ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਪ੍ਰਤੀ ਸੁਚੇਤ ਕਰਨ ਲਈ ਨਿਕਲਿਆ ਮਿੰਨੀ ਕੇਜਰੀਵਾਲ

ss1

ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਪ੍ਰਤੀ ਸੁਚੇਤ ਕਰਨ ਲਈ ਨਿਕਲਿਆ ਮਿੰਨੀ ਕੇਜਰੀਵਾਲ

2-7 (4)

ਭਦੌੜ 02 ਅਗਸਤ (ਵਿਕਰਾਂਤ ਬਾਂਸਲ) ਪੰਜਾਬ ਅੰਦਰ ਨਸ਼ਿਆਂ ਦਾ ਰੁਝਾਨ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ, ਇਹਨਾਂ ਨਸ਼ਿਆਂ ਦੇ ਰੁਝਾਨ ਵਧਣ ਦੇ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਅੱਜ ਖੋਖਲੀ ਹੋ ਚੁੱਕੀ ਹੈ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਨਾਲ ਸਬੰਧਤ ਪਿੰਡ ਖਿਆਲਾ ਦਾ ਰਹਿਣ ਵਾਲਾ ਸੋਹਣ ਲਾਲ ਗੋਇਲ ਉਰਫ ‘‘ ਮਿੰਨੀ ਕੇਜ਼ਰੀਵਾਲ ’’ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਤੋ ਸੁਚੇਤ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਜਾਣ ਤੋ ਬਾਅਦ ਅੱਜ ਭਦੌੜ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਮਿੰਨੀ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਬੁਢਾਪਾ ਰੁਲੀ ਜਾ ਰਿਹਾ ਹੇੈ, ਧੀਆਂ-ਭੈਣਾਂ ਦੀਆਂ ਇੱਜਤਾਂ ਸ਼ਰੇਆਮ ਲੁੱਟੀਆਂ ਜਾ ਰਹੀਆਂ ਹਨ ਅਤੇ ਪੰਜਾਬ ਅੰਦਰ ਗੁੰਡਾਗਰਦੀ, ਮਾਰਾ-ਮਰਾਈ ਚੱਲ ਰਹੀ ਹੈ ਪ੍ਰੰਤੂ ਸੂਬਾ ਸਰਕਾਰ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀ ਹੈ ਸਿਰਫ ਆਪਣੀ ਕੁਰਸੀ ਦੀ ਖਾਤਿਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਪੰਜਾਬ ਅੰਦਰ ਨਸ਼ਾ ਬਾਦਲ ਅਤੇ ਮਜੀਠੀਆਂ ਵਿਕਾ ਰਹੇ ਹਨ ਇਸ ਲਈ ਅਜਿਹੀਆਂ ਸਰਕਾਰਾਂ ਤੋ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਕਲਿਆਂ ਹਾਂ । ਇਸ ਮੌਕੇ ਉਨ੍ਹਾ ਨਾਲ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਭਦੌੜ ਸੁਖਚੈਨ ਸਿੰਘ ਚੈਨਾ, ਰਾਜ ਕੁਮਾਰ ਰਾਜੂ ਆਦਿ ਹਾਜਰ ਸਨ।

print
Share Button
Print Friendly, PDF & Email