ਧੌਲਾ ਵਾਸੀਆਂ ਦੀ ਭੁੱਖ ਹੜਤਾਲ ਇੱਕ ਮਹੀਨੇ ਤੋਂ ਟੱਪੀ

ss1

ਧੌਲਾ ਵਾਸੀਆਂ ਦੀ ਭੁੱਖ ਹੜਤਾਲ ਇੱਕ ਮਹੀਨੇ ਤੋਂ ਟੱਪੀ
ਸਿੱਖਿਆ ਵਿਭਾਗ ਦੇ ਭਰੋਸਾ ਦੇਣ ‘ਤੇ ਵੀ ਨਹੀਂ ਤੋੜੀ ਹੜਤਾਲ
ਅਕਾਲੀ ਦਲ ਹੋ ਸਕਦਾ ਪਿੰਡ ਚੋਂ ਸਫਾਇਆ

6-32

ਤਪਾ ਮੰਡੀ , ੬ ਮਈ (ਨਰੇਸ਼ ਗਰਗ)- ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਧੌਲਾ ਵਾਸੀਆਂ ਅਤੇ ਸਕੂਲ ਸ਼ੰਘਰਸ ਕਮੇਟੀ ਵਲੋਂ ਰੱਖੀ ਗਈ ਲੜੀਵਾਰ ਭੁੱਖ ਹੜਤਾਲ ਇੱਕ ਮਹੀਨੇ ਤੋਂ ਟੱਪ ਗਈ ਹੈ।ਹਾਲਾਂਕਿ ਸਿੱਖਿਆ ਵਿਭਾਗ ਬਰਨਾਲਾ ਵਲੋਂ ਸਕੂਲ ਅਪਗ੍ਰੇਡ ਦਾ ਭਰੋਸਾ ਦੇਣ ‘ਤੇ ਵੀ ਪਿੰਡ ਵਾਸੀਆਂ ਨੇ ਭੁੱਖ ਹੜਤਾਲ ਅਤੇ ਧਰਨਾ ਚੁੱਕਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਲਾਰੇ ਉਨਾਂ ਨੂੰ ੯ ਸਾਲਾਂ ਤੋਂ ਲਾਏ ਜਾ ਰਹੇ ਹਨ, ਪਰ ਹੁਣ ਪਿੰਡ ਵਾਸੀ ਨੇ ਦ੍ਰਿੜ ਫੈਸਲਾ ਕੀਤਾ ਹੈ ਕਿ ਆਰ ਪਾਰ ਦੀ ਲੜਾਈ ਲੜਨਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਕੂਲ ਸੰਘਰਸ ਕਮੇਟੀ ਆਗੂ ਰੂਪ ਸਿੰਘ ਧੌਲਾ, ਮਾ. ਜਗਰਾਜ ਧੌਲਾ, ਗੁਰਮੇਲ ਸਿੰਘ ਕਾਟੂ, ਕਲੱਬ ਪ੍ਰਧਾਨ ਸੰਦੀਪ ਬਾਵਾ, ਗੁਰਸੇਵਕ ਸਿੰਘ ਧੌਲਾ, ਪੰਚ ਸਮਰਜੀਤ ਸਿੰਘ, ਪੰਚ ਗੁਰਜੰਟ ਸਿੰਘ ਆਦਿ ਨੇ ਕਿਹਾ ਕਿ ਲੜੀਵਾਰ ਭੁੱਖ ਹੜਤਾਲ ਦੂਜੇ ਮਹੀਨੇ ਵਿਚ ਸ਼ਾਮਲ ਹੋ ਗਈ ਹੈ।੩ ਮਈ ਨੂੰ ਡਿਪਟੀ ਡੀ.ਈ.ਓ ਬਰਨਾਲਾ ਧਰਨੇ ਵਿਚ ਆਏ ਅਤੇ ਭਰੋਸਾ ਦਿੱਤਾ ਕਿ ਸਕੂਲ ੨ ਮਈ ਨੂੰ ਕਾਰਵਾਈ ਵਿਚ ਪਾ ਲਿਆ ਗਿਆ ਹੈ, ਤੁਸੀਂ ਭੁੱਖ ਹੜਤਾਲ ਨੂੰ ਸਮਾਪਤ ਕਰ ਦਿਉ।ਪਰ ਪਿੰਡ ਵਾਸੀਆਂ ਅਤੇ ਸਕੂਲ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿੰਨਾਂ ਸਮਾਂ ਸਕੂਲ ਅਪਗ੍ਰੇਡ ਕਰਕੇ ਦਾਖਲੇ ਸ਼ੁਰੂ ਨਹੀਂ ਕੀਤੇ ਜਾਂਦੇ ਹਨ, ਉਨਾਂ ਚਿਰ ਸੰਘਰਸ਼ ਜਾਰੀ ਰਹੇਗਾ।

ਸਮਾਜ ਸੇਵੀ ਬੇਅੰਤ ਸਿੰਘ ਬਾਜਵਾ ਨੇ ਦੱਸਿਆ ਕਿ ਸਕੂਲ ਦਾ ਸਾਰਾ ਮਸਲਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੂਰਾ ਰਿਕਾਰਡ ਭੇਜ ਕੇ ਧਿਆਨ ਵਿਚ ਲਿਆ ਦਿੱਤਾ ਹੈ।ਪੱਤਰ ਰਾਂਹੀ ਉਪ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਦੇ ਕੀਤੇ ਬਾਈਕਾਟ ਤੋਂ ਜਾਣੂੰ ਕਰਵਾ ਦਿੱਤਾ ਹੈ।੧੬ ਜਥੇਬੰਦੀਆਂ ਦੇ ਪ੍ਰਾਪਤ ਹਮਾਇਤ ਵਾਲੀ ਸੰਘਰਸ਼ ਕਮੇਟੀ ਨੇ ਦੱਸਿਆ ਕਿ ਉਕਤ ਜਥੇਬੰਦੀਆਂ ਦੇ ਪੰਜਾਬ ਪੱਧਰੀ ਆਗੂਆਂ ਨੇ ਗੁਪਤ ਮੀਟਿੰਗ ਕਰਕੇ ਗੁਪਤ ਐਕਸਨ ਉਲੀਕ ਲਿਆ ਗਿਆ ਹੈ।ਜੋ ਸਿੱਖਿਆ ਦਾ ਹੱਕ ਲੈਣ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸੰਘਰਸ਼ ਹੋਵੇਗਾ।ਬੀ.ਕੇ.ਯੂ ਉਗਰਾਹਾਂ ਦੇ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਡਕੌਂਦਾ ਦੇ ਆਗੂ ਗੁਰਨੈਬ ਸਿੰਘ, ਪੀ.ਐੱਸ.ਯੂ ਦੇ ਆਗੂ ਸ਼ੰਕਰ ਬਦਰਾ ਨੇ ਕਿਹਾ ਕਿ ਗੁਪਤ ਐਕਸ਼ਨ ਵਿਚ ਪੂਰੇ ਪੰਜਾਬ ਪੱਧਰ ਦੇ ਕਾਰਕੁੰਨ ਸ਼ਾਮਲ ਹੋਣਗੇ ਅਤੇ ਜਿਸ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਉਧਰ ਸਕੂਲ ਅਪਗ੍ਰੇਡ ਕਰਨ ਦੀ ਦੇਰੀ ਨੂੰ ਲੈ ਕੇ ਪਿੰਡ ਦੇ ਲੋਕ ਲਗਤਾਰ ਅਕਾਲੀ ਦਲ ਵਿਰੁੱਧ ਹੋ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਵੀਹ ਹਜ਼ਾਰ ਦੀ ਆਬਾਦੀ ਵਾਲੇ ਪਿੰਡ ਵਿਚੋਂ ਲਗਭਗ ਸਫਾਇਆ ਹੋ ਜਾਵੇਗਾ।ਲੜੀਵਾਰ ਭੁੱਖ ਹੜਤਾਲ ‘ਤੇ ੩੧ ਵੇਂ ਦਿਨ ਡਰਾਈਵਰ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਸਮੇਤ ਉਸ ਦੇ ਸਾਥੀ ਬੈਠੇ ਅਤੇ ਇਸ ਤੋਂ ਇਲਾਵਾ ਬੀਬੀਆਂ ਵੀ ਭੁੱਖ ਹੜਤਾਲ ‘ਤੇ ਬੈਠੀਆਂ।ਇਸ ਮੌਕੇ ਮੀਤ ਪਧਾਨ ਨਿਰਮਲ ਸਿੰਘ ਨਿੰਮਾ, ਕੁਲਦੀਪ ਸਿੰਘ, ਮਹੇਸ਼ ਕੁਮਾਰ, ਮੱਖਣ ਸਿੰਘ, ਪੰਚ ਮਨਪ੍ਰੀਤ ਕੌਰ, ਨਸੀਬ ਕੌਰ, ਬਲਜਿੰਦਰ ਕੌਰ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਜਗਤਾਰ ਰਤਨ ਆਦਿ ਨੇ ਆਪਣੇ ਵਿਚਾਰ ਰੱਖੇ।

print
Share Button
Print Friendly, PDF & Email

Leave a Reply

Your email address will not be published. Required fields are marked *