ਉੱਦਮ ਫਾਊਂਡੇਸ਼ਨ ਵੱਲੋਂ ਮਨਾਇਆ ਗਿਆ ਵਣ ਮਹਾਂਉਤਸਵ

ss1

ਉੱਦਮ ਫਾਊਂਡੇਸ਼ਨ ਵੱਲੋਂ ਮਨਾਇਆ ਗਿਆ ਵਣ ਮਹਾਂਉਤਸਵ

3-7

ਅੰਮ੍ਰਿਤਸਰ, 3 ਅਗਸਤ (ਪ.ਪ.): ਅੱਜ ਸਾਰਾ ਸੰਸਾਰ ਪ੍ਰਦੂਸ਼ਣ ਰੂਪੀ ਸ਼ੈਤਾਨ ਦੇ ਅਧੀਨ ਹੁੰਦਾ ਜਾ ਰਿਹਾ ਹੈ। ਇਸ ਤੋਂ ਬੱਚਣ ਦਾ ਇੱਕੋ ਇੱਕ ਰਾਹ ਵੱਧ ਤੋਂ ਵੱਧ ਰੁੱਖ ਲਗਾਉਣਾ ਹੈ। ਪ੍ਰਦੂਸ਼ਣ ਰੂਪੀ ਸ਼ੈਤਾਨ ਤੋਂ ਨਿਜ਼ਾਤ ਦਿਵਾਉਣ ਲਈ ਉੱਦਮ ਫਾਊਂਡੇਸ਼ਨ ਨੇਵੀ “ਰੁੱਖ ਲਗਾਉ, ਵਾਤਾਵਰਨ ਬਚਾਓ” ਮੁਹਿੰਮ ਪਿਛਲੇ ਤਿੰਨ ਸਾਲਾਂ ਤੋਂ ਛੇੜੀ ਹੋਈ ਹੈ। ਇਸੀ ਲੜੀ ਨੂੰ ਜਾਰੀ ਰੱਖਦੇ ਹੋਏ ਉੱਦਮ ਫਾਊਂਡੇਸ਼ਨ ਵਲੋਂ ਸਿੱਖਿਆ ਬਲਾਕ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪੈਂਦੇ ਸਕੂਲਾਂ ਵਿੱਚ ਪੌਦੇ ਲਗਾਉਣ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਡਾ. ਰਾਜੇਸ਼ ਸ਼ਰਮਾ ਮੀਤ ਪ੍ਰਧਾਨ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਵਣ ਵਿਭਾਗ ਅਤੇ ਹੋਰ ਜਾਗਰੂਕ ਸਮਾਜ ਸੇਵੀ ਸੰਸਥਾਵਾਂ ਅਤੇ ਜਾਗਰੂਕ ਯੂਵਾ ਮੰਚ ਨਾਲ ਮਿਲਕੇ ਸਿੱਖਿਆ ਬਲਾਕ ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ, ਪਾਰਕਾਂ ਅਤੇ ਚੁਗਿਰਦੀਆਂ ਤੇ ਪੌਦੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪ੍ਰੋਜੈਕਟ ਇੰਚਾਰਜ਼ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਫਾਊਂਡੇਸ਼ਨ ਜਿੱਥੇ ਪੌਦੇ ਲਗਾ ਰਹੀ ਹੈ, ਉੱਥੇ ਲੋਕਾਂ ਨੂੰ ਵੀ ਜਾਗਰੂਕ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਦੀ ਹੈ। ਫਾਊਂਡੇਸ਼ਨ ਸਿਰਫ ਪੌਦੇ ਹੀ ਨਹੀ ਲਗਾਉਂਦੀ ਸਗੋ ਉਹਨਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਸਮਾਜ ਨਾਲ ਮਿਲ ਕੇ ਸੰਭਾਲਦੀ ਹੈ।ਇਸੀ ਲੜੀ ਤਹਿਤ ਬਲਾਕ ਅੰਮ੍ਰਿਤਸਰ -5 ਵਿੱਖੇ 200 ਦੇ ਲਗਭੱਗ ਛਾਂ ਦਾਰ ਅਤੇ ਫਲਦਾਰ ਪੌਦੇ ਲਗਾ ਵਣਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਸੁਸ਼ੀਲ ਕੁਮਾਰ, ਕੁਲਦੀਪ ਕੁਮਾਰ, ਜਸਬੀਰ ਸਿੰਘ, ਸਤਿੰਦਰ ਸਿੰਘ ਅਤੇ ਹੋਰ ਪਤਵੰਤੇ ਲੋਕ ਸ਼ਾਮਿਲ ਸਨ।

print
Share Button
Print Friendly, PDF & Email