ਵਾਰਡ ਨੰਬਰ 6 ਵਿੱਚ ਇੰਟਰਲਾਕ ਟਾਈਲਾਂ ਲਾਉਣ ਦੀ ਹੋਈ ਸੁਰੂਆਤ

ss1

ਵਾਰਡ ਨੰਬਰ 6 ਵਿੱਚ ਇੰਟਰਲਾਕ ਟਾਈਲਾਂ ਲਾਉਣ ਦੀ ਹੋਈ ਸੁਰੂਆਤ

ਰਾਜਪੁਰਾ, 6 ਮਈ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਵਾਰਡ ਨੰਬਰ 6 ਦੇ ਕੋਂਸਲਰ ਅਤੇ ਯੂਥ ਅਕਾਲੀ ਦੇ ਸੀਨੀਅਰ ਕੋਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਦੀ ਅਗਵਾਈ ਵਿੱਚ ਡਾਲਿਮਾ ਵਿਹਾਰ ਵਿਖੇ ਇੰਟਰਲਾਕ ਟਾਈਲਾਂ ਲਾਉਣ ਦੀ ਸੁਰੂਆਤ ਕੀਤੀ ਗਈ ।ਇਸ ਮੋਕੇ ਵਿਸੇਸ ਤੋਰ ‘ਤੇ ਪਹੁੰਚੇ ਨਗਰ ਕੋਂਸਲ ਰਾਜਪੁਰਾ ਦੇ ਪ੍ਰਧਾਨ ਪ੍ਰਵੀਨ ਛਾਬੜਾ ਨੇ ਵਿਕਾਸ ਕਾਰਜਾਂ ਦੀ ਸੁਰੂਆਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਾਲੀਮਾ ਵਿਹਾਰ ਕਲੋਨੀ ਵਿਖੇ ਇੰਟਰਲਾਕ ਟਾਈਲਾਂ ਲਾ ਕੇ ਸੜਕਾਂ ਦੀ ਦਿੱਖ ਸਵਾਰੀ ਜਾ ਰਹੀ ਹੈ ਅਤੇ ਸਾਰੀ ਕਲੋਨੀ ਵਿੱਚ ਵਿਕਾਸ ਕਾਰਜਾਂ ‘ਤੇ ਲਾਗਤ 50 ਲੱਖ ਤੋਂ ਵੱਧ ਆਉਣੀ ਹੈ ਅਤੇ ਇਸ ਇਕ ਸੜਕ ‘ਤੇ 15 ਲੱਖ ਦੇ ਕਰੀਬ ਲਾਗਤ ਆ ਰਹੀ ਹੈ ।

ਉਨ੍ਹਾਂ ਕਿਹਾਕਿ ਵਿਕਾਸ ਨਗਰ ਵਿੱਚ ਲੋਕਾਂ ਨੂੰ ਜੋ ਗੰਦੇ ਪਾਣੀ ਦੀ ਸੱਮਸਿਆ ਪੇਸ਼ ਆ ਰਹੀ ਹੈ ਉਸਨੂੰ ਹਫਤੇ ਅੰਦਰ ਠੀਕ ਕਰ ਦਿੱਤਾ ਜਾਵੇਗਾ ।ਉਨ੍ਹਾਂ ਕਿਹਾਕਿ ਸਹਿਰ ਵਿੱਚ ਅਜਿਹੇ ਚਾਰ ਪੁਆਇੰਟ ਸਨ ਜਿੱਥੇ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਸੀ ਜਿਸ ਨੂੰ ਸੀਵਰੇਜ ਵਿਭਾਗ ਵਲੋਂ ਲੱਭ ਲਿਆ ਗਿਆ ਹੈ ਅਤੇ ਸਹਿਰ ਵਿੱਚ ਜਿੱਥੇ ਗੰਦਾ ਪਾਣੀ ਆ ਰਿਹਾ ਸੀ ਉਨ੍ਹਾਂ ਥਾਵਾ ‘ਤੇ ਆਉਦੇ ਦਿਨਾਂ ਵਿੱਚ ਲੋਕਾਂ ਨੂੰ ਸਾਫ ਸੁਥਰਾ ਪਾਣੀ ਮਿਲਣ ਸੁਰੂ ਹੋ ਜਾਵੇਗਾ ।ਇਸ ਮੋਕੇ ਕੋਂਸਲਰ ਰਣਜੀਤ ਸਿੰਘ ਰਾਣਾ ਨੇ ਪ੍ਰਧਾਨ ਅਤੇ ਹੋਰਾਂ ਦਾ ਧੰਨਵਾਦ ਕਰਦੇ ਹੋਏ ਕਿਹਾਕਿ ਡਾਲੀਮਾ ਵਿਹਾਰ ਦਾ ਹਰ ਪੱਖੋਂ ਵਿਕਾਸ ਕੀਤਾ ਜਾਵੇਗਾ ।ਹੋਰਨਾਂ ਤੋਂ ਇਲਾਵਾ ਬੀਬੀ ਬਲਵਿੰਦਰ ਕੋਰ ਚੀਮਾ ਜਿਲ੍ਹਾ ਪ੍ਰਧਾਨ,ਈੳ ਨਗਰ ਕੋਂਸਲਰ ਰਣਵੀਰ ਸਿੰਘ,ਮੀਤ ਪ੍ਰਧਾਨ ਗੁਰਿੰਦਰਪਾਲ ਸਿੰਘ ਜੋਗਾ ਵਕੀਲ,ਵਕੀਲ ਰਾਕੇਸ਼ ਮਹਿਤਾ, ਜਸਵੀਰ ਸਿੰਘ ਜੱਸੀ ਕੋਂਸਲਰ,ਅਰਵਿੰਦਰ ਪਾਲ ਸਿੰਘ ਰਾਜੂ ਕੋਂਲਸਰ,ਕਰਨਵੀਰ ਸਿੰਘ ਕੰਗ,ਗੁਰਪ੍ਰੀਤ ਸਿੰਘ ਸੰਧੂ, ਹੈਪੀ ਹਸ਼ਨਪੁਰ,ਵਜੀਰ ਸਿੰਘ ਆਲੂਣਾ,ਸੁਖਪਾਲ ਸਿੰਘ ਪਾਲਾ,ਬਹਾਦਰ ਸਿੰਘ ਭੰਗੂ ਸਾਬਕਾ ਸਰਪੰਚ,ਗੁਰਪ੍ਰੀਤ ਸਿੰਘ ਮਹਿਮੂਦਪੁਰ,ਕੋਂਸਲਰ ਅਮਨਦੀਪ ਸਿੰਘ ਨਾਗੀ, ਕੋਂਲਸਰ ਉਜਾਗਰ ਸਿੰਘ, ਕੋਂਸਲਰ ਸੁਖਵਿੰਦਰ ਸਿੰਘ,ਸੁਰਿੰਦਰ ਕੁਮਾਰ,ਮਨੀਸ਼ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *