ਬਰਾਤੀਆਂ ਵਾਲੀ ਬੱਸ ਪਾਣੀ ‘ਚ ਰੁੜ੍ਹੀ, 26 ਮੌਤਾਂ

ss1

ਬਰਾਤੀਆਂ ਵਾਲੀ ਬੱਸ ਪਾਣੀ ‘ਚ ਰੁੜ੍ਹੀ, 26 ਮੌਤਾਂ

ਪਿਸ਼ਾਵਰ : ਪਾਕਿਸਤਾਨ ਵਿੱਚ ਪਾਣੀ ਨੇ ਇੱਕ ਮਿੰਟ ਵਿੱਚ ਖ਼ੁਸ਼ੀਆਂ ਨੂੰ ਗ਼ਮ ਵਿੱਚ ਬਦਲ ਦਿੱਤਾ। ਘਟਨਾ ਉੱਤਰ-ਪੱਛਮੀ ਪਾਕਿਸਤਾਨ ਦੀ ਹੈ ਜਿੱਥੇ ਇੱਕ ਬਰਾਤੀਆਂ ਵਾਲੀ ਬੱਸ ਅਚਾਨਕ ਆਏ ਹੜ੍ਹ ਵਿੱਚ ਰੁੜ੍ਹ ਗਈ, ਜਿਸ ਕਾਰਨ ਬੱਚਿਆਂ ਤੇ ਔਰਤਾਂ ਸਮੇਤ 26 ਜਣੇ ਮਾਰੇ ਗਏ।
ਸੂਬਾ ਖ਼ੈਬਰ ਪਖਤੂਨਖ਼ਵਾ ਵਿੱਚ ਬਾਰਾ ਤੋਂ ਬਾਜ਼ਾਰ ਜ਼ਾਖ਼ਾ ਖੇਲ ਜਾ ਰਹੀ ਬੱਸ ਤਬਾਈ ਇਲਾਕੇ ਵਿੱਚ ਹੜ੍ਹ ਦੀ ਮਾਰ ਹੇਠ ਆ ਗਈ। ਇਲਾਕੇ ਦੇ ਸਰਕਾਰੀ ਅਧਿਕਾਰੀਆਂ ਅਨੁਸਾਰ ਅੱਠ ਔਰਤਾਂ ਤੇ ਦੋ ਬੱਚਿਆਂ ਸਮੇਤ 26 ਜਣੇ ਮਾਰੇ ਗਏ ਹਨ। ਬੱਸ ਵਿੱਚ ਸਵਾਰ ਬਰਾਤੀ ਜੰਝ ਲੈ ਕੇ ਜਾ ਰਹੇ ਹਨ। ਬੱਸ ਵਿੱਚ ਲਾੜਾ ਮੌਜੂਦ ਨਹੀਂ ਸੀ ਉਹ ਵੱਖਰੀ ਕਾਰ ਵਿੱਚ ਸੀ।
ਹੜ੍ਹ ਕਾਰਨ ਇਸ ਇਲਾਕੇ ਵਿੱਚ 55 ਹੋਰ ਮੌਤਾਂ ਹੋਈਆਂ ਹਨ। ਖ਼ੈਬਰ ਪਖ਼ਤੂਨਖ਼ਵਾ ਅਤੇ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਅਪ੍ਰੈਲ ਵਿੱਚ ਮੀਂਹ ਅਤੇ ਢਿਗਾਂ ਡਿੱਗਣ ਕਾਰਨ 120 ਤੋਂ ਵੱਧ ਮੌਤਾਂ ਹੋਈਆਂ ਹਨ।

print
Share Button
Print Friendly, PDF & Email