ਆਪ ਦੀ ਸਰਕਾਰ ਤੇ ਅਕਾਲੀਆ ਤੋ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ: ਰਾਜਦੀਪ ਕਾਲਾ

ss1

ਆਪ ਦੀ ਸਰਕਾਰ ਤੇ ਅਕਾਲੀਆ ਤੋ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ: ਰਾਜਦੀਪ ਕਾਲਾ

 

ਰਾਮਪੁਰਾ ਫੂਲ 04 ਅਗਸਤ (ਜਸਵੰਤ ਦਰਦ ਪ੍ਰੀਤ): ਆਮ ਆਦਮੀ ਪਾਰਟੀ ਦੇ ਹਲਕਾ ਮੌੜ ਦੇ ਸੀਨੀਅਰ ਆਗੂ ਰਾਜਦੀਪ ਸਿੰਘ ਕਾਲਾ ਚਾਉਂਕੇ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਅਕਾਲੀਆਂ ਤੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ।ਦਿੱਲੀ ਦੇ ਮੁੱਖ ਮੰਤਰੀ ਦੇ ਪਾਰਟੀ ਕਨਵੀਨਰ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਨਸ਼ੇ ਦਾ ਤਸਕਰ ਬਿਕਰਮਜੀਤ ਸਿੰਘ ਮਜੀਠੀਆ ਜਾ ਮੈਨੂੰ ਜੇਲ ਚ ਸੁੱਟ ਦੇਵੇ ਨਹੀ ਤਾਂ ਸਾਡੀ ਸਰਕਾਰ ਦੇ ਆਉਣ ਬਾਅਦ ਅਸੀ ਜੇਲ ਚ ਮਜੀਠੀਆ ਨੂੰ ਡੱਕਾਗੇ।
ਇੱਕ ਮਿਲਣੀ ਦੌਰਾਨ ਸ:ਕਾਲਾ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਰਾਜ ਪੰਜਾਬ ਵਿੱਚ ਅਸਿਰਥਤਾ ਦਾ ਮਾਹੌਲ ਬਣਿਆ ਹੋਇਆ ਹੈ।ਗੁੰਡਾਗਰਦੀ ਲੁੱਟਾ-ਖੋਹਾ,
ਡਕੈਤੀਆ,ਬਲਾਤਕਾਰ ਵਰਗੀਆਂ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ।ਇਸ ਤੋਂ ਸ਼ਪੱਸ਼ਟ ਹੈ ਕਿ ਬਾਦਲ ਸਰਕਾਰ ਦਾ ਪੁਲਸ ਤੋ ਕੰਟਰੋਲ ਖਤਮ ਹੋ ਚੁੱਕਾ ਹੈ ਪਰ ਸ੍ਰ: ਡਿਪਟੀ ਸੀ.ਐਮ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਹੈ ਕਿ ਪੰਜਾਬ ਦੇ ਲੋਕ ਸੁਰੱਖਿਅਤ ਹਨ ਤੇ ਪੰਜਾਬ ਖੁਸ਼ਹਾਲ ਸੂਬਾ ਹੈ।ਇਹ ਸਭ ਡਰਾਮੇਬਾਜੀ ਹੈ ਇਹ ਪੰਜਾਬ ਦੇ ਲੋਕ ਖੁਦ ਜਾਣਦੇ ਹਨ ਕਿਉਕਿ ਉਹ ਬੇਹਦ ਦੁਖੀ ਹਨ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਵੇਖਣਾ ਲੋਚਦੇ ਹਨ।
ਉਨ੍ਹਾ ਅੱਗੇ ਕਿਹਾ ਕਿ ਬਾਦਲ ਸਰਕਾਰ ਨੇ ਪੀ.ਆਰ.ਟੀ.ਸੀ ਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਤੇ ਸਿਰਫ ਸ਼ੇਖੀਆ ਮਾਰਨ ਲਈ ਚਿਪਕਾਏ ਹਨ।ਭਾਵੇ ਕਿ ਬਾਦਲ ਸਰਕਾਰ ਨੇ ਇੰਨਾਂ ਅਦਾਰਿਆਂ ਨੂੰ ਪੇਮੈਨਟ ਅਦਾ ਕੀਤੀ ਪਰ ਪੰਜਾਬ ਦੀਆਂ ਸੜਕਾ ਤੇ ਪੀ.ਆਰ.ਟੀ.ਸੀ ਤੇ ਪੰਜਾਬ ਰੋਡਵੇਜ ਦੀ ਪਹਿਚਾਣ ਖਤਮ ਹੋ ਚੁੱਕੀ ਹੈ।ਅਕਾਲੀ ਭਾਜਪਾ ਦੇ 10 ਵਰ੍ਹਿਆਂ ਦੇ ਰਾਜ ਚ ਘੋਟਾਲਿਆਂ ਦੀ ਜਾਂਚ ਕਰਵਾਕੇ ਕਾਰਵਾਈ ਕੀਤ ਿਜਾਵੇਗੀ ਅਤੇ ਪਾਈ ਪਾਈ ਹਿਸਾਬ ਆਪ ਦੀ ਸਰਕਾਰ ਆਉਣ ਤੇ ਲਿਆ ਜਾਵੇਗਾ।ਮਤਲਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ ।
ਇਸ ਮੌਕੇ ਉਹਨਾਂ ਨਾਲ ਜਰਨੈਲ ਸਿੰਘ ਪੱਪੀ,ਕੁਲਵੰਤ ਸਿੰਘ ਕੁੱਤੀਵਾਲ ਕਲਾਂ ਅਤੇ ਪਾਰਟੀ ਦੇ ਹੋਰ ਵਰਕਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *