ਪੰਜਾਬ ਯੂਨੀਵਰਸਿਟੀ ਦੀਆਂ ਹੋਸਟਲ ਵਿਦਿਆਰਥਣਾਂ ਦੀ ਜਾਨ ‘ਤੇ ਬਣੀ – ਪ੍ਰਗਟਾਇਆ ਰੋਸ

ss1

ਪੰਜਾਬ ਯੂਨੀਵਰਸਿਟੀ ਦੀਆਂ ਹੋਸਟਲ ਵਿਦਿਆਰਥਣਾਂ ਦੀ ਜਾਨ ‘ਤੇ ਬਣੀ – ਪ੍ਰਗਟਾਇਆ ਰੋਸ

3-45

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੀਆਂ ਹੋਸਟਲ ਵਿਦਿਆਰਥਣਾਂ ਨੇ ਅੱਚ ਰੋਸ ਮੁਜ਼ਾਹਰਾ ਕੀਤਾ ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਹੋਸਟਲ ਨੰਬਰ 2 ਦੀਆਂ ਵਿਦਿਆਰਥਣਾਂ ਨੂੰ ਮਿਲ ਰਹੇ ਘਟੀਆ ਭੋਜਣ ਦੀ ਰੋਜ਼ਾਨਾ ਦੀ ਤਰਜ਼ ‘ਤੇ ਜਾਂਚ ਪੜਤਾਲ ਕੀਤੀ ਜਾਵੇ ਅਤੇ ਇਸ ਖਾਣੇ ਨੂੰ ਬਣਾਉਣ ਵਾਲੇ ਠੇਕੇਦਾਰਾਂ ਅਤੇ ਕਾਨਟ੍ਰੈਕਟਰ ਦੀ ਕਾਰਗੁਜਾਰੀ ਦੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਜੋ ਸੱਚਾਈ ਸਾਹਮਣੇ ਲਿਆਈ ਜਾ ਸਕੇ। ਪ੍ਰਦਰਸ਼ਨ ਕਰ ਰਹੀ ਵਿਦਿਆਰਣਾਂ ਦੀ ਮੁਖੀ ਦਮਨ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਯੂਨੀਵਰਸਿਟੀ ਦੇ ਹੋਸਟਲ ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਕਥਿਤ ਤੌਰ ‘ਤੇ ਗੁਣਵੱਤਾ ਭਰਭੂਰ ਖਾਣਾ ਨਹੀਂ ਮਿਲ ਰਿਹਾ ਜਿਸ ਕਾਰਨ ਉਨ੍ਹਾਂ ਦੇ ਬੀਮਾਰ ਹੋਣ ਦਾ ਖਤਰਾ ਬਣਿਆ ਹੋਇਆ ਹੈ ਜਦਕਿ ਯੂਨੀਵਰਸਿਟੀ ਅਤੇ ਹੋਸਟਲ ਪ੍ਰਸ਼ਾਸਨ ਇਸ ਮਾਮਲੇ ਨੂੰ ਹਲਕੇ ਵਿੱਚ ਲੈ ਰਿਹਾ ਹੈ ਤੇ ਮਾਮਲੇ ਦੀ ਜਾਂਚ ਕਰਨ ਦੀ ਬਜਾਏ ਟਾਲ-ਮਟੋਲ ਕਰ ਰਿਹਾ ਹੈ।

print
Share Button
Print Friendly, PDF & Email