ਕਿਸਾਨ ਮਿੱਟੀ ਅਤੇ ਪਾਣੀ ਚੈੱਕ ਕਰਵਾਂ ਕੇ ਹੀ ਝੌਨਾਂ ਲਗਾਊਂਣ -ਖੇਤੀਬਾੜੀ ਅਫਸਰ ਡਾਂ ਦਲਜੀਤ ਸਿੰਘ ਗਿੱਲ

ss1

ਕਿਸਾਨ ਮਿੱਟੀ ਅਤੇ ਪਾਣੀ ਚੈੱਕ ਕਰਵਾਂ ਕੇ ਹੀ ਝੌਨਾਂ ਲਗਾਊਂਣ -ਖੇਤੀਬਾੜੀ ਅਫਸਰ ਡਾਂ ਦਲਜੀਤ ਸਿੰਘ ਗਿੱਲ

6-38
ਪਟਿਆਲਾ , 6 ਮਈ ( ਪ.ਪ.) – ਖੇਤੀਬਾੜੀ ਵਿਭਾਗ ਪਟਿਆਲਾ ਬਲਾਕ ਭੁੱਨਰਹੇੜੀ ਤੇ ਸਨੋੌਰ ਦੇ ਦਫ਼ਤਰ ਵਿਚ ਖੇਤੀਬਾੜੀ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆਂ ਕਿ ਖੇਤੀਬਾੜੀ ਵਿਭਾਗ ਪਟਿਆਲਾ ਦੁਆਰਾ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੂਸਾਰ 1 ਮਈ ਤੋੋਂ ਲੈ ਕੇ 15 ਮਈ ਤੱਕ ਖੇਤਾਂ ਦੀ ਮਿੱਟੀ ਤੇ ਪਾਣੀ ਚੈੱਕ ਕਰਨ ਦਾ ਪੰਦਰਵਾੜਾ ਮਨਾਇਆ ਜਾ ਰਿਹਾਂ ਹੈ । ਬਲਾਕ ਦਫਤਰ ਭੁੱਨਰਹੇੜੀ ਤੇ ਸਨੌੌਰ ਤੋੋਂ ਖੇਤੀਬਾੜੀ ਅਫਸਰ ਡਾਂ ਦਲਜੀਤ ਸਿੰਘ ਗਿੱਲ , ਖੇਤੀਬਾੜੀ ਵਿਕਾਸ ਅਫਸਰ ਡਾਂ ਅਵਨਿੰਦਰ ਸਿੰਘ ਮਾਨ , ਖੇਤੀਬਾੜੀ ਸਬ ਇੰਸਪੈਕਟਰ ਹਰਮਨਜੀਤ ਸਿੰਘ , ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ ਡਾਂ ਗਿੱਲ ਨੇ ਦੱਸਿਆਂ ਕਿ ਜਿਵੇਂ ਮਨੁੱਖੀ ਸ਼ਰੀਰ ਲਈ ਡਾਕਟਰੀ ਚੈੱਕਅਪ ਸਮੇ -ਸਮੇ ਤੇ ਜ਼ਰੂਰੀ ਹੈ ਇਸੇ ਤਰ੍ਹਾਂ ਹੀ ਜਮੀਨ ਦੀ ਸਿਹਤ ਠੀਕ ਰੱਖਣ ਲਈ ਮਿੱਟੀ ਤੇ ਪਾਣੀ ਚੈੱਕਅਪ ਵੀ ਜ਼ਰੂਰੀ ਹੈ । ਡਾਂ ਗਿੱਲ ਤੇ ਡਾਂ ਅਵਨਿੰਦਰ ਮਾਨ ਨੇ ਦੱਸਿਆਂ ਕਿ ਮਿੱਟੀ ਤੇ ਪਾਣੀ ਦੇ ਸੈਪਲ ਚੈੱਕ ਕਰਨ ਲਈ ਸਟਾਫ ਦੇ ਅਧਿਕਾਰੀਆਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ । ਊਹਨਾਂ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਇਸ ਮੁਹਿੰਮ ਤਹਿਤ ਆਪਣੇ ਖੇਤਾਂ ਦੇ ਮਿੱਟੀ ਤੇ ਪਾਣੀ ਦੇ ਸੈਪਲ ਚੈੱਕ ਕਰਵਾਊਣ ਦੀ ਅਪੀਲ ਕੀਤੀ । ਅਧਿਕਾਰੀਆਂ ਨੇ ਦੱਸਿਆਂ ਕਿ ਸਰਕਲ ਡਕਾਲਾ, ਭੁੱਨਰਹੇੜੀ ,ਘੜਾਮ , ਮਸ਼ੀਗਣ , ਸਨੌੌਰ ,ਤੇ ਕਮਾਲਪੁਰ ਦੇ ਪਿੰਡਾਂ ਦੀ ਮਿੱਟੀ ਪਾਣੀ ਚੈਕ ਕਰਨ ਸਬੰਧੀ ਜਿੰਮੀਦਾਰਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾਂ ਹੈ । ਇਸ ਮੋੋਕੇ ਹੋੋਰਨਾਂ ਤੋੋਂ ਇਲਾਵਾਂ , ਸਬ-ਇੰਸਪੈਕਟਰ ਸ੍ਰੀ ਸੁਰੇਸ਼ ਕੁਮਾਰ , ਅਮਰਨਾਥ , ਮਨਦੀਪ ਸਿੰਘ , ਵਰਿੰਦਰ ਸਿੰਘ , ਨਰਿੰਦਰ ਸਿੰਘ ਤੇ ਹੋੋਰ ਸਟਾਫ ਮੈਬਰ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *