ਅਕਾਲੀ ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ਤੇ ਚੋਣਾ ਲੜ ਕੇ ਤੀਜੀ ਵਾਰ ਸਰਕਾਰ ਬਣਾਏਗਾ-ਘੁੰਨਸ

ss1

ਅਕਾਲੀ ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ਤੇ ਚੋਣਾ ਲੜ ਕੇ ਤੀਜੀ ਵਾਰ ਸਰਕਾਰ ਬਣਾਏਗਾ-ਘੁੰਨਸ
ਪਿੰਡ ਮੂੰਮ ਦੀ ਸਰਪੰਚ ਨੂੰ ਜਿੱਤ ਦੀ ਵਧਾਈ ਦਿੱਤੀ

2-40 (1)

ਮਹਿਲ ਕਲਾਂ 2 ਅਗਸਤ (ਪਰਦੀਪ ਕੁਮਾਰ) ਅਕਾਲੀ ਭਾਜਪਾ ਗੱਠਜੋੜ ਅਗਾਮੀ ਪੰਜਾਬ ਵਿਧਾਨ ਸਭਾ ਚੋਣਾ ਵਿਕਾਸ ਦੇ ਮੁੱਦੇ ਤੇ ਲਗਤਾਰ ਤੀਜੀ ਵਾਰ ਅਪਣੀ ਸਰਕਾਰ ਬਣਾਵੇਗਾ। ਇਹ ਦਾਅਵਾ ਅੱਜ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਪਿੰਡ ਮੂੰਮ ਵਿਖੇ ਪੁੱਜਣ ਤੇ ਸਰਪੰਚੀ ਦੀ ਜਿਮਨੀ ਚੋਣ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਸਰਪੰਚ ਨੂੰ ਅਸੀਰਵਾਦ ਦੇਣ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਉਹਨਾ ਕਿਹਾ ਕਿ ਅਜਿਹੇ ਮਾਨ ਸਨਮਾਨ ਸਮਾਜ ਸੇਵਾ ਅਤੇ ਲੋਕਾ ਦੇ ਕੰਮ ਆਉਣ ਵਾਲੇ ਲੋਕਾ ਨੂੰ ਹੀ ਮਿਲਦੇ ਨੇ। ਸੰਤ ਘੁੰਨਸ ਨੇ ਕਿਹਾ ਕਿ ਜੋ ਕੰਮ ਅਕਾਲੀ ਭਾਜਪਾ ਸਰਕਾਰ ਅਪਣੇ 9 ਸਾਲਾ ਦੇ ਕਾਰਜਕਾਲ ਕੀਤੇ ਹਨ ਉਹ ਕੰਮ ਪਿਛਲੇ ਲੰਮੇ ਸਮੇ ਤੋ ਕੇਦਰ ਅਤੇ ਰਾਜ ਵਿੱਚ ਬਣੀਆ ਸਰਕਾਰਾ ਨਹੀ ਕਰ ਸਕੀਆ। ਉਹਨਾ ਕਿਹਾ ਕਿ ਹਰ ਵਰਗ ਦੇ ਲੋਕਾ ਨੂੰ ਵਧੇਰੇ ਸਹੂਲਤਾ ਸਿਰਫ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਹੀ ਮਿਲੀਆ ਜਿਸ ਕਰਕੇ ਲੋਕਾ ਦਾ ਝੁਕਾਅ ਅਕਾਲੀ ਦਲ ਵੱਲ ਹੈ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਹਿੱਤਾ ਲਈ ਕੋਈ ਠੋਸ ਏਜੰਡਾ ਨਹੀ ਹੈ ਜਿਸ ਕਰਕੇ ਪੰਜਾਬ ਦੇ ਲੋਕਾ ਨੂੰ ਅਜਿਹੀਆ ਪਾਰਟੀਆ ਦੀਆ ਗੱਲਾ ਵਿੱਚ ਨਹੀ ਆਉਣਾ ਚਾਹੀਦਾ। ਇਸ ਮੌਕੇ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਲਛਮਣ ਸਿੰਘ ਮੂੰਮ,ਯੂਥ ਆਗੂ ਬਲਦੇਵ ਸਿੰਘ ਗਾਗੇਵਾਲ,ਪੰਚ ਭਿੰਦਰ ਸਿੰਘ,ਬੂਟਾ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *