ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ‘ਪਬਲਿਕ ਟਾਇਮ’ ਦੀ ਸੂਟਿੰਗ ਭਦੌੜ ਵਿਖੇ ਹੋਈ

ss1

ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ‘ਪਬਲਿਕ ਟਾਇਮ’ ਦੀ ਸੂਟਿੰਗ ਭਦੌੜ ਵਿਖੇ ਹੋਈ

 

29-18 (3)

ਭਦੌੜ 29 ਅਪ੍ਰੈਲ (ਵਿਕਰਾਂਤ ਬਾਂਸਲ) ਦੂਰਦਰਸ਼ਨ ਜਲੰਧਰ ਵੱਲੋਂ ਲੰਬੇ ਸਮੇਂ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਪ੍ਰੋਗਰਾਮ ‘ਪਬਲਿਕ ਟਾਇਮ’ ਦੀ ਭਦੌੜ ਵਿਖੇ ਵੱਖ-ਵੱਖ ਜਨਤਕ ਥਾਵਾਂ ’ਤੇ ਸੂਟਿੰਗ ਕੀਤੀ ਗਈ। ਸੂਟਿੰਗ ਕਰਨ ਲਈ ਪੁੱਜੇ ਪ੍ਰੋਡਿਊਸਰ ਕਮਲ ਕੁਮਾਰ ਭਾਸਕਰ, ਕੈਮਰਾਮੈਨ ਰਣਜੀਤ ਸਿੰਘ, ਸੁਦੇਸ਼ ਕੁਮਾਰ, ਜਿੰਮੀ, ਹਰਲੀਨ ਕੌਰ ਅਤੇ ਐਂਕਰ ਨੀਤੂ ਨੇ ਸਿੱਖਿਆ ਪ੍ਰਸਾਰ ਲਈ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਪੱਖ ਲਏ।

ਇਸ ਮੌਕੇ ਯੋਗੇਸ਼ ਸ਼ਰਮਾਂ, ਕੌਂਸਲਰ ਪਰਮਜੀਤ ਸਿੰਘ ਸੇਖੋਂ, ਅਮਨਦੀਪ ਦੀਪਾ ਨੇ ਬੋਲਦਿਆਂ ਕਿਹਾ ਕਿ ਸਿੱਖਿਆ ਅੱਜ ਦੇ ਸਮੇਂ ਦੀ ਸਭ ਤੋਂ ਜ਼ਰੂਰੀ ਲੋੜ ਹੈ, ਇਸ ਤੋਂ ਬਿਨਾਂ ਸਮਾਜ ਤਰੱਕੀ ਨਹੀਂ ਕਰ ਸਕਦਾ। ਕੁੱਝ ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਦੇ ਮਹਿੰਗੀ ਹੋਣ ਕਾਰਨ ਕੁੱਝ ਕਾਬਲ ਨੌਜਵਾਨ ਇਸ ਤੋਂ ਵਾਂਝੇ ਰਹਿ ਜਾਂਦੇ ਹਨ,ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਇਹ ਫਰਜ਼ ਬਣਦਾ ਹੈ ਕਿ ਉਹ ਅਜਿਹੇ ਉਪਰਾਲੇ ਕਰਨ ਕਿ ਕੋਈ ਵੀ ਕਾਬਲ ਨੌਜਵਾਨ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ।  ਇਸ ਮੌਕੇ ਏ.ਐਸ.ਆਈ. ਪਰਮਜੀਤ ਸਿੰਘ, ਅਸ਼ੋਕ ਕੁਮਾਰ ਅਸ਼ੋਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।

print
Share Button
Print Friendly, PDF & Email