ਮਹਾਰਾਜਾ ਰਣਜੀਤ ਸਿੰਘ ਕਾਲਜ ਵਿੱਚ ਸਿੱਖਿਆ ਚੇਤਨਾ ਬਾਰੇ ਸੈਮੀਨਾਰ

ss1

ਮਹਾਰਾਜਾ ਰਣਜੀਤ ਸਿੰਘ ਕਾਲਜ ਵਿੱਚ ਸਿੱਖਿਆ ਚੇਤਨਾ ਬਾਰੇ ਸੈਮੀਨਾਰ

1-30 (3)
ਮਲੋਟ, 01 ਅਗਸਤ (ਆਰਤੀ ਕਮਲ) : ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ, ਮਲੋਟ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਬਾਰੇ ਚੇਤੰਨ ਕਰਨ ਦੇ ਲਈ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਸਿੰਘ ਦੀ ਨਿਗਰਾਨੀ ਹੇਠ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਾਲਜ ਦੀ ਮੈਨੇਜਮੈਂਟ ਦੇ ਚੇਅਰਮੈਨ ਸ. ਮਨਦੀਪ ਸਿੰਘ ਬਰਾੜ ਨੇ ਮੁੱਖ ਮਹਿਮਾਨ ਅਤੇ ਜਨਰਲ ਸਕੱਤਰ ਸ. ਲਖਵਿੰਦਰ ਸਿੰਘ ਰੋਹੀਵਾਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਜਸਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਅਜੋਕੇ ਦੌਰ ਵਿੱਚ ਸਿੱਖਿਆ ਦੇ ਮਹੱਤਵ ਬਾਰੇ ਚਾਨਣਾ ਪਾਇਆ। ਇਸ ਉਪਰੰਤ ਸ. ਮਨਦੀਪ ਸਿੰਘ ਬਰਾੜ ਨੇ ਸੰਬੋਧਨ ਕਰਦਿਆ ਕਿਹਾ ਕਿ ਸਿੱਖਿਆ ਤੋਂ ਬਿਨਾਂ ਇਨਸਾਨ ਇਨਸਾਨ ਨਹੀਂ ਬਣ ਸਕਦਾ। ਇਨਸਾਨ ਨੂੰ ਇਨਸਾਨ ਬਣਾਉਣ ਦੇ ਲਈ ਸਿੱਖਿਆ ਇਕ ਜ਼ਰੂਰੀ ਥੰਮ ਹੈ। ਇਸ ਉਪਰੰਤ ਸ. ਲਖਵਿੰਦਰ ਸਿੰਘ ਸਿੰਘ ਰੋਹੀਵਾਲਾ ਨੇ ਕਿਹਾ ਕਿ ਸਾਡਾ ਅਤੇ ਸਾਡੀ ਸੰਸਥਾ ਦਾ ਉਦੇਸ਼ ਤੁਹਾਨੂੰ ਸਿੱਖਿਆ ਦੇ ਪੱਧਰ ਤੇ ਉੱਪਰ ਚੁੱਕਣਾ ਹੈ ਤੇ ਅਸੀਂ ਹਰ ਹੀਲੇ ਇਸ ਉਦੇਸ਼ ਦੀ ਪੂਰਤੀ ਕਰਾਂਗੇ। ਕਾਲਜ ਤੁਹਾਨੂੰ ਸਿਰਫ਼ ਕਿਤਾਬੀ ਗਿਆਨ ਤੱਕ ਹੀ ਸੀਮਤ ਨਹੀਂ ਕਰਦਾ ਬਲਕਿ ਤੁਹਾਨੂੰ ਪ੍ਰਕੈਟੀਕਲ ਗਿਆਨ ਦੀ ਮੁਹੱਈਆ ਕਰਵਾਉਂਦਾ ਰਿਹਾ ਹੈ ਅਤੇ ਕਰਵਾਉਂਦਾ ਰਹੇਗਾ। ਪ੍ਰੋ. ਸੈਲਜਾ ਨੇ ਕਿਹਾ ਕਿ ਸਿੱਖਿਆ ਮਨੁੱਖ ਨੂੰ ਗਿਆਨਤਾ ਦਾ ਚਾਨਣ ਬਖਸ਼ਦੀ ਹੈ। ਇਸ ਮੌਕੇ ਉਹਨਾਂ ਨੇ ਆਪਣੇ ਵਿਸ਼ੇ ਕੰਪਿਊਟਰ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਪ੍ਰੋ. ਜਸਵਿੰਦਰ ਨੇ ਕਾਲਜ ਵਿੱਚ ਚੱਲ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਦੁਆਰਾ ਭਵਿੱਖ ਵਿੱਚ ਮਿਲਣ ਬਾਰੇ ਰੁਜ਼ਗਾਰ ਬਾਰੇ ਚਾਨਣਾ ਪਾਇਆ। ਇਸ ਮੌਕੇ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਸਿਮਰਜੀਤ ਸਿੰਘ, ਪ੍ਰੋ. ਅਨੁਰਾਜ ਮਨੋਚਾ ਆਦਿ ਮੌਜੂਦ ਸਨ। ਪ੍ਰੋ. ਜਸਵਿੰਦਰ ਸਿੰਘ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *