ਵਿਰਸੇ ਤੇ ਸੱਭਿਆਚਾਰ ਦੀ ਸੰਭਾਲ ਲਈ ਅਜਿਹੇ ਉਪਰਾਲੇ ਜਰੂਰੀ- ਮਲੂਕਾ

ss1

ਵਿਰਸੇ ਤੇ ਸੱਭਿਆਚਾਰ ਦੀ ਸੰਭਾਲ ਲਈ ਅਜਿਹੇ ਉਪਰਾਲੇ ਜਰੂਰੀ- ਮਲੂਕਾ
ਸੁਰਜੀਤ ਕੌਰ ਮਲੂਕਾ ਦੀ ਅਗਵਾਈ ‘ਚ ਹੋਈ ਤੀਆਂ ਦੇ ਮੇਲੇ ਦੀ ਬੱਲੇ ਬੱਲੇ

1-22 (1) 1-22 (2)
ਭਗਤਾ ਭਾਈ ਕਾ 1ਅਗਸਤ (ਸਵਰਨ ਸਿੰਘ ਭਗਤਾ) ਮਨੋਰੰਜਨ ਦੇ ਨਵੇਂ ਨਵੇਂ ਸਾਧਨ ਆਉਣ ਅਤੇ ਨਵੀਂ ਪੀੜੀ ਦੀ ਬਦਲਦੀ ਸੋਚ ਕਾਰਨ ਲੋਕ ਲਗਾਤਾਰ ਕਈ ਤਿਉਹਾਰਾਂ ਅਤੇ ਵਿਰਸੇ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਨ ਜਿਸ ਲਈ ਪਿਛਲੇ ਕੁੱਝ ਸਾਲਾਂ ਤੋਂ ਕਈ ਸਮਾਜਿਕ ਜੱਥੇਬੰਦੀਆਂ, ਯੂਥ ਕਲੱਬਾਂ ਅਤੇ ਕੁੱਝ ਸੁਝਵਾਨ ਰਾਜਨੀਤਿਕ ਆਗੂਆਂ ਵੱਲੋ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਦੀ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਾਉਣ ਮਹੀਨੇ ਲੱਗਣ ਵਾਲੀਆਂ ਤੀਆਂ ਵੀ ਪੰਜਾਬ ਦੇ ਇਸੇ ਅਮੀਰ ਸੱਭਿਆਚਾਰ ਦਾ ਅਹਿਮ ਹਿੱਸਾ ਹਨ ਜੋ ਕਿ ਹੋਲੀ ਹੋਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ। ਪਿੰਡ ਮਲੂਕਾ ਵਿਖੇ ਬੀਬੀ ਸੁਰਜੀਤ ਕੌਰ ਮਲੂਕਾ ਕੋਆਰਡੀਨੇਟਰ ਇਸਤਰੀ ਵਿੰਗ ਅਕਾਲੀ ਦਲ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਗਵਾਈ ਹੇਠ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਮਲੂਕਾ ਅਤੇ ਨਾਲ ਲੱਗਦੇ ਪਿੰਡਾਂ ਵਿੱਚੋਂ ਨੰਨੀਆਂ ਛਾਂਵਾ ਅਤੇ ਹਰ ਵਰਗ ਦੀਆਂ ਔਰਤਾਂ ਵੱਲੋ ਵੱਧ ਚੜ ਕੇ ਹਿੱਸਾ ਲਿਆ ਗਿਆ। ਮੇਲੇ ਵਿੱਚ ਔਰਤਾਂ ਲਈ ਚੁੜੀਆਂ ਤੇ ਹੋਰ ਸਾਜੋ ਸਮਾਨ ਦੀਆਂ ਸਟਾਲਾਂ, ਖਾਣ ਪੀਣ ਦੀਆਂ ਸਟਾਲਾਂ ਤੋਂ ਇਲਾਵਾ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਅਤੇ ਪੀਂਘਾਂ ਦਾ ਵਿਸ਼ੇਸ਼ ਇੰਤਜਾਮ ਕੀਤਾ ਗਿਆ ਸੀ। ਤੀਆਂ ਦੇ ਮੇਲੇ ਅੰਤਿਮ ਦਿਨ ਮੇਲਾ ਆਪਣੇ ਪੂਰੇ ਜੋਬਨ ਤੇ ਨਜ਼ਰ ਆ ਰਿਹਾ ਸੀ।

