ਸ਼ਰਾਬ ਦੇ ਠੇਕੇਦਾਰ ਬੇਖੋਫ ਹੋ ਕੇ ਗੁਰੂ ਘਰਾਂ ਨਜਦੀਕ ਖੁਲਿਆਮ ਵੇਚ ਰਹੇ ਸ਼ਰਾਬ ,ਵਿਭਾਗ ਕੁੰਭਕਰਨੀ ਨੀਦਰੇ ਸੁੱਤਾ

ss1

ਸ਼ਰਾਬ ਦੇ ਠੇਕੇਦਾਰ ਬੇਖੋਫ ਹੋ ਕੇ ਗੁਰੂ ਘਰਾਂ ਨਜਦੀਕ ਖੁਲਿਆਮ ਵੇਚ ਰਹੇ ਸ਼ਰਾਬ ,ਵਿਭਾਗ ਕੁੰਭਕਰਨੀ ਨੀਦਰੇ ਸੁੱਤਾ

 

ਸ੍ਰੀ ਕੀਰਤਪੁਰ ਸਾਹਿਬ 4 ਅਗਸਤ (ਸਰਬਜੀਤ ਸਿੰਘ ਸੈਣੀ) ਇਤਿਹਾਸ ਵਿਚ ਸੁਨਹਰੀ ਅੱਖਰਾ ਨਾਲ ਦਰਸਾਈ ਸ੍ਰੀ ਕੀਰਤਪੁਰ ਸਾਹਿਬ ਦੀ ਪਵਿਤਰ ਤੇ ਪਾਵਨ ਧਰਤੀ ਜਿਥੇ ਗੂਰੂ ਸਾਹਿਬਾਨ ਦੀ ਚਰਨ ਛੌਹ ਪ੍ਰਾਪਤ ਹੈ ਵਿਖੇ ਭਾਂਵੇ 22 ਗੁਰੂ ਘਰ ਹਨ ਜਿਥੇ ਹਮੇਸ਼ਾ ਹੀ ਗੁਰਬਾਣੀ ਦਾ ਯਸ ਚਲਦਾ ਰਹਿੰਦਾ ਹੈ ਦੇਸ਼ਾ ਵਿਦੇਸ਼ਾ ਤੋ ਆਓਦੀਆਂ ਸੰਗਤਾਂ ਦੇ ਕੰਨਾ ਵਿਚ ਬੱਸ ਸਟੈਂਡ,ਰੇਲਵੇ ਸ਼ਟੇਸ਼ਨ ਤੋ ਹੀ ਬਾਣੀ ਸਵੇਰ ਤੋ ਸ਼ਾਮ ਤੱਕ ਕੰਨਾ ਵਿਚ ਸੁਣਾਈ ਦਿੰਦੀ ਰਹਿੰਦੀ ਹੈ ਪਰ ਪੈਸੇ ਦੇ ਕੁੱਝ ਲੋਭੀ ਸ਼ਰਾਬ ਦੇ ਨਜਦੀਕੀ ਠੇਕੇਦਾਰਾਂ ਨੇ ਸਵੇਰ ਤੋ ਹੀ ਰਾਤ ਸਮੇਂ ਇਸ ਗੁਰੂ ਕੀ ਪਵਿਤਰ ਨਗਰੀ ਵਿਚ ਨਜਾਇਜ ਤੋਰ ਤੇ ਸ਼ਰਾਬ ਵੇਚਣੀ ਸੁਰੂ ਕਰ ਦਿੱਤੀ ਜਾਂਦੀ ਹੈ ਤੇ ਰਾਤ ਨੂੰ ਤਾਂ ਸ਼ਰੇਆਮ ਚੋਂਕਾ ਵਿਚ ਖੜ ਕੇ ਸ਼ਰਾਬ ਪਰੋਸੀ ਜਾਂਦੀ ਹੈ ਖਾਮੋਸ਼ੀ ਦੀ ਗਲ ਇਹ ਹੈ ਕਿ ਗੁਰੂ ਘਰਾਂ ਦੇ ਨਜਦੀਕ ਇਕ ਪਾਸੇ “ਧੂਰ ਕੀ ਬਾਣੀ” ਕੇ ਪਾਠ ਚਲਦੇ ਹਨ ਤੇ ਦੂਜੇ ਪਾਸੇ ਠੇਕੇਦਾਰ ਵਿਭਾਗ ਦੇ ਬਾਬੂਆਂ ਦੀ ਸ਼ਹਿ ਤੇ ਲੋਕਾ ਨੂੰ ਗੁਰੂ ਘਰਾਂ ਦੇ ਨਜਦੀਕ ਹੀ ਸਰਾਬ ਪਰੋਸ਼ੀ ਜਾਂਦੇ ਹਨ ਪਰ ਜਿਲ੍ਹਾ ਰੋਪੜ ਦੇ ਪ੍ਰਸ਼ਾਸਨ ਵਲੋ ਸ੍ਰੀ ਕੀਰਤਪੁਰ ਸਾਹਿਬ,ਸ੍ਰੀ ਅਨੰਦਪੁਰ ਸਾਹਿਬ,ਸ੍ਰੀ ਚਮਕੋਰ ਸਾਹਿਬ ਨੂੰ ਡਰਾਈ ਇਲਾਕਾ ਘੋਸ਼ਿਤ ਕਰ ਦਿਤਾ ਗਿਆ ਸੀ ਜਿਸ ਕਾਰਨ ਸਾਲ 2014 ਤੋ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾ ਨੂੰ ਸ਼ਹਿਰ ਤੋ ਬਾਹਰ ਕੱਢਣ ਦੇ ਹੁਕਮ ਦੇ ਦਿਤੀ ਗਏ ਸਨ ਪਰ ਕੀਰਤਪੁਰ ਸਾਹਿਬ ਦੇ ਨਜਦੀਕੀ ਪਿੰਡ ਵਿਚ ਚਲ ਰਿਹਾ ਸ਼ਰਾਬ ਦਾ ਠੇਕਾ ਹੁਣ ਵੀ ਨਜਾਇਜ ਸਥਾਨ ਤੇ ਚਲ ਰਿਹਾ ਹੈ ਜਿਸ ਦੇ ਨਾਲ ਨਾਲ ਬੇਖੋਫ ਹੋ ਕੇ ਸ਼ਹਿਰ ਕੀਰਤਪੁਰ ਸਾਹਿਬ ਵਿਚ ਵੀ ਕਈ ਮਸ਼ਹੂਰ ਤੇ ਜਨਤਕ ਥਾਵਾਂ ਦੇ ਨਾਲ ਨਾਲ ਗੁਰੂ ਘਰਾਂ ਦੇ ਨਜਦੀਕ ਵੀ ਸਫੇਦ ਰੰਗ ਦੀਆਂ ਗੱਡੀਆਂ ਸ਼ਰਾਬ ਦੀਆਂ ਬੋਤਲਾ ਅਤੇ ਝੂੰਗਿਆਂ ਵਿਚ ਪੇਟੀਆਂ ਦੀਆਂ ਪੇਟਿਆਂ ਵੇਚਕੇ ਤੇ ਸਰਕਾਰ ਦੀ ਅਕਸਾਜਿੲਜ ਡਿਊਟੀਆਂ ਬਚਾ ਕੇ ਸਰਕਾਰ ਨੂੰ ਹੀ ਚੁੰਨਾ ਲਗਾ ਰਹੇ ਹਨ ਜਿਸ ਤੇ ਵਿਭਾਗ ਦੇ ਬਾਬੂ ਵੀ ਕੁੱਝ ਗੁਪਤ ਕਾਰਨਾ ਕਾਰਨ ਕੋਈ ਕਾਰਵਾਈ ਕਰਨ ਤੋ ਅਸਮਰਥ ਹਨ ਹੁਣ ਕੀਰਤਪੁਰ ਸਾਹਿਬ ਦੇ ਰੇਲਵੇ ਸ਼ਟੇਸ਼ਨ ਦੇ ਬਿਲਕੁਲ ਨਜਦੀਕ ਝੂਗਿਆਂ ਵਿਚ ਵਿਕਦੀ ਨਜਾਇਜ ਸਰਾਬ ਤੇ ਸਥਾਨਕ ਪੁਲਿਸ ਨਕੇਲ ਕਸੇਗੀ ਜਾ ਫਿਰ ਅਕਸਾਇਜ ਵਿਭਾਗ ਇਹ ਵੇਖਣਾ ਬਾਕੀ ਹੈ ਅਤੇ ਠੇਕੇਦਾਰਾ ਵਲੋ ਆਪਣੀਆਂ ਗੱਡੀਆਂ ਵਿਚ ਨਜਾਇਜ ਸਰਾਬ ਵੇਚਣੇ ਕਦੋ ਵੇਚਣੀ ਬੰਦ ਕੀਤੀ ਜਾਵੇਗੀ।ਇਹ ਤਾਂ ਸਮਾਂ ਹੀ ਦਸੇਗਾ।

print
Share Button
Print Friendly, PDF & Email