ਬੇ-ਮੋਸਮੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਖਰਾਬ ਹੋਈ ਕਣਕ ਦੇ ਮੁਆਵਜੇ ਨੂੰ ਤਰਸ ਰਹੇ ਨੇ ਕਿਸਾਨ

ss1

ਬੇ-ਮੋਸਮੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਖਰਾਬ ਹੋਈ ਕਣਕ ਦੇ ਮੁਆਵਜੇ ਨੂੰ ਤਰਸ ਰਹੇ ਨੇ ਕਿਸਾਨ

4-30
ਮੂਨਕ 04 ਅਗਸਤ (ਸੁਰਜੀਤ ਸਿੰਘ ਭੁਟਾਲ) ਬੀਤੇ ਕਣਕ ਦੇ ਸੀਜਨ ਵਿੱਚ ਹੋਈ ਬੇ-ਮੋਸਮੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਖਰਾਬ ਹੋਈ ਕਣਕ ਦੀ ਫਸਲ ਦੇ ਮੁਆਵਜੇ ਨੂੰ ਵੀ ਤਰਸ ਰਹੇ ਹਨ ਰਾਜ ਸਭਾ ਮੈਂਬਰ ਸੁੱਖਦੇਵ ਸਿੰਘ ਢੀਡਸਾ ਦੇ ਗੋਦ ਲਏ ਪਿੰਡ ਗੁਲਾੜੀ ਦੇ ਕਿਸਾਨ।ਇਸ ਮੌਕੇ ਕਿਸਾਨ ਮਨਜੀਤ ਸਿੰਘ , ਕਸ਼ਮੀਰ ਸਿੰਘ, ਸ਼ੀਲੂ ਰਾਮ, ਰੋਹਤਾਸ਼ ਕੂਮਾਰ, ਰਾਮ ਕੁਮਾਰ, ਮਾਗੇ ਰਾਮ ਪਰਜਾਪਤ, ਹਰਦੇਵ ਸਿੰਘ , ਬਲਵੰਤ ਸਿੰਘ , ਅਨਿਲ ਕੁਮਾਰ, ਹਿੰਮਤ ਸਿੰਘ, ਹਰੀ ਰਾਮ ਸਮੇਤ ਇੱਕਠੇ ਹੋਏ ਪਿੰਡ ਵਾਸੀਆ ਨੇ ਰੋਸ ਵਜੋ ਕਿਹਾ ਕਿ ਸਾਡੇ ਪਿੰਡ ਗੁਲਾੜੀ ਦੀ ਲਗਭਗ ਸਾਰੀ ਹੀ ਫਸਲ ਗੜ੍ਹੇਮਾਰੀ ਕਾਰਨ ਖਰਾਬ ਹੋ ਗਈ ਸੀ ਪਰੰਤੂ ਹੁਣ ਸਾਨੂੰ ਫਸਲ ਦੇ ਖਰਾਬੇ ਦਾ ਮੁਅਵਜਾ ਨਹੀ ਮਿਲਿਆ। ਉਹਨਾ ਕਿਹਾ ਕਿ ਸਾਡੀ ਪੰਜਾਬ ਸਰਕਾਰ ਅਤੇ ਰਾਜ ਸਭਾ ਮੈਂਬਰ ਸੁੱਖਦੇਵ ਸਿੰਘ ਢੀਡਸਾ ਤੋ ਮੰਗ ਕੀਤੀ ਕਿ ਉਹਨਾ ਨੂੰ ਖਰਾਬੇ ਦਾ ਮੁਆਵਜਾ ਜਲਦ ਤੋ ਜਲਦ ਦਿੱਤਾ ਜਾਵੇ ਤਾ ਕਿ ਉਹ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ।

ਕੀ ਕਹਿੰਦੇ ਹਨ ਐਸ.ਡੀ.ਐਮ. ਮੂਨਕ ਸੋਨਮ ਚੋਧਰੀ:- ਜਦੋ ਇਸ ਸਬੰਧੀ ਐਸ.ਡੀ.ਐਮ ਮੈਡਮ ਸੋਨਮ ਚੋਧਰੀ ਨਾਲ ਗੱਲਬਾਤ ਕੀਤੀ ਤਾ ਉਹਨਾ ਕਿਹਾ ਕਿ ਸਾਰੇ ਪਿੰਡਾ ਦਾ ਮੁਆਵਜਾ ਆ ਚੁੱਕਾ ਹੈ ਜਲਦ ਹੀ ਸਾਰੇ ਪਿੰਡਾ ਦੇ ਸਰਪੰਚਾ ਨੂੰ ਸੁਨੇਹਾ ਦੇ ਕੇ ਮੁਆਵਜੇ ਦੀ ਰਕਮ ਦੀ ਵੰਡ ਕਰ ਦਿੱਤੀ ਜਾਵੇਗੀ।

print

Share Button
Print Friendly, PDF & Email

Leave a Reply

Your email address will not be published. Required fields are marked *