

‘ਆਪ’ ਆਗੂਆਂ ਵੱਲੋਂ ਬਾਣੀ ਤੇ ਬਾਣੇ ਦੀ ਵਾਰ ਵਾਰ ਕੀਤੀ ਜਾ ਰਹੀ ਬੇਅਦਬੀ ਅਸਹਿਣਯੋਗ

ਜਥੇਦਾਰ ਅਕਾਲ ਤਖਤ ਸਾਹਿਬ ਲੈਣ ਨੋਟਿਸ-ਬਾਬਾ ਬਲਬੀਰ ਸਿੰਘ

4-37
ਤਲਵੰਡੀ ਸਾਬੋ, 4 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੇ ਕੱਲ੍ਹ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਬਾਹਰ ਆਏ ਆਗੂ ਹਰਦੀਪ ਸਿੰਘ ਕਿੰਗਰਾ ਵੱਲੋਂ ਇਹ ਬਿਆਨ ਦੇਣ ਕਿ ‘ਆਪ’ ਦੇ ਪੰਜਾਬੋਂ ਬਾਹਰਲੇ ਆਗੂ ਸਿੱਖਾਂ ਨੂੰ ਇਹ ਕਹਿ ਕੇ ਮਜਾਕ ਉਡਾਉਂਦੇ ਹਨ ਕਿ ਸਿੱਖਾਂ ਦਾ ਦਿਮਾਗ ਤਾਂ ਪੱਗ ਅਤੇ ਦਾਹੜੀ ਵਿੱਚ ਹੀ ਹੁੰਦਾ ਹੈ ਨਾਲ ਸਿੱਖ ਜਗਤ ਵਿੱਚ ਇੱਕ ਵਾਰ ਫਿਰ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਤੇ ਹੋਰਨਾਂ ਧਾਰਮਿਕ ਜਥੇਬੰਦੀਆਂ ਦੇ ਨਾਲ ਨਾਲ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਵੱਲੋਂ ਵੀ ਇਸ ਬਿਆਨ ਦਾ ਗੰਭੀਰ ਨੋੋਟਿਸ ਲਿਆ ਗਿਆ ਹੈ।
ਸਮੁੱਚੀਆਂ ਨਿਹੰਗ ਸਿੰਘਾਂ ਜਥੇਬੰਦੀਆਂ ਵੱਲੋਂ ਅੱਜ ਇੱਥੇ ਬੁੱਢਾ ਦਲ ਹੇੈੱਡਕੁਆਟਰ ਗੁ:ਦੇਗਸਰ ਬੇਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੁੱਢਾ ਦਲ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ (96 ਕ੍ਰੋੜੀ) ਨੇ ਕਿਹਾ ਕਿ ‘ਆਪ’ ਆਗੂਆਂ ਵੱਲੋਂ ਸਮੇਂ ਸਮੇਂ ਤੇ ਸਿੱਖਾਂ ਦੇ ਜਜਬਾਤਾਂ ਨਾਲ ਖਿਲਵਾੜ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਪਹਿਲਾਂ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਨਾਲ ਕਰਨ ਫਿਰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਤੇ ਝਾੜੂ ਦੀ ਫੋਟੋ ਲਾਉਣਾ ਬਾਦ ਵਿੱਚ ਪਾਰਟੀ ਮੁਖੀ ਕੇਜਰੀਵਾਲ ਨੂੰ ਨਿਹੰਗ ਸਿੰਘ ਬਾਣੇ ਵਿੱਚ ਦਿਖਾਉਣਾ ਦਰਸਾਉਂਦਾ ਹੈ ਕਿ ‘ਆਪ’ਆਗੂਆਂ ਨੂੰ ਸਿੱਖਾਂ ਦੇ ਧਾਰਮਿਕ ਜਜਬਾਤਾਂ ਦੀ ਭੋਰਾ ਭਰ ਵੀ ਪ੍ਰਵਾਹ ਨਹੀ ਤੇ ਹੁਣ ਕਿੰਗਰੇ ਵੱਲੋਂ ਬਿਆਨੇ ਉਕਤ ਸ਼ਬਦਾਂ ਨੇ ਤਾਂ ਸਿੱਖਾਂ ਦੇ ਜਜਬਾਤਾਂ ਨੂੰ ਨਾ ਸਹਿਣਯੋਗ ਠੇਸ ਪਹੁੰਚਾਈ ਹੈ।ਉਨ੍ਹਾਂ ਕਿਹਾ ਕਿ ਉਕਤ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹਿਦੀ ਹੈ ਤੇ ਜੇ ਕਿੰਗਰੇ ਦੀਆਂ ਗੱਲਾਂ ਵਿੱਚ ਥੋੜੀ ਬਹੁਤੀ ਵੀ ਸੱਚਾਈ ਹੈ ਤਾਂ ਜਿੱਥੇ ਪੰਜਾਬ ਦੇ ‘ਆਪ’ ਆਗੂਆਂ ਨੂੰ ਆਪਣੀ ਜਮੀਰ ਦੀ ਆਵਾਜ ਸੁਣਦਿਆਂ ਅਜਿਹੇ ਆਗੂਆਂ ਖਿਲਾਫ ਆਵਾਜ ਉਠਾਉਣੀ ਚਾਹਿਦੀ ਹੈ ਉੱਥੇ ਪੰਜਾਬ ਸਰਕਾਰ ਨੂੰ ਉਸਦੇ ਬਿਆਨਾਂ ਤੇ ‘ਆਪ’ ਦੇ ਸਬੰਧਿਤ ਆਗੂਆਂ ਖਿਲਾਫ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ ਦੂਜੇ ਪਾਸੇ ਬੁੱਢਾ ਦਲ ਮੁਖੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਪੂਰੀ ਘੋਖ ਪੜਤਾਲ ਉਪਰੰਤ ਅਜਿਹੀ ਬਿਆਨਬਾਜੀ ਕਰਨ ਵਾਲੇ ਜਾਂ ਸਿੱਖਾਂ ਨੂੰ ਜਲੀਲ ਕਰਨ ਵਾਲੇ ‘ਆਪ’ ਆਗੂਆਂ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਉਹ ਵਾਰ ਵਾਰ ਸਿੱਖਾਂ ਦੇ ਧਾਰਮਿਕ ਜਜਬਾਤਾਂ ਨੂੰ ਭੜਕਾਉਣ ਦੀਆਂ ਕੋਸ਼ਿਸਾਂ ਤੋਂ ਬਾਜ ਆਉਣ।
ਇਸ ਮੌਕੇ ਬਾਬਾ ਮੇਜਰ ਸਿੰਘ ਲੁਧਿਆਣਾ ਦਸ਼ਮੇਸ਼ ਤਰਨਾ ਦਲ,ਬਾਬਾ ਵੱਸਣ ਸਿੰਘ ਬਟਾਲਾ,ਬਾਬਾ ਭਗਤ ਸਿੰਘ ਅੰਮ੍ਰਿਤਸਰ ਸਾਹਿਬ, ਬਾਬਾ ਬਲਦੇਵ ਸਿੰਘ ਤਰਨਤਾਰਨ ਵਾਲਿਆਂ ਨੇ ਵੀ ਬੁੱਢਾ ਦਲ ਮੁਖੀ ਦੇ ਬਿਆਨ ਦੀ ਪ੍ਰੋੜਤਾ ਕੀਤੀ ਜਦੋਂਕਿ ਇਸ ਮੌਕੇ ਬਾਬਾ ਜੱਸਾ ਸਿੰਘ ਪੀ.ਏ.,ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਮੁੱਖ ਸੇਵਾਦਾਰ ਗੁ:ਬੇਰ ਸਾਹਿਬ,ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਭਾਈ ਸਰਵਣ ਸਿੰਘ ਮਝੈਲ, ਭਾਈ ਹਰਪ੍ਰੀਤ ਸਿੰਘ, ਭਾਈ ਰਣਯੋਧ ਸਿੰਘ,ਭਾਈ ਪਿਆਰਾ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਜਸਵੀਰ ਸਿੰਘ, ਭਾਈ ਕਾਲਾ ਸਿੰਘ ਤੇ ਭਾਈ ਕੁਲਦੀਪ ਸਿੰਘ ਆਦਿ ਹਾਜਿਰ ਸਨ।

print
Share Button
Print Friendly, PDF & Email