ਮੇਲੇ ਵਿੱਚ ਜਿੱਥੇ ਨਵੀਂ ਪੀੜੀ ਦੀ ਦਿਲਚਸਪੀ ਨੂੰ ਵੇਖਦੇ ਹੋਏ ਡੀ ਜੇ ਦਾ ਪ੍ਰਬੰਧ ਕੀਤਾ ਗਿਆ ਉੱਥੇ ਹੀ ਵੱਡੀ ਉਮਰ ਦੀਆਂ ਔਰਤਾਂ ਲਈ ਗਿੱਧੇ ਲਈ ਵੱਖਰੀ ਸਟੇਜ਼ ਦਾ ਪ੍ਰਬੰਧ ਕੀਤਾ ਗਿਆ ਸੀ। ਸੁਰਜੀਤ ਕੌਰ ਮਲੂਕਾ ਅਤੇ ਦਿਹਾਤੀ ਪ੍ਰਧਾਨ ਇਸਤਰੀ ਵਿੰਗ ਡਾ. ਪ੍ਰਨੀਤ ਕੌਰ ਦਿਉਲ ਦੀ ਅਗਵਾਈ ਵਿੱਚ ਤੀਆ ਦਾ ਮੇਲਾ ਸਫਲ ਰਿਹਾ ਜਿਸ ਵਿੱਚ ਖਾਸ ਤੌਰ ਤੇ ਲੜਕੀਆਂ ਵੱਲੋ ਖੂਬ ਮਨੋਰੰਜਨ ਕੀਤਾ ਗਿਆ। ਤੀਆਂ ਦਾ ਇਹ ਮੇਲਾ ਇਨਾਂ ਜਿਆਦਾ ਪ੍ਰਭਾਵਸ਼ੀਲ ਸੀ ਕਿ ਪੰਚਾਇਤ ਮੰਤਰੀ ਮਲੂਕਾ ਵੱਲੋ ਕਈ ਰੁਝੇਵਿਆਂ ਦੇ ਹੁੰਦੇ ਹੋਏ ਲਗਾਤਾਰ ਤਿੰਨ ਘੰਟੇ ਮੇਲੇ ਦਾ ਆਨੰਦ ਮਾਣਿਆ। ਇਸ ਮੋਕੇ ਪੰਚਾਇਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਅਜਿਹੇ ਮੇਲਿਆਂ ਦਾ ਆਯੋਜਨ ਬਹੁਤ ਜਰੂਰੀ ਹੈ। ਅਜਿਹੇ ਮੇਲਿਆਂ ਨਾਲ ਜਿੱਥੇ ਆਪਸੀ ਭਾਈਚਾਰਾ ਤੇ ਸਾਂਝ ਵੱਧਦੀ ਹੈ ਉੱਥੇ ਹੀ ਸਾਡੀ ਨਵੀਂ ਪੀੜੀ ਵਿਰਸੇ ਤੋਂ ਜਾਣੂ ਹੁੰਦੀ ਹੈ। ਮੇਲੇ ਦੇ ਅੰਤ ਵਿੱਚ ਪੰਚਾਇਤ ਮੰਤਰੀ ਮਲੂਕਾ ਅਤੇ ਬੀਬੀ ਸੁਰਜੀਤ ਕੌਰ ਮਲੂਕਾ ਵੱਲੋ ਵਧੀਆ ਪੇਸ਼ਕਾਰੀ ਕਰਨ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਮੇਲੇ ਵਿੱਚ ਜਿਲਾ ਸਿੱਖਿਆ ਅਫਸਰ ਡਾ. ਅਮਰਜੀਤ ਕੌਰ ਕੋਟਫੱਤਾ, ਬੀ ਡੀ ਪੀ ਓ ਪ੍ਰਨੀਤ ਕੌਰ, ਬਲਜਿੰਦਰ ਕੌਰ ਪ੍ਰਧਾਨ ਮਾਈ ਭਾਗੋ ਸੰਸਥਾ, ਰੁਪਿੰਦਰ ਕੌਰ, ਬਲਜੀਤ ਕੌਰ ਸਰਪੰਚ ਮਲੂਕਾ ਖੁਰਦ, ਹਰਜੀਤ ਸਿੰਘ ਪ੍ਰਧਾਨ ਮਲੂਕਾ, ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਮਨਜੀਤ ਸਿੰਘ ਧੁੰਨਾ,ਰਾਕੇਸ਼ ਗੋਇਲ ਪ੍ਰਧਾਨ ਭਗਤਾ, ਬੂਟਾ ਸਿੰਘ ਭਗਤਾ,ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਉੱਪ ਪ੍ਰਧਾਨ ਨਿਰਮਲ ਸਿੰਘ ਮਲੂਕਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *