ਹਾਫ਼ਿਜ਼ ਸਈਅਦ ਦੀ ਚੇਤਾਵਨੀ

ss1

ਹਾਫ਼ਿਜ਼ ਸਈਅਦ ਦੀ ਚੇਤਾਵਨੀ

ਨਵੀਂ ਦਿੱਲੀ: ਅੱਤਵਾਦੀ ਹਾਫ਼ਿਜ਼ ਸਈਅਦ ਨੇ ਫਿਰ ਇੱਕ ਵਾਰ ਹੱਦਾਂ ਪਾਰ ਕਰ ਦਿੱਤੀਆਂ ਹਨ। ਉਸ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਪਾਕਿਸਤਾਨ ਦੌਰੇ ਦਾ ਵਿਰੋਧ ਕੀਤਾ ਹੈ। ਹਾਫਿਜ਼ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਰਾਜਨਾਥ ਸਿੰਘ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਕਸ਼ਮੀਰ ਹਿੰਸਾ ਦੇ ਸੰਦਰਭ ‘ਚ ਉਸ ਨੇ ਇਹ ਬਿਆਨ ਦਿੱਤਾ ਹੈ। ਉਹ ਲਗਾਤਾਰ ਕਸ਼ਮੀਰ ਦੇ ਮੁੱਦੇ ‘ਤੇ ਬਿਆਨਬਾਜ਼ੀ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਨਾਲ ਦੱਖਣੀ ਏਸ਼ੀਆ ਸਹਿਯੋਗ ਸੰਗਠਨ (ਸਾਰਕ) ਦੀ ਮੀਟਿੰਗ ‘ਚ ਹਿੱਸਾ ਲੈਣ ਗ੍ਰਹਿ ਮੰਤਰੀ ਰਾਜਨਾਥ ਸਿੰਘ 3 ਅਗਸਤ ਨੂੰ ਪਾਕਿਸਤਾਨ ਦੇ ਇਸਲਾਮਾਬਾਦ ਜਾਣ ਵਾਲੇ ਹਨ। ਗ੍ਰਹਿ ਮੰਤਰੀ ਦਾ ਇਹ ਪਹਿਲਾ ਪਾਕਿਸਤਾਨੀ ਦੌਰਾ ਹੈ। ਸਾਰਕ ‘ਚ ਭਾਰਤ ਦੀ ਹਮੇਸ਼ਾਂ ਵੱਡੀ ਭੂਮਿਕਾ ਰਹੀ ਹੈ। ਗੁਆਂਢੀ ਮੁਲਕਾਂ ਨਾਲ ਗੱਲਬਾਤ ਤੇ ਸਹਿਯੋਗ ਕਾਇਮ ਰੱਖਣ ਲਈ ਭਾਰਤ ਸਰਕਾਰ ਨੇ ਸਾਰਕ ‘ਚ ਹਮੇਸ਼ਾਂ ਚੰਗੀ ਭੂਮਿਕਾ ਨਿਭਾਈ ਹੈ।

ਰਾਜਨਾਥ ਸਿੰਘ ਦੋ ਪੱਖੀ ਗੱਲਬਾਤ ਨੂੰ ਮਜ਼ਬੂਤ ਕਰਨ ਲਈ ਹੀ ਪਾਕਿਸਤਾਨ ਜਾ ਰਹੇ ਹਨ। ਰਾਜਨਾਥ ਸਿੰਘ ਤੇ ਨਵਾਜ਼ ਸ਼ਰੀਫ ਦਰਮਿਆਨ ਗੱਲਬਾਤ ਹੋਣ ਦੀ ਪੂਰੀ ਸੰਭਾਵਨਾ ਹੈ। ਪਿਛਲੇ ਦਿਨੀਂ ਪਾਕਿਸਤਾਨ ਦੇ ਹਿਜ਼ਬੁਲ ਮਜ਼ਾਹੀਦੀਨ ਅੱਤਵਾਦੀ ਬਹੁਰਾਨ ਬਾਨੀ ਨੂੰ ਪਾਕਿਸਤਾਨ ਨੇ ਸ਼ਹੀਦ ਦੱਸਿਆ ਸੀ। ਉਸ ਦੇ ਮਾਰੇ ਜਾਣ ‘ਤੇ ਬਲੈਕ ਡੇਅ ਦਾ ਪ੍ਰੋਗਰਾਮ ਵੀ ਕੀਤਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *