ਧੀ

ss1

ਧੀ

ਮਾਂ!
ਮੈਂ ਕਲੀ ਹਾਂ
ਮੈਨੂੰ ਖਿੜਣ ਤਾਂ ਦੇ
ਮੇਰੀ ਖ਼ੁਸ਼ਬੂ ਨੂੰ
ਤੇਰੇ ਤੀਕ ਅੱਪੜਣ ਤਾਂ ਦੇ
ਮੈਂ ਨੰਨੀ ਜਾਨ
ਤੇਰੇ ਵਿਹੜੇ ਦੀ ਰੌਣਕ
ਬਣਨ ਤਾਂ ਦੇ।
ਓ ਕੁੱਖਾਂ!
ਜੋ ਕਦੇ ਫੁੱਟਦੀਆਂ ਨਹੀਂ
ਤੜਫਦੀਆਂ ਨੇ
ਤਰਸਦੀਆਂ ਨੇ
ਇੱਕ ਮੇਰੇ ਲਈ।
ਓ ਮਾਪੇ!
ਪੁੱਤ-ਕਪੁੱਤ ਹੋ ਜਾਣ
ਤੜਫਦੇ ਨੇ
ਤਰਸਦੇ ਨੇ
ਇੱਕ ਮੇਰੇ ਲਈ
ਕਾਸ਼!
ਸਾਡੇ ਇੱਕ ਧੀ ਹੁੰਦੀ
ਜ਼ਰਾ ਸੋਚ!
ਜੇ ਤੇਰੀ ਮਾਂ
ਤੈਨੂੰ ਨਾ ਜਣਦੀ
ਤਾਂ?

 

Gobinder Singh Dhindsa

ਗੋਬਿੰਦਰ ਸਿੰਘ ਢੀਂਡਸਾ 

ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ
ਤਹਿਸੀਲ : ਧੂਰੀ (ਸੰਗਰੂਰ)
ਮੋਬਾਇਲ ਨੰਬਰ : 92560-66000

print
Share Button
Print Friendly, PDF & Email

Leave a Reply

Your email address will not be published. Required fields are marked *