ਜਸਪਿੰਦਰ ਸਿੰਘ ਪੱਪੂ ਨੂੰ ਸੇਜ਼ਲ ਅੱਖਾਂ ਨਾਲ ਦਿੱਤੀ ਵਿਦਾਇਗੀ

ss1

ਜਸਪਿੰਦਰ ਸਿੰਘ ਪੱਪੂ ਨੂੰ ਸੇਜ਼ਲ ਅੱਖਾਂ ਨਾਲ ਦਿੱਤੀ ਵਿਦਾਇਗੀ
ਬਲੌਂਗੀ ਸਥਿਤ ਸਮਸਾਨ ਘਾਟ ਵਿਖੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸਮੂਲੀਅਤ
ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਸ੍ਰੀਮਤੀ ਸੇਨੂੰ ਦੁੱਗਲ ਨੇ ਨਾ ਪੁਰਿਆ ਜਾਣ ਵਾਲੇ ਘਾਟਾ ਦੱਸਿਆ

ਐਸ .ਏ.ਐਸ.ਨਗਰ : 01 ਅਗਸਤ (ਧਰਮਵੀਰ ਨਾਗਪਾਲ) ਲੋਕ ਸੰਪਰਕ ਵਿਭਾਗ ਪੰਜਾਬ ਦੇ ਚੰਡੀਗੜ ਸਥਿਤ ਮੁੱਖ ਦਫ਼ੳਮਪ;ਤਰ ਵਿਖੇ ਸ਼ਾਨਦਾਰ ਸੇਵਾ ਨਿਭਾ ਰਹੇ ਡਰਾਇਵਰ ਜਸਪਿੰਦਰ ਸਿੰਘ ਉਰਫ ਪੱਪੂ ਦੀ ਹੋਈ ਅਚਨਚੇਤੀ ਮੋਤ ਕਾਰਨ ਜਿਥੇ ਪਰਿਵਾਰ ਨੂੰ ਨਾ ਪੁਰਿਆ ਜਾਣ ਵਾਲਾ ਘਾਟਾ ਪਿਆ ਹੈ ਉਥੇ ਲੋਕ ਸੰਪਰਕ ਵਿਭਾਗ ਦੀ ਇੱਕ ਸ਼ਾਨਦਾਰ ਸੇਵਾ ਨਿਭਾ ਰਹੇ ਡਰਾਈਵਰ ਤੋਂ ਵਾਂਝਾ ਹੋ ਗਿਆ ਹੈ। ਉਸ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਇਹ ਸਬਦ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਸੇਨੂੰ ਦੁੱਗਲ ਨੇ ਬਲੌਗੀ ਸਥਿਤ ਸਮਸ਼ਾਨ ਘਾਟ ਵਿਖੇ ਜਸਪਿੰਦਰ ਸਿੰਘ ਪੱਪੂ ਦੇ ਅੰਤਿਮ ਸੰਸਕਾਰ ਮੋਕੇ ਆਖੇ। ਉਨਾਂ ਇਸ ਮੌਕੇ ਮ੍ਰਿਤਕ ਦੇਹ ਨੂੰ ਸਰਧਾਂ ਦੇ ਫੁੱਲ ਭੇਟ ਕਰਦਿਆਂ ਇਸ ਨੂੰ ਪਰਿਵਾਰ ਲਈ ਅਕਿਹ ਅਤੇ ਅਸਿਹ ਸਦਮਾ ਦੱਸਿਆ।
ਅੰਤਿਮ ਸੰਸਕਾਰ ਮੌਕੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਅਧਿਕਾਰੀ/ ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਮ੍ਰਿਤਕ ਦੇਹ ਨੂੰ ਉਨਾਂ ਦੇ ਬੇਟੇ ਨੇ ਅਗਨੀ ਦਿਖਾਈ । ਉਹ ਆਪਣੇ ਪਿਛੇ ਆਪਣੀ ਸੁਪੱਤਨੀ , ਇੱਕ ਸਪੁੱਤਰ ਅਤੇ ਇੱਕ ਸਪੁੱਤਰੀ ਛੱਡ ਗਏ। ਜਸਪਿੰਦਰ ਸਿੰਘ ਉਰਫ ਪੱਪੂ ਦੀ ਅੰਤਿਮ ਅਰਦਾਸ 09 ਅਗਸਤ 2016 ਨੂੰ ਮਾਤਾ ਗੁਜਰੀ ਗੁਰਦੁਆਰਾ ਮੁੰਡੀ ਖਰੜ ਵਿਖੇ 12.00 ਤੋਂ 1.00 ਵਜੇ ਤੱਕ ਹੋਵੇਗੀ। ਅੰਤਿਮ ਸੰਸਕਾਰ ਮੌਕੇ ਜਾਇੰਟ ਡਾਇਰੈਕਟਰ (ਪ੍ਰੈਸ) ਰਾਜਪਾਲ ਪੰਜਾਬ ਸ੍ਰੀ ਨਗਿੰਦਰ ਸਿੰਘ, ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਸ੍ਰੀ ਕੇ.ਐਲ. ਰੱਤੂ, ਡਿਪਟੀ ਡਾਇਰੈਕਟਰ ਸ੍ਰੀ ਰਣਦੀਪ ਸਿੰਘ, ਤਕਨੀਕੀ ਅਫ਼ੳਮਪ;ਸਰ ਸ੍ਰੀ ਗੁਰਮੀਤ ਸਿੰਘ, ਐਸ.ਸੀ. ਵਿੰਗ ਮਾਲਵਾ ਜੋਨ 2 ਦੇ ਪ੍ਰਧਾਨ ਦਰਸ਼ਨ ਸਿੰਘ ਸ਼ਿਵਜੋਤ ਸਮੇਤ ਹੋਰ ਅਧਿਕਾਰੀ ਵੱਡੀ ਗਿਣਤੀ ਵਿੱਚ ਉਸ ਦੇ ਸਾਥੀ ਡਰਾਈਵਰ ਅਤੇ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *