ਖੜ੍ਹੇ ਟਰਾਲੇ ਨਾਲ਼ ਟਕਰਾਇਆ ਮੋਟਰਸਾਇਕਲ, 1 ਦੀ ਮੌਤ

ss1

ਖੜ੍ਹੇ ਟਰਾਲੇ ਨਾਲ਼ ਟਕਰਾਇਆ ਮੋਟਰਸਾਇਕਲ, 1 ਦੀ ਮੌਤ

ਬਨੂੜ 3 ਅਗਸਤ (ਰਣਜੀਤ ਸਿੰਘ ਰਾਣਾ): ਸਹਿਰ ਦੇ ਸਰਕਾਰੀ ਹਸਪਤਾਲ ਨੇੜੇ ਸੜਕ ਕਿਨਾਰੇ ਖੜੇ ਟਰਾਲੇ ਨਾਲ ਮੋਟਰਸਾਇਕਲ ਦੇ ਟਕਰਾਉਣ ਨਾਲ ਇੱਕ ਨੋਜਵਾਨ ਦੀ ਮੌਤ ਹੋ ਗਈ। ਜਦੋਂ ਕਿ ਉਸ ਦੇ ਪਿੱਛੇ ਬੈਠਾ ਸਾਥੀ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਹੋਲਦਾਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੇਲਟੈਕਸ ਬੈਰਿਅਰ ਤੇ ਪਾਸਿੰਗ ਕਰਵਾਉਣ ਲਈ ਗੱਡੀਆਂ ਖੜੀਆਂ ਸਨ। ਰਾਤੀ 12 ਵਜੇ ਦੇ ਕਰੀਬ ਧਰਮਗੜ੍ਹ ਟੀ-ਪੁਆਇੰਟ ਤੇ ਖੁੱਲੇ ਅਹਾਤੇ ਤੇ ਕੰਮ ਕਰਦਾ 22 ਸਾਲਾ ਨੌਜਵਾਨ ਪੀਟੂ ਪੁੱਤਰ ਨਰੇਸ਼ ਮੰਡਲ ਵਾਸੀ ਕਮੇਰੀ ਜਿਲ੍ਹਾ ਦਰਬੰਗਾ (ਬਿਹਾਰ) ਆਪਣੇ ਸਾਥੀ ਵਿਕਾਸ ਵਾਸੀ ਰਾਜੋਮਾਜਰਾ ਨੂੰ ਮੋਟਰ ਸਾਇਕਲ ਤੇ ਛੱਡਣ ਜਾ ਰਿਹਾ ਸੀ। ਜਦੋਂ ਇਹ ਸਰਕਾਰੀ ਹਸਪਤਾਲ ਕੋਲ ਪੁੱਜੇ ਤਾਂ ਇਨਾਂ ਨੂੰ ਅੱਗੇ ਖੜਾ ਟਰਾਲਾ ਵਿਖਾਈ ਨਹੀ ਦਿੱਤਾ ਤੇ ਇਹ ਉਸ ਵਿਚ ਜਾ ਵੱਜੇ। ਬੁਰੀ ਤਰਾਂ ਜਖ਼ਮੀ ਹੋਏ ਦੋਨੋਂ ਨੋਜਵਾਨਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਪੀਟੂ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਵਿਕਾਸ ਇਲਾਜ ਅਧੀਨ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਵੀਰਵਾਰ ਨੂੰ ਡੇਰਾਬਸੀ ਦੇ ਸਰਕਾਰੀ ਹਸਪਤਾਲ ਵਿਚ ਪਰਿਵਾਰਕ ਮੈਂਬਰਾ ਦੇ ਆਉਣ ਤੋਂ ਬਾਅਦ ਪੋਸਟ ਮਾਰਟਮ ਕਰਵਾਇਆ ਜਾਵੇਗਾ। ਪੁਲਸ ਨੇ ਟਰਾਲੇ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *