ਸੇਫ ਸਕੂਲ ਵਾਹਨ ਕਮੇਟੀ, ਬਠਿੰਡਾ ਵੱਲੋਂ ਖਸਤਾ ਹਾਲਤ ਦੀਆਂ ਸਕੂਲੀ ਵੈਨਾਂ ਉੱਪਰ ਕੀਤੀ ਜਾ ਰਹੀ ਸਖਤ ਕਾਰਵਾਈ

ss1

ਸੇਫ ਸਕੂਲ ਵਾਹਨ ਕਮੇਟੀ, ਬਠਿੰਡਾ ਵੱਲੋਂ ਖਸਤਾ ਹਾਲਤ ਦੀਆਂ ਸਕੂਲੀ ਵੈਨਾਂ ਉੱਪਰ ਕੀਤੀ ਜਾ ਰਹੀ ਸਖਤ ਕਾਰਵਾਈ

 

ਬਠਿੰਡਾ, 3 ਅਗਸਤ (ਪਰਵਿੰਦਰ ਜੀਤ ਸਿੰਘ): ਜਿਲ੍ਹਾ ਬਾਲ ਸੁਰੱਖਿਆ ਅਫਸਰ ਮਿਸ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਜੀ ਦੇ ਆਦੇਸ਼ਾਂ ਦੀ ਪਾਲਨਾ ਕਰਦੇ ਹੋਏ ਸੇਫ ਸਕੂਲ ਵਾਹਨ ਕਮੇਟੀ, ਬਠਿੰਡਾ ਵੱਲੋਂ ਖਸਤਾ ਹਾਲਤ ਦੀਆਂ ਸਕੂਲੀ ਵੈਨਾਂ ਉੱਪਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਇਸ ਕਮੇਟੀ ਵੱਲੋਂ ਬਠਿੰਡਾ ਜਿਲ੍ਹਾ ਦੇ ਸਕੂਲਾਂ ਦੀ ਪਹਿਲਾਂ ਹੀ 02 ਵਾਰ ਚੈਕਿੰਗ ਕੀਤੀ ਜਾ ਚੁੱਕੀ ਹੈ ਅਤੇ ਜਿਹੜੇ ਸਕੂਲਾਂ ਦੇ ਵਾਹਨਾਂ ਦੀ ਖਸਤਾ ਹਾਲਤ ਹੈ ਅਤੇ ਕਮੇਟੀ ਨੂੰ ਲਗਦਾ ਹੈ ਕਿ ਸਕੂਲ ਵਾਹਨ ਬੱਚਿਆਂ ਲਈ ਅਸੁਰੱਖਿਅਤ ਹਨ, ਉਨ੍ਹਾਂ ਨੂੰ ਕਮੇਟੀ ਵੱਲੋਂ ਤੁਰੰਤ ਬਾਊਂਡ ਕੀਤਾ ਜਾ ਰਿਹਾ ਹੈ। ਕਮੇਟੀ ਵੱਲੋਂ ਕਿਹਾ ਗਿਆ ਕਿ ਸਕੂਲੀ ਵਾਹਨਾਂ ਵਿੱਚ ਪ੍ਰਮੁੱਖ ਚੀਜਾਂ ਜਿਵੇਂ ਕਿ ਵਾਹਨ 15 ਸਾਲ ਪੁਰਾਣਾ ਨਾ ਹੋਵੇ, ਵੈਨਾਂ ਵਿੱਚ ਫਸਟ ਏਡ ਕਿੱਟ, ਅੱਗ ਬੁਝਾੳ ਯੰਤਰ ਆਦਿ ਮੌਜੂਦ ਹੋਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਅੱਜ ਇਹ ਵੀ ਦੱਸਿਆ ਕਿ ਅੱਜ ਚੈਕਿੰਗ ਦੇ ਦੂਸਰੇ ਦਿਨ ਤੱਕ ਕੁੱਲ 15 ਵੈਨਾਂ ਨੂੰ ਬਾਊਂਡ ਕਰ ਦਿੱਤਾ ਗਿਆ ਹੈ ਅਤੇ 01 ਵੈਨ ਦਾ ਚਲਾਨ ਕੀਤਾ ਜਾ ਚੁੱਕਾ ਹੈ। ਕਮੇਟੀ ਵੱਲੋਂ ਦੋ ਦਿਨਾਂ ਵਿੱਚ ਲਗਭਗ 07 ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਜ਼ਿਨ੍ਹਾਂ ਵਿੱਚੋਂ ਹੁਣ ਤੱਕ ਸੈਂਟ ਜੇਵੀਅਰ ਕਾਨਵੈਂਟ ਸਕੂਲ ਬਠਿੰਡਾ, ਸੈਂਟ ਜੋਸਫ ਕਾਨਵੈਂਟ ਸਕੂਲ ਬਠਿੰਡਾ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ, ਸਪਰਿੰਗਡੇਲ ਪਬਲਿਕ ਸਕੂਲ ਕੋਟ ਸ਼ਮੀਰ, ਸ਼ਹੀਦ ਬਾਬਾ ਜੋਰਾਬਰ ਪਬਲਿਕ ਸਕੂਲ ਬਲਾਕ ਮੌੜ, ਐਫ.ਐਸ.ਡੀ. ਸਕੂਲ ਮੌੜ ਆਦਿ ਸ਼ਾਮਿਲ ਹਨ। ਇਸ ਕਮੇਟੀ ਵਿੱਚ ਜਿਲ੍ਹਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ, ਸ਼੍ਰੀ ਭੁਪਿੰਦਰ ਸਿੰਘ (ਏ.ਡੀ.ਟੀ.ੳ), ਸ਼੍ਰੀ ਬਲਰਾਜ ਸਿੰਘ ਨੁਮਾਇੰਦਾ (ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ), ਸ਼੍ਰੀ ਜਗਤਾਰ ਸਿੰਘ (ਐਸ.ਆਈ) ਪੁਲਿਸ ਵਿਭਾਗ, ਸ਼੍ਰੀ ਜਸਵੀਰ ਸਿੰਘ ਅਤੇ ਸ਼੍ਰੀ ਮੰਦਰ ਸਿੰਘ (ਜਿਲ੍ਹਾ ਟਰਾਂਸਪੋਰਟ ਵਿਭਾਗ), ਸ਼੍ਰੀ ਰਾਜਵਿੰਦਰ ਸਿੰਘ (ਲੀਗਲਕਮਪ੍ਰੋਬੇਸ਼ਨ ਅਫਸਰ) ਬਠਿੰਡਾ ਆਦਿ ਮੈਂਬਰਾਨ ਸ਼ਾਮਿਲ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *