ਹਲਕਾ ਭਦੌੜ-‘ਆਪ’ ਦੀ ਟਿਕਟ ਲਈ ਸੱਤ ਉਮੀਦਵਾਰ ਨਿਤਰੇ

ss1

ਹਲਕਾ ਭਦੌੜ-‘ਆਪ’ ਦੀ ਟਿਕਟ ਲਈ ਸੱਤ ਉਮੀਦਵਾਰ ਨਿਤਰੇ

3-38 (4)

ਬਰਨਾਲਾ, 3 ਅਗਸਤ (ਨਰੇਸ਼ ਗਰਗ) ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ 2017 ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀ ਜਾਂਚ-ਪਰਖ ਕੀਤੀ ਜਾ ਹੈ। ਆਮ ਆਦਮੀ ਪਾਰਟੀ ਉਮੀਦਵਾਰਾਂ ਦੇ ਐਲਾਨ ਵਿੱਚ ਪਹਿਲ ਕਦਮੀ ਕਰ ਸਕਦੀ ਹੈ। ਹਰੇਕ ਵਿਧਾਨ ਸਭਾ ਹਲਕੇ ਤੋਂ ਦਰਜਨਾਂ ਉਮੀਦਵਾਰ ਦਾਅਵੇਦਾਰੀਆਂ ਜਿਤਾ ਰਹੇ ਹਨ। ਰਾਖਵਾਂ ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਹਾਸਿਲ ਕਰਨ ਲਈ ਵੀ ਦਰਜਨ ਦੇ ਕਰੀਬ ਉਮੀਦਵਾਰ ਜੋੜ-ਤੋੜ ਲਗਾ ਰਹੇ ਹਨ। ਹਲਕੇ ਦੇ 11 ਸਰਕਲ ਇੰਚਾਰਜਾਂ ਨੇ 7 ਦਾਅਵੇਦਾਰਾਂ ਦੀ ਸਿਫਾਰਸ਼ ਭੇਜੀ ਹੈ। ਜਿੰਨਾਂ ਵਿੱਚ ਸਰਕਲ ਭਦੌੜ ਤੋਂ ਇੰਦਰਜੀਤ ਸਹੋਤਾ ਤੇ ਬਲਵੀਰ ਸਿੰਘ, ਉਗੋਕੇ ਤੋਂ ਲਾਭ ਸਿੰਘ ਧਾਲੀਵਾਲ, ਢਿੱਲਵਾਂ ਤੋਂ ਗੋਰਾ ਸਿੰਘ ਢਿੱਲਵਾਂ, ਸਰਕਲ ਤਪਾ ਤੋਂ ਗਗਨ ਤਪਾ, ਲਾਭ ਸਿੰਘ ਚਹਿਲ ਅਤੇ ਸਰਕਲ ਅਸਪਾਲ ਕਲਾਂ ਤੋਂ ਸੁਰਜੀਤ ਸਿੰਘ ਅਤਰਗੜ੍ਹ ਦੇ ਨਾਮ ਭੇਜੇ ਗਏ ਹਨ। ਇਸ ਤੋਂ ਇਲਾਵਾ ਐਸ ਸੀ ਵਿੰਗ ਪੰਜਾਬ ਦੇ ਪਿਰਮਲ ਸਿੰਘ ਸੰਗਰੂਰ ਵੀ ਹਲਕਾ ਭਦੌੜ ਅੰਦਰ ਕਈ ਗੇੜੀਆਂ ਲਗਾ ਰਹੇ ਹਨ। ਨਵੇਂ -ਨਵੇਂ ਸਾਮਿਲ ਹੋਏ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰ ਸਿੰਘ ਬੀਏ ਭਦੌੜ ਵੀ ਟਿਕਟ ਦੀ ਤਾਕ ਵਿੱਚ ਹਨ। ਹਲਕੇ ਦੇ ਸਾਰੇ ਇੰਚਾਰਜਾਂ ਨੇ ਆਪਣੀ ਸਹਿਮਤੀ ਨਾਲ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਹਲਕੇ ਦੇ ਯੋਗ ਵਰਕਰਾਂ ਨੂੰ ਹੀ ਉਮੀਦਵਾਰ ਬਣਾਇਆ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *