ਸਫਾਈ ਦੇ ਮੱਦੇਨਜਰ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਕਟੌਤੀ

ss1

ਸਫਾਈ ਦੇ ਮੱਦੇਨਜਰ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਕਟੌਤੀ

ਮਲੋਟ, 2 ਅਗਸਤ (ਆਰਤੀ ਕਮਲ) : ਰਾਈਜ਼ਿੰਗ ਮੇਨ ਦੀ ਸਫ਼ਾਈ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ 50 ਪ੍ਰਤੀਸ਼ਤ ਕਟੌਤੀ ਕੀਤੀ ਗਈ ਹੈ। ਇਹ ਜਾਣਕਾਰੀ ਵਾਟਰ ਸਲਪਾਈ ਅਤੇ ਸੀਵਰੇਜ਼ ਬੋਰਡ ਦੇ ਐਸ.ਡੀ.ਓ. ਅਸ਼ਵਨੀ ਗੋਇਲ ਨੇ ਪ੍ਰੈਸ ਨੂੰ ਦਿੱਤੀ। ਉਨਾਂ ਦੱਸਿਆ ਕਿ ਸਫ਼ਾਈ ਦੇ ਮੱਦੇਨਜ਼ਰ ਪਾਣੀ ਦੀ ਸਪਲਾਈ ਪਿੱਛੋਂ ਬਹੁਤ ਘੱਟ ਆ ਰਹੀ ਹੈ, ਜਿਸ ਕਾਰਨ ਸਪਲਾਈ ਵਿਚ ਕਟੌਤੀ ਕਰਨੀ ਪਈ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਵਰਤੋਂ ਸੰਕੋਚ ਨਾਲ ਕਰਨ ਅਤੇ ਵਿਭਾਗ ਦਾ ਸਾਥ ਦੇਣ। ਉਨਾਂ ਕਿਹਾ ਕਿ ਸਫ਼ਾਈ ਹੋਣ ਉਪਰੰਤ ਫ਼ਿਰ ਤੋਂ ਪਾਣੀ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ। ਇਸ ਮੌਕੇ ਤੇ ਐਸ.ਡੀ.ਓ. ਰਵੀ ਕੁਮਾਰ, ਜੇ.ਈ. ਰਾਜਵੰਤ ਸਿੰਘ, ਹਰਜਿੰਦਰ ਸਿੰਘ ਅਤੇ ਸੁਪਰਵਾਇਜ਼ਰ ਜੰਗੀਰ ਸਿੰਘ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *