ਬਾਬੂ ਵਜੀਰ ਚੰਦ ਵਜੀਦਕੇ ਨੇ ਕਰਵਾਇਆ ਮਹਾਰਾਣੀ ਪ੍ਰਨੀਤ ਕੌਰ ਨੂੰ ਹਲਕੇ ਦੀ ਸਥਿਤੀ ਤੋ ਜਾਣੂ

ss1

ਬਾਬੂ ਵਜੀਰ ਚੰਦ ਵਜੀਦਕੇ ਨੇ ਕਰਵਾਇਆ ਮਹਾਰਾਣੀ ਪ੍ਰਨੀਤ ਕੌਰ ਨੂੰ ਹਲਕੇ ਦੀ ਸਥਿਤੀ ਤੋ ਜਾਣੂ
ਵਰਕਰਾਂ ਦੀਆ ਭਾਵਨਾਵਾ ਹਲਕੇ ਦੇ ਲੋਕਾ ਦੀ ਮੰਗ ਮਹਾਰਾਣੀ ਅੱਗੇ ਰੱਖੀ ਗਈ ਹੈ-ਵਜੀਦਕੇ

3-29
ਮਹਿਲ ਕਲਾਂ ੩ ਅਗਸਤ (ਪ੍ਰਦੀਪ ਕੁਮਾਰ/ ਗੁਰਭਿੰਦਰ ਗੁਰੀ) ਪੰਜਾਬ ਕਾਂਗਰਸ ਦੇ ਸੀਨੀਅਰ ਤੇ ਟਕਸਾਲੀ ਆਗੂ ਬਾਬੂ ਵਜੀਰ ਚੰਦ ਵਜੀਦਕੇ ਵੱਲੋ ਸਾਬਕਾ ਕੇਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਵਿਧਾਨ ਸਭਾ ਹਲਕਾ ਦੀ ਸਿਆਸੀ ਸਥਿਤੀ ਅਤੇ ਪਾਰਟੀ ਲਈ ਦਰਪੇਸ ਚਣੌਤੀਆ ਸਬੰਧੀ ਖੁੱਲ ਕੇ ਗੱਲਬਾਤ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਬਾਬੂ ਵਜੀਰ ਚੰਦ ਵਜੀਦਕੇ ਨੇ ਦੱਸਿਆ ਕਿ ਉਹਨਾ ਵੱਲੋ ਮਹਾਰਾਣੀ ਪ੍ਰਨੀਤ ਕੌਰ ਨੂੰ ਹਲਕੇ ਵਿੱਚ ਪੁੱਜਣ ’ਤੇ ਜੀ ਆਇਆ ਆਖਦਿਆ ਹਲਕੇ ਦੇ ਵਰਕਰਾਂ ਦੀਆ ਭਾਵਨਾਵਾ ਅਤੇ ਟਕਸਾਲੀ ਵਰਕਰਾ ਦੀ ਕਾਰਗੁਜਾਰੀ ਅਤੇ ਹਲਕਾ ਮਹਿਲ ਕਲਾਂ ਤੋ ਟਿਕਟ ਦੇ ਦਾਅਵੇਦਾਰਾ ਸਬੰਧੀ ਜਾਣੂ ਕਰਵਾਇਆ ਗਿਆ ਹੈ ਤੇ ਮਹਾਰਾਣੀ ਪ੍ਰਨੀਤ ਕੌਰ ਨੇ ਉਹਨਾ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਿਆ ਗਿਆ ਹੈ। ਉਹਨਾ ਦੱਸਿਆ ਕਿ ਉਹਨਾ ਵੱਲੋ ਮਹਾਰਾਣੀ ਪ੍ਰਨੀਤ ਕੌਰ ਨੂੰ ਵਿਸਵਾਸ ਦਿਵਾਇਆ ਗਿਆ ਹੈ ਕਿ ਉਹ ਪੰਜਾਬ ਪ੍ਰਦੇਸ ਕਾਗਰਸ ਦੇ ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾ ਲਈ ਤਿਆਰ ਬਰ ਤਿਆਰ ਹਨ। ਉਹਨਾ ਦੱਸਿਆ ਕਿ ਹਲਕੇ ਦੇ ਲੋਕਾ ਦੀ ਪਰਜੋਰ ਮੰਗ ਤੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਯੋਗ ਉਮੀਦਵਾਰ ਨੂੰ ਟਿਕਟ ਦੇਣ ਦੀ ਵੀ ਮੰਗ ਕੀਤੀ ਗਈ ਹੈ। ਇਸ ਮੌਕੇ ਉਹਨਾ ਨਾਲ ਹਲਕਾ ਮਹਿਲ ਕਲਾਂ ਤੋ ਸੰਭਾਵੀ ਉਮੀਦਵਾਰ ਮੈਡਮ ਕਾਤਾਂ ਕੁਠਾਲਾ, ਸੀਨੀਅਰ ਕਾਗਰਸੀ ਆਗੂ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ,ਜਗਦੇਵ ਸਿੰਘ ਕਰਮਗੜ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *