ਬੀ ਐਸ ਐਫ ਦੀ 191 ਬਟਾਲੀਅਨ ਖੇਮਕਰਨ ਵਲੋ 15 ਪੈਕੈਟ ਹੈਰੋਇਨ ਕੀਤੇ ਬਰਾਮਦ

ss1

ਬੀ ਐਸ ਐਫ ਦੀ 191 ਬਟਾਲੀਅਨ ਖੇਮਕਰਨ ਵਲੋ 15 ਪੈਕੈਟ ਹੈਰੋਇਨ ਕੀਤੇ ਬਰਾਮਦ
ਬੀ ਐਸ ਐਫ ਵੱਲੋਂ ਤਸਕਰਾਂ ਤੇ ਚਲਾਈ ਗਈ ਗੋਲੀ ਪਰ ਤਸਕਰ ਭੱਜਣ ਵਿੱਚ ਹੋਏ ਸਫਲ

2-11

ਖਾਲੜਾ 2 ਅਗਸਤ ( ਗੁਰਪ੍ਰੀਤ ਸਿੰਘ ਸ਼ੈਡੀ ): ਭਾਰਤ ਪਕਿਸਤਾਨ ਸਰਹੱਦ ਸੈਕਟਰ ਖੇਮਕਰਨ ਵਿਖੈ ਤੈਨਾਤ ਬੀ ਐਸ ਐਫ ਦੀ 191 ਬਟਾਲੀਅਨ ਖੇਮਕਰਨ ਵੱਲੋਂ ਬੀਤੀ ਰਾਤ ਦੇ ਤੜਕਸਾਰ ਵੇਲੇ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਵੱਲ ਭੇਜੀ ਜਾ ਰਹੀ 15 ਪੈਕੇਟ ਹੈਰੋਇਨ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬਧ ਵਿਚ ਬੀ ਐਸ ਐਫ ਦੇ ਡੀ ਆਈ ਜੀ ਸ਼੍ਰੀ ਆਰ ਕੇ ਥਾਪਾ ਨੇ ਖੇਮਕਰਨ ਵਿਖੈ ਪ੍ਰੈਸ ਕਾਨਫਰੰਸ ਦੋਰਾਣ ਦੱਸਿਆ ਕਿ ਸਾਡੇ ਖੁਫੀਆ ਤੰਤਰ ਵਲੋ ਸਾਨੂੰ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਸੀ ਕਿ ਇਸ ਖੇਤਰ ਵਿੱਚ ਭਾਰਤੀ ਅਤੇ ਪਕਿਸਤਾਨੀ ਤਸਕਰ ਇਸ ਇਲਾਕੇ ਅੰਦਰ ਤਸਕਰੀ ਦੀ ਵਾਰਦਾਤ ਨੂੰ ਅੰਜਾਮ ਦੀ ਤਿਆਰੀ ਵਿੱਚ ਹਨ ਜਿਸ ਦੇ ਚੱਲਦਿਆ ਸਾਡੇ ਜਵਾਨਾਂ ਵਲੋਂ ਇਸ ਇਲਾਕੇ ਅੰਦਰ ਪੂਰੀ ਤਰਾਂ ਚੋਕਸੀ ਬਣਾਈ ਹੋਈ ਸੀ ਜਦੋ ਬੀਤੀ ਰਾਤ ਕਰੀਬ ਸਵੇਰੇ ਤੜਕਸਾਰ ਕਰੀਬ 3 ਵਜੇ ਸਰੱਹਦੀ ਚੌਂਕੀ ਮੀਆਂ ਵਾਲਾ ਅਧੀਨ ਕੰਢਿਆਲੀ ਤਾਰ ਨੇੜੇ 5 ਪਾਕਿਸਤਾਨੀ ਤੱਸਕਰ ਭਾਰਤੀ ਸੀਮਾ ਵੱਲ ਆਉਦੇਂ ਦਿਖਾਈ ਦਿੱਤੇ ਜਦੋਕਿ ਉਹਨਾਂ ਵਿੱਚੋਂ ਤਿੰਨ ਤਸਕਰ ਅੱਗੇ ਵਧੇ ਅਤੇ ਦੋ ਪਿੱਛੇ ਹੀ ਰਹੇ ਪਕਿਸਤਾਨੀ ਤਸਕਰ ਭਾਰਤੀ ਹੱਦ ਵਿਚ ਦਾਖਲ ਹੋਕੇ ਪਲਾਸਿਟਕ ਦੀ ਪਾਇਪ ਰਾਂਹੀ ਭਾਰਤ ਵੱਲ ਹੈਰੋਇਨ ਭੇਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸਾਡੇ ਜਵਾਨਾ ਨੇ ਉਹਨਾਂ ਨੂੰ ਲਲਕਾਰਿਆ ਤੇ ਉਹਨਾਂ ਉਪਰ ਕੁਝ ਫਾਇਰ ਕੀਤੇ ਜਿਸ ਤੇ ਪਕਿਸਤਾਨੀ ਹਨੇਰੇ ਦਾ ਫਾਇਦਾ ਚੁਕਦੇ ਹੋਏ ਵਾਪਿਸ ਪਕਿਸਤਾਨ ਵੱਲ ਭੱਜ ਗਏ । ਬਾਅਦ ਵਿੱਚ ਜਦੋ ਇਸ ਇਲਾਕੇ ਦੀ ਛਾਣਬੀਨ ਕੀਤੀ ਗਈ ਤਾਂ 15 ਪੈਕੇਟ ਹੈਰੋਇਨ ਬਰਾਮਦ ਹੋਈ।ਇਸ ਮੌਕੇ ਬੀਐਸ ਐਫ ਦੇ ਅਧਿਕਾਰੀ ਆਰ ਐਸ ਕਟਾਰੀਆ, ਡਾ ਵਾਈ ਪੀ ਸਿੰਘ ਕਮਾਂਡੈਨਟ, , ਨੂਥਨ ਸਿੰਘ ਅਰਜੂਡੈਂਟ,ਕੁਲਦੀਪ ਸਿੰਘ, ਐਚ ਆਂਰ ਸ਼ਰਮਾਂ,ਸ਼ਰਮਾਂ ਸ਼ਿੰਘਲ, ਟੀ ਕੇ ਪਾਂਡੇ,ਜੇ ਪੀ ਨਾਇਕ , ਸੰਜੀਵ ਭਗਤ, ਵਿਨੈ ਕੁਮਾਰ, ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *