ਉਪ ਮੁੱਖ ਮੰਤਰੀ ਤੇ ਡੀ.ਜੀ.ਪੀ. ਵੱਲੋਂ ਰਾਜਪੁਰਾ ਸ਼ਹਿਰ ਦਾ ਅੱਧੀ ਰਾਤ ਅਚਨਚੇਤ ਦੌਰਾ

ss1

ਉਪ ਮੁੱਖ ਮੰਤਰੀ ਤੇ ਡੀ.ਜੀ.ਪੀ. ਵੱਲੋਂ ਰਾਜਪੁਰਾ ਸ਼ਹਿਰ ਦਾ ਅੱਧੀ ਰਾਤ ਅਚਨਚੇਤ ਦੌਰਾ

ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਕੀਤੀ ਚੈਕਿੰਗ
ਡਿਊਟੀ ਵਿੱਚ ਕੁਤਾਹੀ ਵਾਲਿਆਂ ਲਈ ਖਤਰੇ ਦੀ ਘੰਟੀ

6-37 (2)

ਰਾਜਪੁਰਾ-ਪਟਿਆਲਾ, 6 ਮਈ: (ਧਰਮਵੀਰ ਨਾਗਪਾਲ) ਬੀਤੀ ਰਾਤ ਕਰੀਬ 12:30 ਵਜੇ ਰਾਜਪੁਰਾ ਵਿਖੇ ਕੌਮੀ ਸ਼ਾਹ ਰਾਹ ਨੰਬਰ 1 ‘ਤੇ ਸਥਿਤ ਗਗਨ ਚੌਂਕ ਜਿਸ ਨੂੰ ਬਾਬਾ ਮੋੜ ਵਜੋਂ ਵੀ ਜਾਣਿਆ ਜਾਂਦਾ ਹੈ। ਇਥੇ ਸਰਹਿੰਦ ਵੱਲੋਂ ਆਈਆਂ ਗੱਡੀਆਂ ਦਾ ਵੱਡਾ ਕਾਖ਼ਲਾ ਰਾਜਪੁਰਾ ਸ਼ਹਿਰ ਵੱਲ ਮੁੜਿਆ ਤੇ ਰੇਲਵੇ ਓਵਰ ਬਰਿਜ ਤੋਂ ਹੁੰਦਾ ਹੋਇਆ ਜਦੋਂ ਟਾਹਲੀ ਵਾਲਾ ਚੌਂਕ ਰੁਕਿਆ ਤਾਂ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜਮਾਂ ਨੂੰ ਲੱਗਿਆ ਕਿ ਕਿਸੇ ਨੇ ਰਾਹ ਪੁੱਛਣ ਲਈ ਗੱਡੀਆਂ ਰੋਕੀਆਂ ਹਨ ਪਰ ਕੁਝ ਹੀ ਪਲਾਂ ਵਿੱਚ ਪੁਲਿਸ ਮੁਲਾਜਮ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਗੱਡੀ ਵਿੱਚੋਂ ਬਾਹਰ ਨਿਕਲੇ ਕੋਈ ਆਮ ਰਾਹਗੀਰ ਨਹੀਂ ਬਲਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਸਨ। ਦੇਖਦੇ ਹੀ ਦੇਖਦੇ ਉਹ ਦੋਵੇਂ ਪੁਲਿਸ ਮੁਲਾਜਮਾਂ ਕੋਲ ਪੁੱਜ ਗਏ ਅਤੇ ਉਹਨਾਂ ਨਾਲ ਗੱਲਬਾਤ ਕਰਨ ਲੱਗੇ, ਉਪ ਮੁੱਖ ਮੰਤਰੀ ਨੇ ਉਥੇ ਤਾਇਨਾਤ ਪੁਲਿਸ ਮੁਲਾਜਮਾਂ ਨੂੰ ਜਦੋਂ ਇਹ ਪੁਛਿਆ ਕਿ ਤੁਹਾਡੀ ਇਥੇ ਕੀ ਡਿਊਟੀ ਹੈ ਤਾਂ ਉਹਨਾਂ ਦੱਸਿਆ ਕਿ ਉਹ ਪੀ.ਸੀ.ਆਰ. ਦੀ ਟੁਕੜੀ ਹੈ ਅਤੇ ਸਾਰੀ ਰਾਤ ਸ਼ਹਿਰ ਦੀ ਨਿਗਰਾਨੀ ਕਰਦੀ ਹੈ। ਉਪ ਮੁੱਖ ਮੰਤਰੀ ਤੇ ਡੀ.ਜੀ.ਪੀ. ਨੇ ਮੁਲਾਜਮਾਂ ਨਾਲ ਖੁਲ ਕੇ ਗੱਲਬਾਤ ਕੀਤੀ ਇਸ ਉਪਰੰਤ ਗੱਡੀਆਂ ਦਾ ਕਾਫਲਾ ਉਥੋਂ ਮੁੜ ਆਈ.ਟੀ.ਆਈ ਚੌਂਕ ਤੋਂ ਹੁੰਦਾ ਹੋਇਆ ਗਗਨ ਚੌਂਕ ਪੁੱਜਾ ਤੇ ਫਿਰ ਮੁਹਾਲੀ ਲਈ ਰਵਾਨਾ ਹੋ ਗਿਆ।
ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਦਾ ਅੱਧੀ ਰਾਤ ਨੂੰ ਰਾਜਪੁਰਾ ਦਾ ਇਹ ਅਚਨਚੇਤ ਦੌਰਾ ਇੰਨਾਂ ਗੁਪਤ ਸੀ ਕਿ ਕਿਸੇ ਨੂੰ ਵੀ ਭਿਣਕ ਨਹੀਂ ਪੈਣ ਦਿੱਤੀ। ਉਪ ਮੁੱਖ ਮੰਤਰੀ ਵੱਲੋਂ ਅੱਧੀ ਰਾਤ ਨੂੰ ਕੀਤੀ ਅਚਨਚੇਤ ਚੈਕਿੰਗ ਜਿਥੇ ਇਹ ਸੰਕੇਤ ਦਿੰਦੀ ਹੈ ਕਿ ਸਰਕਾਰ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਗੰਭੀਰ ਹੈ। ਉਥੇ ਹੀ ਡਿਊਟੀ ਪ੍ਰਤੀ ਕੁਤਾਹੀ ਵਰਤਣ ਵਾਲਿਆਂ ਲਈ ਵੀ ਇਹ ਇੱਕ ਖਤਰੇ ਦੀ ਘੰਟੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *