ਦੋ ਮਹੀਨੇ ਪਹਿਲਾਂ ਬਣੀ ਸੜਕ ਧੱਸੀ

ss1

ਦੋ ਮਹੀਨੇ ਪਹਿਲਾਂ ਬਣੀ ਸੜਕ ਧੱਸੀ
ਲੋਕਾਂ ਨੇ ਕੀਤੀ ਨਾਅਰੇਬਾਜ਼ੀ

2-17 (2)
ਤਪਾ ਮੰਡੀ 2 ਅਗਸਤ (ਨਰੇਸ਼ ਗਰਗ)- ਦਰਾਜ ਰੇਲਵੇ ਫਾਟਕ ਤੋਂ ਦਰਾਜ ਨੂੰ ਜਾਂਦੀ ਰੋਡ ‘ਚ ਘਟੀਆ ਮੈਟੀਰੀਅਲ ਕਾਰਨ ਧੱਸਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਦੇ ਰੋਸ਼ ਵਜੋਂ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਟੁੱਟੀਆਂ ਸੜਕਾਂ ਤੋਂ ਨਿਜਾਤ ਦਿਵਾਉਣ ਲਈ ਦੋ ਮਹੀਨੇ ਪਹਿਲਾਂ ਇਸ ਸੜਕ ਨੂੰ ਰਾਤੋ-ਰਾਤ ਬਣਾਇਆ ਗਿਆ ਸੀ ਤਾਂ ਸੜਕਾਂ ਨੂੰ ਦੁਆਰਾ ਟੁੱਟਦੀਆਂ ਅਤੇ ਧੱਸਦੀਆਂ ਵੇਖਕੇ ਉਨ੍ਹਾਂ ਦੇ ਸੁਪਨੇ ਚੱਕਨਾਚੂਰ ਹੋ ਗਏ ਹਨ। ਜੋ ਕਿ ਠੇਕੇਦਾਰ ਅਤੇ ਉਚ-ਅਧਿਕਾਰੀਆਂ ਦੀ ਕਾਰਗੁਜਾਰੀ ‘ਤੇ ਸਵਾਲੀਆਂ ਚਿੰਨ੍ਹ ਲਗਾ ਰਹੀਆਂ ਹਨ। ਇਥੇ ਕਈ ਸਵਾਲ ਪੈਦਾ ਹੁੰਦੇ ਹਨ ਠੇਕੇਦਾਰਾਂ ਵੱਲੋਂ ਵਰਤੇ ਜਾਂਦੇ ਮੈਟੀਰੀਅਲ ਦੀ ਚੈਕਿੰਗ ਕਿਉ ਨਹੀਂ ਕੀਤੀ ਜਾਂਦੀ। ਇਕੱਠੇ ਹੋਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦ ਸੜਕ ਬਣੀ ਸੀ ਤਾਂ ਰੇਤੇ ਉਪਰ ਹੀ ਲੁੱਕ ਪਾ ਦਿੱਤੀ ਸੀ,ਆਖਰ ਕਿਸ ਦੀ ਮਿਲੀਭੁਗਤ ਦਾ ਖਮਿਆਜਾ ਲੋਕ ਭੁਗਤ ਰਹੇ ਹਨ। ਕੀ ਕੋਈ ਅਧਿਕਾਰੀ ਇਸ ਨਰਕ ਭਰੀ ਜਿੰਦਗੀ ਜਿਉਣ ਤੋਂ ਨਿਜਾਤ ਦਿਵਾਏਗਾ। ਲੋਕਾਂ ਨੇ ਉਚ-ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੜਕਾਂ ਧੱਸ ਜਾਣ,ਟੁੱਟ ਜਾਣ ਉਖੜਨ ਆਦਿ ਦੇ ਕਾਰਨ ਦਾ ਪਤਾ ਕਰਕੇ ਸਬੰਧਤ ਠੇਕੇਦਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਪੀ.ਡਬਲਯੂ.ਡੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸੜਕ ‘ਤੇ ਕੁਝ ਸਮਾਂ ਪਹਿਲਾਂ ਹੀ ਸੀਵਰੇਜ ਪਿਆ ਸੀ ਜਿਸ ਕਾਰਨ ਇਹ ਸਮੱਸਿਆਂ ਪੈਦਾ ਹੋਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *