ਬਜਾਰ ਵਿੱਚ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਬੱਸ ਟਕਰਾਈ ,ਵੱਡਾ ਹਾਦਸਾ ਹੋਣੋ ਟਲਿਆ

ss1

ਬਜਾਰ ਵਿੱਚ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਬੱਸ ਟਕਰਾਈ ,ਵੱਡਾ ਹਾਦਸਾ ਹੋਣੋ ਟਲਿਆ

?????????????

ਬੋਹਾ 3 ਅਗਸਤ (ਦਰਸ਼ਨ ਹਾਕਮਵਾਲਾ)-ਬੋਹਾ ਮੰਡੀ ਵਿੱਚ ਸੀਵਰੇਜ ਦੇ ਕੰਮ ਦੇ ਚਲਦਿਆਂ ਝੁਨੀਰ ਨੂੰ ਜਾਣ ਵਾਲੀਆਂ ਬੱਸਾਂ ਜਿਆਦਾਤਰ ਬਜਾਰ ਵਿੱਚੋਂ ਗੁਜਰਦੀਆਂ ਹਨ।ਜਿਸ ਕਾਰਨ ਜਿੱਥੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਸਮੱਸਿਆਂਵਾ ਦਾ ਸਾਹਮਣਾਂ ਕਰਨਾਂ ਪੈਦਾਂ ਹੈ ਉੱਥੇ ਅੱਜ ਇੱਕ ਪ੍ਰਾਇਵੇਟ ਬੱਸ ਕੌਪਰੇਟਿਵ ਬੈਂਕ ਕੋਲੋੰ ਲੰਘਦੀਆਂ ਬੇਹੱਦ ਨੀਵੀਆਂ ਤਾਰਾਂ ਨਾਲ ਟਕਰਾ ਜਾਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।ਨੇੜਲੇ ਦੁਕਾਨਦਾਰਾਂ ਰਾਜਨ ਸਿੰਗਲਾ,ਗੁਰਦੀਪ ਹੀਰਾ,ਜਸਪਾਲ ਸਿੰਘ,ਮੱਖਣ ਸਿੰਘ ਆਦਿ ਨੇ ਦੱਸਿਆ ਕਿ ਇਹ ਤਾਰਾਂ ਬਹੁਤ ਹੀ ਨੀਵੀਆਂ ਹਨ ਜਿਸ ਕਾਰਨ ਇੱਥੋਂ ਦੇ ਰਹਿਣ ਵਾਲਿਆਂ ਨੂੰ ਕੋਈ ਵੀ ਘਟਨਾਂ ਵਾਪਰਨ ਦਾ ਡਰ ਰਹਿੰਦਾ ਹੈ। ਅੱਜ ਜਦੋਂ ਬੱਸ ਇਹਨਾਂ ਤਾਰਾਂ ਨਾਲ ਟਕਰਾਈ ਤਾਂ ਉਸ ਸਮੇਂ ਬਿਜਲੀ ਦੀ ਸਪਲਾਈ ਚਲ ਰਹੀ ਸੀ ਅਤੇ ਬੱਸ ਨਾਲ ਟਕਰਾਕੇ ਤਾਰਾਂ ਟੁੱਟਕੇ ਗਲੀ ਵਿੱਚ ਡਿੱਗ ਪਈਆਂ ਜਿੰਨਾਂ ਦੀ ਲਪੇਟ ਵਿੱਚ ਆਉਂਦੇ ਆਉਂਦੇ ਕਈ ਰਾਹਗੀਰ ਮਸਾਂ ਹੀ ਬਚੇ।ਜਿਸ ਉਪਰੰਤ ਦੁਕਾਨਦਾਰਾਂ ਨੇ ਖੁਦ ਹੀ ਭੱਜਕੇ ਬਿਜਲੀ ਸਪਲਾਈ ਬੰਦ ਕਰਵਾਈ।ਆਖਰ ਵਿੱਚ ਸਮੂਹ ਦੁਕਾਨਦਾਰਾਂ ਅਤੇ ਬੋਹਾ ਵਾਸੀਆਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਇਹਨਾਂ ਤਾਰਾਂ ਨੂੰ ਤੁਰੰਤ ਉੱਚਾ ਕੀਤਾ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *