ਕਾਂਗਰਸ ਦੀ ਸੂਬਾ ਪੱਧਰੀ ਮੀਟਿੰਗ ਲਈ ਜਿਲ੍ਹਾ ਪ੍ਰਧਾਨ ਵੱਲੋਂ ਸਰਾਵਾਂ ਜੈਲ ਵਿਚ ਵਰਕਰਾਂ ਨੂੰ ਹੱਲਾਸ਼ੇਰੀ

ss1

ਕਾਂਗਰਸ ਦੀ ਸੂਬਾ ਪੱਧਰੀ ਮੀਟਿੰਗ ਲਈ ਜਿਲ੍ਹਾ ਪ੍ਰਧਾਨ ਵੱਲੋਂ ਸਰਾਵਾਂ ਜੈਲ ਵਿਚ ਵਰਕਰਾਂ ਨੂੰ ਹੱਲਾਸ਼ੇਰੀ

1-30 (5)
ਲੰਬੀ, 1 ਅਗਸਤ (ਆਰਤੀ ਕਮਲ) : ਭਲਕੇ 3 ਅਗਸਤ ਦਿਨ ਬੁੱਧਵਾਰ ਨੂੰ ਲੰਬੀ ਵਿਖੇ ਹੋਣ ਵਾਲੀ ਕਾਂਗਰਸ ਸੁਬਾਈ ਲੀਡਰਸ਼ਿਪ ਦੀ ਜਨਤਕ ਮੀਟਿੰਗ ਲਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ । ਜਿਲ੍ਹਾ ਪ੍ਰਧਾਨ ਵੱਲੋਂ ਸਰਾਵਾਂ ਜੈਲ ਦੇ ਪਿੰਡਾਂ ਪੰਨੀਵਾਲਾ, ਰਾਣੀਵਾਲਾ, ਆਲਮਵਾਲਾ, ਅਸਪਾਲਾਂ ਦਾ ਦੌਰਾ ਕਰਦਿਆਂ ਕਾਂਗਰਸੀ ਵਰਕਰਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਅਤੇ ਨਾਲ ਹੀ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਗਿਣਤੀ ਮੀਟਿੰਗ ਵਿਚ ਪੁੱਜਣ ਲਈ ਅਪੀਲ ਕੀਤੀ ਗਈ । ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਸ ਮੀਟਿੰਗ ਵਿਚ ਸੁਬਾਈ ਲੀਡਰਸ਼ਿਪ ਪੁੱਜੇਗੀ ਅਤੇ ਵਰਕਰਾਂ ਤੇ ਆਮ ਜਨਤਾ ਨਾਲ ਪੰਜਾਬ ਦਾ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ । ਇਸ ਮੌਕੇ ਬੱਬੀ ਬਰਾੜ ਖੁੱਡੀਆਂ ਜਨਰਲ ਸੈਕਟਰੀ ਲੋਕ ਸਭਾ ਬਠਿੰਡਾ, ਸੁਖਾ ਗੁਰੂਸਰ, ਮੋਹਨ ਸਿੰਘ ਕੱਟਿਆਂਵਾਲੀ, ਬੱਗਾ ਪੰਨ੍ਹੀਵਾਲਾ, ਰਾਜੂ ਪੰਨੀ੍ਹਵਾਲਾ, ਗੁਰਜੀਤ ਆਲਮਵਾਲਾ, ਮੰਦਰ ਅਸਪਾਲਾ, ਕਾਲਾ ਮੈਡੀਕਲ ਪੰਨ੍ਹੀਵਾਲਾ, ਸ਼ਮਸ਼ੇਰ ਰਾਣੀਵਾਲਾ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *