ਗੁਰਦੁਆਰਾ ਸਾਹਿਬ ਢਿੱਲਵਾਂ ਦੇ ਰਾਗੀ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ

ss1

ਗੁਰਦੁਆਰਾ ਸਾਹਿਬ ਢਿੱਲਵਾਂ ਦੇ ਰਾਗੀ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ

ਤਪਾ ਮੰਡੀ 01 ਅਗਸਤ (ਨਰੇਸ਼ ਗਰਗ) ਨੇੜਲੇ ਪਿੰਡ ਢਿੱਲਵਾਂ ਦੇ ਸ਼੍ਰੋਮਣੀ ਕਮੇਟੀ ਅਧੀਨ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਂਵੀ ਦੇ ਹੈਡ ਰਾਗੀ ਭਾਈ ਗੁਰਦੀਪ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਵਿਅਕਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਜਿੰਨਾਂ ਵਿੱਚ ਜਥੇਦਾਰ ਬਲਦੇਵ ਸਿੰਘ ਚੂੰਘਾ ਮੈਂਬਰ ਸ਼੍ਰੋਮਣੀ ਕਮੇਟੀ, ਚੇਅਰਮੈਨ ਬਲਾਕ ਸੰਮਤੀ ਸਹਿਣਾ ਰਣਦੀਪ ਸਿੰਘ ਢਿੱਲਵਾਂ, ਬੀ ਡੀ ਪੀ ਓ ਬਲਜੀਤ ਕੌਰ ਢਿੱਲਵਾਂ, ਐਸ ਐਚ ਓ ਮਲਕੀਤ ਸਿੰਘ ਚੀਮਾ ਤਪਾ, ਸਿੱਖ ਵਿਦਵਾਨ ਭਾਈ ਹਰਦੀਪ ਸਿੰਘ ਚੀਮਾ,ਹਰਜੀਤ ਸਿੰਘ ਢਪਾਲੀ, ਬੀਬੀ ਗਗਨਦੀਪ ਕੌਰ ਖਾਲਸਾ, ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਢਿੱਲੋ, ਪ੍ਰਗਟ ਸਿੰਘ ਮੌੜ, ਮੁਨੀਸ਼ ਕੁਮਾਰ ਤਪਾ, ਗੋਰਾ ਸਿੰਘ ਢਿੱਲਵਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੂਪ ਸਿੰਘ ਢਿੱਲਵਾਂ, ਨੌਜਵਾਨ ਭਾਰਤ ਸਭਾ ਪੰਜਾਬ ਦੇ ਨਵਕਿਰਨ ਪੱਤੀ, ਸਰਪੰਚ ਸੁਖਦੇਵ ਸਿੰਘ, ਸਰਪੰਚ ਟੇਕ ਸਿੰਘ, ਸਰਪੰਚ ਹਰਭਗਵਾਨ ਸਿੰਘ, ਸਰਪੰਚ ਵਿਰਸਾ ਸਿੰਘ, ਸਰਪੰਚ ਪ੍ਰੇਮ ਦਾਸ ਸਾਰੇ ਢਿੱਲਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਢਿੱਲਵਾਂ ਦੀ ਸਮੂਹ ਸਿੱਖ ਸੰਗਤ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *