ਪੀੜ ਪਰਾਗਾ

ss1

ਪੀੜ ਪਰਾਗਾ

ਸਾਡੇ ਹੰਝੂਆਂ ਦਾ ਨਾ ਮੁੱਲ ਪਿਆ,
ਉਨ੍ਹਾਂ ਪਾਣੀ ਆਖ, ਸੁਣਾਇਆ ਈ
ਨਾ ਦਰ ਤੋਂ ਸਾਨੂੰ ਉਹ ਝਿੜਕੇ,
ਨਾਹੀਂ ਹੱਥ ਸੱਜਣ, ਫੜਾਇਆ ਈ
ਸਾਡੇ ਪਿਆਰ ਨੂੰ ਕਹਿਣ ਕੂੜ ਉਹ,
ਕਦੋਂ ਚੀਰ ਕੇ ਮਾਸ, ਖਵਾਇਆ ਈ?
ਸੱਜਦਾ ਜਿਸ ਅੱਗੇ ਅਸਾਂ ਕਰ ਬੈਠੇ,
ਉਨ੍ਹਾਂ ਹੋਰ ਕਿਤੇ ਦਿਲ, ਲਾਇਆ ਈ
ਨਾ ਖ਼ੈਰ ਪਈ ਉਨ੍ਹਾਂ ਸੱਜਣਾ ਨੂੰ,
ਜਿੱਥੇ ਉਨ੍ਹਾਂ ਸੀਸ, ਝੁਕਾਇਆ ਈ
ਅਸਾਂ ਪੱਲੇ ਅੱਡ ਕੇ ਭੀਖ ਮੰਗੀ,
ਉਨ੍ਹਾਂ ਤਰਸ ਰਤਾ ਨਾ, ਆਇਆ ਈ
ਬੋਟੀ ਬੋਟੀ ਕਰ ਚੰਮ ਸਾਡਾ ਸੜ੍ਹਦਾ,
ਨਾ ਮਲ੍ਹੱਮ ਉਨ੍ਹਾਂ, ਲਾਇਆ ਈ
ਲੋਕੀਂ ਯਾਰ ਮਨਾਉਂਦੇ ਹੱਸ ਹੱਸ ਕੇ
ਸਾਡਾ ਰੋਣਾ ਨਾ ਕੰਮ, ਆਇਆ ਈ
ਆ ਪੌਣਾਂ ਵੀ ਰੁੱਕ ਧਰਵਾਸ ਦਿੰਦੀਆਂ,
ਜਦ ਦੁੱਖੜਾ ਫੋਲ, ਸੁਣਾਇਆ ਈ
ਪੂੰਝੇ ਚੰਨ ਚੰਦਰਾ ਵੀ ਅੱਖੋਂ ਹੰਝੂ,
ਜਦ ਬਹਿ ਰਾਤੀਂ, ਕੁਰਲਾਇਆ ਈ
ਵੱਜੀ ਇਸ਼ਕੇ ਦੀ ਸਾਡੇ ਸੱਟ ਡਾਢੀ,
ਕੱਚੀ ਉਮਰੇ ਦਿਲ, ਗਵਾਇਆ ਈ
ਹੱਸਦੇ ਵੱਸਦੇ ਸਦਾ ਰਹਿਣ ਸੱਜਣ,
ਜਿਨ੍ਹਾਂ ਜਿਊਂਦੇ ਜੀਅ, ਦਫ਼ਨਾਇਆ ਈ
ਕਲਮ ਕਾਗਜ਼ ਜੱਗ ਜੀਣ ਸਦੀਆਂ,
ਜਿਨ੍ਹਾਂ ਦੁੱਖੜਾ ਮੇਰਾ, ਵੰਡਾਇਆ ਈ

Gobinder Singh Dhindsa

ਗੋਬਿੰਦਰ ਸਿੰਘ ਢੀਂਡਸਾ 

ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ
ਤਹਿਸੀਲ : ਧੂਰੀ (ਸੰਗਰੂਰ)
ਮੋਬਾਇਲ ਨੰਬਰ : 92560-66000

print
Share Button
Print Friendly, PDF & Email

Leave a Reply

Your email address will not be published. Required fields are marked *