ਕਾਂਗਰਸ ਦੇ ਮੈਨੀਫੈਸਟੋ ‘ਚ ਨਸ਼ਾ ਸਭ ਤੋਂ ਵੱਡਾ ਮੁੱਦਾ

ss1

ਕਾਂਗਰਸ ਦੇ ਮੈਨੀਫੈਸਟੋ ‘ਚ ਨਸ਼ਾ ਸਭ ਤੋਂ ਵੱਡਾ ਮੁੱਦਾ

ਚੰਡੀਗੜ: ਪੰਜਾਬ ਕਾਂਗਰਸ ਦੇ ਮੈਨੀਫੈਸਟੋ ‘ਚ ਨਸ਼ਾ ਸਭ ਤੋਂ ਵੱਡਾ ਮੁੱਦਾ ਹੋਵੇਗਾ ਤੇ ਕਾਂਗਰਸ  ਦੀ ਟੀਮ ਇਹ ਮੈਨੀਫੈਸਟੋ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਕੋਲ ਵੀ ਲਿਜਾਵੇਗੀ ਤੇ ਉਨ੍ਹਾਂ ਦੀ ਰਾਇ ਮੁਤਾਬਕ ਮੈਨੀਫੈਸਟੋ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੀ ਚੇਅਰਪਰਸਨ ਰਜਿੰਦਰ ਕੌਰ ਭੱਠਲ ਨੇ ਏਬੀਪੀ ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਾਂਗਰਸ ਲੀਡਰ ਤੇ ਮੈਨੀਫੈਸਟੋ ਕਮੇਟੀ ਦੇ ਕਨਵੀਨਰ ਮਨਪ੍ਰੀਤ ਬਾਦਲ ਦੇ ਲਾਲ ਬੱਤੀ ਖ਼ਤਮ ਕਰਨ ਵਾਲੇ ਬਿਆਨ ‘ਤੇ ਕਿਹਾ ਕਿ ਲਾਲ ਬੱਤੀ ਬਾਰੇ ਫੈਸਲਾ ਕਾਂਗਰਸ ਦੀ ਅਗਲੀ ਸਰਕਾਰ ਜਾਂ ਅਗਲੀ ਕੈਬਨਿਟ ਕਰੇਗੀ। ਉਨ੍ਹਾਂ ਕਿਹਾ ਕਿ ਲਾਲ ਬੱਤੀ ਛੋਟੀ ਜਿਹੀ ਗੱਲ ਹੈ ਇਸਨੂੰ ਬਹੁਤੀ ਅਹਿਮੀਅਤ ਦੇਣ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਾਹਮਣੇ ਬਹੁਤ ਵੱਡੇ ਮਸਲੇ ਹਨ ਤੇ ਕਾਂਗਰਸ ਇਨ੍ਹਾਂ  ‘ਤੇ ਕੰਮ ਕਰ ਰਹੀ ਹੈ।

  ਭੱਠਲ ਨੇ ਕਿਹਾ ਕਿ ਸਾਡਾ ਮੈਨੀਫੈਸਟੋ ਵੱਖਰੀ ਤਰ੍ਹਾਂ ਦਾ ਹੈ। ਇਹ ਸਾਡਾ ਲਈ ਇਕ ਲੀਗਲ ਡਾਕੂਮੈਂਟ ਦੀ ਤਰ੍ਹਾਂ ਹੈ ਤੇ ਅਸੀਂ ਇਸਨੂੰ ਪੂਰਨ ਰੂਪ ‘ਚ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਗੱਲਾਂ ਕਰਦੀ ਹੈ ਤੇ ਦਿੱਲੀ ‘ਚ ਇਨ੍ਹਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ ਤੇ ਪੰਜਾਬ ‘ਚ ਵੀ ਇਹ ਕੋਈ ਵਾਅਦਾ ਪੂਰਾ ਨਹੀਂ ਕਰਨਗੇ।

  ਉਨ੍ਹਾਂ ਕਿਹਾ ਕਾਂਗਰਸ ਪਾਰਟੀ ਮੈਨੀਫੈਸਟੋ ‘ਚ ਹਰ ਵਰਗ ਦਾ ਧਿਆਨ ਰੱਖੇਗੀ ਤੇ ਸਾਰੇ ਹੀ ਵਰਗਾਂ ਤੋਂ ਮੈਨੀਫੈਸਟੋ ‘ਚ ਇਨਪੁਟਸ ਲਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਚੰਗਾ ਮੈਨੀਫੈਸਟੋ ਬਣਾਉਣ ਲਈ ਪੰਜਾਬ ਹਰ ਪਿੰਡ ਸ਼ਹਿਰ ਜਾ ਰਹੇ ਹਾਂ ਤਾਂ ਕਿ ਚੰਗਾ ਮੈਨੀਫੈਸਟੋ ਬਣ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *