ਫਸਲੀ ਚੱਕਰ ਚੋ ਕੱਢਣ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਗੁਰ ਕਿਸੇ ਕੰਮ ਨਾ ਆਏ

ss1

ਫਸਲੀ ਚੱਕਰ ਚੋ ਕੱਢਣ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਗੁਰ ਕਿਸੇ ਕੰਮ ਨਾ ਆਏ
ਕੱਦੂਆਂ ਦੇ ਨਕਲੀ ਬੀਜ ਕਾਰਨ 3 ਲੱਖ ਚ ਨੁਕਸਾਨਿਆਂ ਗਿਆ ਮੱਲ ਸਿੰਘ ਵਾਲਾ ਦਾ ਕਿਸਾਨ
ਮਾਮਲੇ ਦੀ ਕਰਾਂਗੇ ਨਿਰਪੱਖ ਜਾਂਚ : ਮੁੱਖ ਖੇਤੀਬਾੜੀ ਅਫਸਰ

2-19
ਬੋਹਾ,2 ਜੁਲਾਈ(ਜਸਪਾਲ ਸਿੰਘ ਜੱਸੀ):ਫਸਲੀ ਚੱਕਰ ਚੋ ਕੱਢਣ ਲਈ ਪੰਜਾਬ ਸਰਕਾਰ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਲਾਹਾਂ ਕਿਸਾਨਾਂ ਦਾ ਬੇੜਾ ਪਾਰ ਨਹੀ ਲਾ ਰਹੀਆਂ।ਕਦੇ ਨਕਲੀ ਖਾਦਾਂ ਤੇ ਕਦੇ ਬਨਾਊਟੀ ਬੀਜ ਕਿਸਾਨਾਂ ਨੂੰ ਮੌਤ ਦੇ ਦਰਬਾਰ ਤੱਕ ਲੈ ਢੁੱਕਦੇ ਹਨ ਪਰ ਪ੍ਰਸ਼ਾਸਨ ਇਹ ਸਭ ਨੰਗੀਆਂ ਅੱਖਾਂ ਨਾਲ ਦੇਖਦਾ ਹੋਇਆ ਵੀ ਚੁੱਪ ਹੈ।ਹਥਲਾ ਮਾਮਲਾ ਮਾਨਸਾ ਜਿਲੇ ਦੇ ਪਿੰਡ ਮੱਲ ਸਿੰਘ ਵਾਲਾ ਦਾ ਹੈ ਜਿੱਥੇ ਗਰੀਬ ਕਿਸਾਨ ਬਿੰਦਰ ਸਿੰਘ ਆਪਣੇ ਖੇਤ ਲੱਗੀਆਂ ਕੱਦੂਆਂ ਦੀਆਂ ਬੇਲਾਂ ਨੂੰ ਦੇਖ-ਦੇਖ ਝੂਰ ਰਿਹਾ ਹੈ ਕਿਉਕਿ ਖੇਤ ਚ ਬੱਲਾਂ ਦਾ ਵਿਕਾਸ ਤਾਂ ਖੂਬ ਹੋਇਆ ਪਰ ਕੱਦੂ ਬੱਲਾਂ ਦੇ ਨੇੜੇ-ਤੇੜੇ ਵੀ ਨਾ ਢੁੱਕੇ।ਇਸ ਸਬੰਧੀ ਪੀੜਤ ਕਿਸਾਨ ਬਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਿਰੰਜਣ ਦਾਸ ਸੰਜੀਵ ਕੁਮਾਰ ਨਾਮਕ ਬੀਜਾਂ ਦੀ ਦੁਕਾਨ ਤੋ ਉਸ ਨੇ 29 ਅਪ੍ਰੈਲ ਦੇ ਦਿਨ ਆਪਣੀ ਇੱਕ ਏਕੜ ਜਮੀਨ ਚ ਕੱਦੂਆਂ ਦੀ ਫਸਲ ਬੀਜਣ ਲਈ 1500 ਰੁਪਏ ਦਾ ਸਮਾਘ ਸੀਡਜ ਖਰੀਦਿਆ ਸੀ।ਜਿਸ ਦਾ ਦੁਕਾਨਦਾਰ ਦੁਆਰਾ ਬਿੱਲ ਵੀ ਕੱਟਕੇ ਦਿੱਤਾ ਗਿਆ।ਉਨਾਂ ਕਿਹਾ ਖੇਤ ਚ ਬਿਜਾਈ ਕਰਨ ਉਪਰੰਤ ਕੱਦੂਆਂ ਦੀਆਂ ਬੇਲਾਂ ਨੂੰ ਖੂਬ ਵਿਕਾਸ ਕੀਤਾ ਪਰ ਕੱਦੂ ਨਾ ਲੱਗੇ।ਜਿਸ ਬਾਰੇ ਉਨਾਂ ਬੀਜ ਵਿਕਰੇਤਾ ਨਾਲ ਵੀ ਰਾਬਤਾ ਜਿਸ ਉਪਰੰਤ ਬੀਜ ਵਿਕਰੇਤਾ ਅਤੇ ਸਬੰਧਤ ਬੀਜ ਕੰਪਨੀ ਦੇ ਮੁਲਾਜਮਾਂ ਨੇ ਉਨਾਂ ਦੇ ਖੇਤ ਦਾ ਦੌਰਾ ਕੀਤਾ ਅਤੇ ਕਿਸਾਨ ਨੂੰ ਵੱਖ-ਵੱਖ 5 ਸਪਰੇਅ ਕਰਨ ਦਾ ਸੁਝਾਓ ਦਿੱਤਾ ਪ੍ਰੰਤੂ ਫਿਰ ਵੀ ਬੇਲਾਂ ਨੂੰ ਫਲ ਨਾ ਲੱਗਾ।

ਕਿਸਾਨ ਨੇ ਦੱਸਿਆ ਕਿ ਪਹਿਲਾਂ ਤਾਂ ਬੇਲਾਂ ਨੂੰ ਫਲ ਦੇ ਫੁੱਲ ਹੀ ਨਹੀ ਲਗਦੇ ਜੇਕਰ ਟਾਂਵੀਆਂ ਬੇਲਾਂ ਨੂੰ ਫੁੱਲ ਪੈਦਾ ਵੀ ਹੈ ਤਾਂ ਬੇਮਾਮੂਲਾ ਜਿਹਾ ਵਿਕਾਸ ਕਰਨ ਉਪਰੰਤ ਸੁੱਕ ਜਾਂਦੇ ਹਨ।ਕਿਸਾਨ ਨੇ ਦੱਸਿਆ ਕਿ ਪਿਛਲੇ ਵਰੇ ਚਿੱਟੀ ਮੱਖੀ ਨਾਲ ਬਰਬਾਦ ਹੋਈ ਨਰਮੇ ਦੀ ਫਸਲ ਤੋ ਬਾਅਦ ਉਨਾਂ ਨੇ ਇਸ ਫਸਲੀ ਚੱਕਰ ਚੋ ਨਿੱਕਲਣ ਅਤੇ ਖੇਤਬਾੜੀ ਵਿਭਾਗ ਦੇ ਸੁਝਾਓ ਨਾਲ ਸਬਜੀ ਦੀ ਕਾਸ਼ਤ ਕਰਨ ਵੱਲ ਪਰਤੇ ਸਨ ਪਰ ਇਸ ਨਾਲ ਉਨਾਂ ਨੂੰ ਤਕਰੀਬਨ 3 ਲੱਖ ਰੁਪਏ ਦੀ ਹਾਨੀ ਹੋਈ ਹੈ।ਉਨਾਂ ਸਰਕਾਰ ਤੋ ਆਪਣੇ ਹੋਏ ਸੰਭਾਵੀ ਨੁਕਾਸਨ ਦੀ ਭਰਪਾਈ, ਬੀਜ ਵਿਰਕੇਤਾ ਅਤੇ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।ਕਿਸਨ ਨੇ ਦੋਸ਼ ਲਾਇਆ ਕਿ ਉਕਤ ਬੀਜ ਵਿਕਰੇਤਾ ਬਨਾਉਟੀ ਬੀਜ ਵੇਚਣ ਦੇ ਮਾਮਲਿਆਂ ਚ ਪਹਿਲਾਂ ਵੀ ਕਈ ਵਾਰ ਚਰਚਾ ਚ ਰਹਿ ਚੁੱਕਾ ਹੈ।ਇਸ ਪੂਰੇ ਮਾਮਲੇ ਬਾਰੇ ਜਦ ਸਬੰਧਤ ਬੀਜ ਵਿਕਰੇਤਾ ਸੰਜੀਵ ਕੁਮਾਰ ਬੁਢਲਾਡਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਬੇਲਾਂ ਨੂੰ ਕੱਦੂ ਨਾ ਲੱਗਣ ਦਾ ਠੁਲਾ ਪੈ ਰਹੀਆਂ ਬਰਸਾਤਾਂ ਤੇ ਭੰਨਦਿਆਂ ਕਿਹਾ ਕਿ ਬਰਸਾਤਾਂ ਕਾਰਨ ਇਹ ਬੀਜ ਨੂੰ ਫਲ ਨਹੀ ਲੱਗ ਰਿਹਾ।ਇਸ ਪੂਰੇ ਮਾਮਲੇ ਬਾਰੇ ਜਦ ਮੁੱਖ ਖੇਤੀਬਾੜੀ ਅਫਸਰ ਮਾਨਸਾ ਸ.ਗੁਰਾਂਦਿੱਤਾ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਬੀਤੀ ਕੱਲ੍ਹ ਮਾਮਲਾ ਉਨਾਂ ਦੇ ਧਿਆਨ ਚ ਆਇਆ ਹੈ ਜਿਸ ਬਾਰੇ ਉਹ ਜਾਂਚ ਲਈ ਕਮੇਟੀ ਗਠਿਤ ਕਰਨਗੇ।ਉਨਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *