ਸੋਲੋ ਲਿਕੁਅਰ ਨੇ ‘ਚਿਲਡਰਨਜ਼ ਵਿਸ਼’ ਸੰਸਥਾ ਦੀ ਸਹਾਇਤਾ ਲਈ ਵੀਹ ਹਜ਼ਾਰ ਡਾਲਰ ਇਕੱਠੇ ਕੀਤਾ

ss1

ਸੋਲੋ ਲਿਕੁਅਰ ਨੇ ‘ਚਿਲਡਰਨਜ਼ ਵਿਸ਼’ ਸੰਸਥਾ ਦੀ ਸਹਾਇਤਾ ਲਈ ਵੀਹ ਹਜ਼ਾਰ ਡਾਲਰ ਇਕੱਠੇ ਕੀਤਾ
ਕਾਰੋਬਾਰ ਵਿੱਚ ਤਰੱਕੀਆਂ ਦੇ ਨਾਲ਼-ਨਾਲ਼ ਪੰਜਾਬੀ ਸਮਾਜ ਸੇਵੀ ਕੰਮਾਂ ਵਿੱਚ ਵੀ ਸਭ ਤੋਂ ਹਨ ਅੱਗੇ
1984 ਵਿੱਚ ਬਣੀ ਇਸ ਸੰਸਥਾ ਨੇ ਹੁਣ ਤੱਕ 25 ਹਜ਼ਾਰ ਦੇ ਕਰੀਬ ਬੱਚਿਆਂ ਦੀਆਂ ਖੁਆਹਿਸ਼ਾਂ ਪੂਰੀਆਂ ਕੀਤੀਆਂ

2-33

ਬਾਘਾ ਪੁਰਾਣਾ, 02 ਅਗਸਤ ( ਕੁਲਦੀਪ ਘੋਲੀਆ/ਸਭਾਜੀਤ ਪੱਪੂ ): ਕੈਲਗਰੀ ਦੇ ਨਾਮੀ ਕਾਰੋਬਾਰ ਸੋਲੋ ਲਿਕੁਅਰ ਵਲੋਂ ‘ਚਿਲਡਰਨਜ਼ ਵਿਸ਼’ ਸੰਸਥਾ ਲਈ ਫੰਡ ਜੁਟਾਉਣ ਲਈ ਪਿਛਲੇ ਦਿਨੀਂ ਇੱਕ ਵਾਕ ਕਰਵਾਈ ਗਈ।ਇਸ ਈਵੈਂਟ ਦੇ ਮੁੱਖ ਪ੍ਰਬੰਧਕ ਜੀਵਨ ਮਾਂਗਟ ਨੇ ਦੱਸਿਆ ਕਿ ਤੀਜੀ ਵਾਰ ਕਰਵਾਈ ਗਈ ਇਸ ਵਾਕ ਦੌਰਾਨ ਵੀਹ ਹਜ਼ਾਰ ਡਾਲਰ ਇੱਕਤਰ ਕੀਤੇ ਗਏ।ਪਾਲੀ ਬੇਦੀ, ਨਵੀ ਬੇਦੀ,ਤਿਰਲੋਕ ਸਿੰਘ ਤਾਤਲਾ,ਜਸਵੀਰ ਹਾਂਸ,ਹੈਪੀ ਮੱਦੋਕੇ, ਜੀਵਨ ਮਾਂਗਟ ਤੋਂ ਇਲਾਵਾ ਸੋਲੋ ਲਿਕੁਅਰ ਦੀ ਪੂਰੀ ਟੀਮ ਨੇ ਇਸ ਮੌਕੇ ਹਾਜ਼ਰੀ ਭਰੀ।ਹਾਕਸ ਕਲੱਬ ਦੀ ਟੀਮ ਵੀ ਇਸ ਵਿੱਚ ਭਾਗ ਲੈਣ ਲਈ ਵਿਸ਼ੇਸ਼ ਤੌਰ ਤੇ ਪੁੱਜੀ।
ਚਿਲਡਰਨਜ਼ ਵਿੱਸ਼ ਉਹ ਸੰਸਥਾ ਹੈ ਜੋ ਉਹਨਾਂ ਬੱਚਿਆਂ ਦੀਆਂ ਖੁਆਹਿਸ਼ਾਂ ਪੂਰੀਆਂ ਕਰਦੀ ਹੈ ਜੋ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਹਨਾਂ ਦੇ ਬਚਣ ਦੀ ਉਮੀਦ ਕਾਫੀ ਘੱਟ ਹੁੰਦੀ ਹੈ, 1984 ਵਿੱਚ ਬਣੀ ਇਸ ਸੰਸਥਾ ਨੇ ਹੁਣ ਤੱਕ 25 ਹਜ਼ਾਰ ਦੇ ਕਰੀਬ ਬੱਚਿਆਂ ਦੀਆਂ ਖੁਆਹਿਸ਼ਾਂ ਪੂਰੀਆਂ ਕੀਤੀਆਂ ਹਨ। ਇਹਨਾਂ ਵਿੱਚ ਕਈ ਖੁਆਹਿਸ਼ਾਂ ਅਜਿਹੀਆਂ ਹਨ ਕਿ ਜਿਹਨਾਂ ਨੂੰ ਪੂਰੇ ਕਰਨ ਲਈ ਕਈ ਹਜ਼ਾਰ ਡਾਲਰਾਂ ਦਾ ਖਰਚਾ ਆ ਜਾਂਦਾ ਹੈ।ਇਹ ਸੰਸਥਾ ਫੰਡ ਇਕੱਤਰ ਕਰਨ ਲਈ ਕਈ ਤਰਾਂ ਦੇ ਸਮਾਗਮ ਕਰਵਾੳਂਦੀ ਹੈ । ਸੋਲੋ ਲਿਕੁਅਰ ਪਿਛਲੇ ਤਿੰਨ ਸਾਲ ਤੋਂ ਇਸ ਸੰਸਥਾ ਨੂੰ ਵਾਕ ਕਰਵਾ ਕੇ ਫੰਡ ਇਕੱਤਰ ਕਰਵਾਉਣ ਵਿੱਚ ਮੱਦਦ ਕਰਦੀ ਹੈ।ਇਸ ਵਾਰੀ ਵਾਕ ਵਿੱਚ ਭਾਗ ਲੈਣ ਵਲਿਆਂ ਤੋਂ ਦੱਸ ਹਜ਼ਾਰ ਡਾਲਰ ਇੱਕਤਰ ਹੋਏ ਅਤੇ ਸੋਲੋ ਲਿਕੁਅਰ ਨੇ ਬਰਾਬਰ ਦੀ ਰਾਸ਼ੀ ਦਾਨ ਕਰਕੇ ਕੁੱਲ੍ਹ ਦਾਨੀ ਰਾਸ਼ੀ ਵੀਹ ਹਜ਼ਾਰ ਡਾਲਰ ਕਰ ਦਿੱਤੀ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੇ ਮੈਂਬਰ ਇਸ ਵਾਕ ਵਿੱਚ ਹਿੱਸਾ ਲੈਣ ਲਈ ਪੁੱਜੇ ਜਿਸ ਦਾ ਸੋਲੋ ਲਿਕੁਅਰ ਵਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਭਾਗ ਲੈਣ ਵਾਲਿਆਂ ਲਈ ਲੱਕੀ ਡਰਾਅ ਰਾਹੀਂ ਇਨਾਮ ਵੀ ਕੱਢੇ ਗਏ।ਇਸ ਵਾਕ ਵਿੱਚ ਭਾਗ ਲੈਣ ਵਾਲਿਆਂ ਨੇ ਜਿੱਥੇ ਸੈਰ ਕਰਕੇ ਸਰੀਰ ਨੂੰ ਤਰੋ-ਤਾਜ਼ਾ ਕੀਤਾ ਉੱਥੇ ਦਾਨੀ ਕੰਮ ਵਿੱਚ ਵੀ ਵੱਡਾ ਯੋਗਦਾਨ ਪਾਇਆ।ਦੱਸਣਯੋਗ ਹੈ ਕਿ ਸੋਲੋ ਲਿਕੁਅਰ ਵਲੋਂ ਹਾਕਸ ਫੀਲਡ ਹਾਕੀ ਕੱਪ ਨੂੰ ਸਪਾਂਸਰ ਕਰਨ ਤੋਂ ਇਲਾਵਾ ਹੋਰ ਵੀ ਕਈ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *