ਗ਼ੁੱਸੇ ‘ਚ ਆਏ ਮੰਤਰੀ ਦੇ ਮੂੰਹ ਨਿਕਲੀ ਗਾਲ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ss1

ਗ਼ੁੱਸੇ ‘ਚ ਆਏ ਮੰਤਰੀ ਦੇ ਮੂੰਹ ਨਿਕਲੀ ਗਾਲ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਮੋਗਾ : ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਇੱਕ ਵਾਰ ਫਿਰ ਚਰਚਾ ਵਿੱਚ ਹਨ। ਚਰਚਾ ਉਨ੍ਹਾਂ ਵੱਲੋਂ ਮੋਗਾ ਦੇ ਹਸਪਤਾਲ ਦੇ ਕੀਤੇ ਗਏ ਦੌਰੇ ਦੌਰਾਨ ਕੱਢੀ ਗਈ ਗਾਲ ਦੀ ਹੈ। ਸੋਸ਼ਲ ਮੀਡੀਆ ਉੱਤੇ ਸਿਹਤ ਮੰਤਰੀ ਦੀ ਇਹ ਗਾਲ ਕਾਫ਼ੀ ਚਰਚਾ ਵਿੱਚ ਹੈ। ਅਸਲ ਵਿੱਚ ਸਿਹਤ ਮੰਤਰੀ ਪਿਛਲੇ ਦਿਨੀਂ ਮੋਗਾ ਦੇ ਹਸਪਤਾਲ ਦਾ ਦੌਰਾ ਕਰਨ ਲਈ ਆਏ ਸਨ।

ਪਰ ਦੌਰੇ ਦੌਰਾਨ ਹਸਪਤਾਲ ਵਿੱਚ ਮਾੜੇ ਪ੍ਰਬੰਧ ਨੂੰ ਦੇਖ ਕੇ ਉਹ ਗੁੱਸੇ ਵਿੱਚ ਆ ਗਏ। ਸਫ਼ਾਈ ਪ੍ਰਬੰਧਾਂ ਤੋਂ ਤੈਸ਼ ’ਚ ਆਏ ਮੰਤਰੀ ਨੇ ਗਾਲ੍ਹ ਕੱਢ ਦਿੱਤੀ। ਸਿਵਲ ਸਰਜਨ ਤੇ ਹੋਰ ਸਿਹਤ ਅਧਿਕਾਰੀਆਂ ਦੀ ਮੌਜੂਦਗੀ ’ਚ ਮੰਤਰੀ ਮੂੰਹੋਂ ਨਿਕਲੀ ਗਾਲ੍ਹ ਦੀ ਵੀਡੀਓ ਵਾਇਰਲ ਹੋ ਗਈ ਹੈ। ਅਸਲ ਵਿੱਚ ਸਿਹਤ ਮੰਤਰੀ ਨੇ ਦੌਰੇ ਦੌਰਾਨ ਜਦੋਂ ਉਹ ਜ਼ੱਚਾ-ਬੱਚਾ ਵਾਰਡ ਵਿੱਚ ਗਏ ਤਾਂ ਉਹ ਮਾੜੇ ਪ੍ਰਬੰਧਾਂ ਨੂੰ ਦੇਖ ਕੇ ਹੈਰਾਨ ਹੋ ਗਏ।

ਨਵੇਂ ਜਨਮ ਬੱਚੇ ਨਾਲ ਇੱਕ ਮਹਿਲਾ ਜ਼ਮੀਨ ਉੱਤੇ ਪਈ ਸੀ ਤਾਂ ਮੰਤਰੀ ਦਾ ਪਾਰਾ ਚੜ੍ਹ ਗਿਆ। ਵਾਰਡ ਵਿੱਚ ਸਫ਼ਾਈ ਵਿਵਸਥਾ ਦਾ ਕਾਫ਼ੀ ਬੁਰਾ ਹਾਲ ਸੀ। ਪੱਖਿਆਂ ਉੱਤੇ ਜੰਮੀ ਮਿੱਟੀ, ਗੰਦੀਆਂ ਕੰਧਾਂ ਅਤੇ ਜਾਲੇ ਵੇਖ ਕੇ ਮੰਤਰੀ ਜੀ ਪੂਰੀ ਤੈਸ਼ ਵਿੱਚ ਆ ਗਏ ਅਤੇ ਉਨ੍ਹਾਂ ਦੇ ਮੂੰਹੋਂ ਗਾਲ੍ਹ ਨਿਕਲ ਗਈ। ਇਸ ਮੌਕੇ ਉੱਤੇ ਹਸਪਤਾਲ ਦੇ ਸਾਰੇ ਸੀਨੀਅਰ ਡਾਕਟਰ ਅਤੇ ਹੋਰ ਸਟਾਫ਼ ਮੌਜੂਦ ਸੀ।

print
Share Button
Print Friendly, PDF & Email