ਭਗਵਾਨ ਪਰਸ਼ੂਰਾਮ ਜਯੰਤੀ ਮਨਾਉਣ ਸਬੰਧੀ ਬ੍ਰਾਹਮਣ ਸਭਾ ਦੀ ਹੋਈ ਭਰਵੀਂ ਮੀਟਿੰਗ

ss1

ਭਗਵਾਨ ਪਰਸ਼ੂਰਾਮ ਜਯੰਤੀ ਮਨਾਉਣ ਸਬੰਧੀ  ਬ੍ਰਾਹਮਣ ਸਭਾ ਦੀ ਹੋਈ ਭਰਵੀਂ ਮੀਟਿੰਗ

6-30
ਤਪਾ ਮੰਡੀ,6 ਮਈ (ਨਰੇਸ਼ ਗਰਗ) ਭਗਵਾਨ ਪਰਸ਼ੂਰਾਮ ਜਯੰਤੀ ਮਨਾਉਣ ਸਬੰਧੀ ਬ੍ਰਹਾਮਣ ਸਭਾ ਦੀ ਮੀਟਿੰਗ ਗੀਤਾ ਭਵਨ ਤਪਾ ਵਿਖੇ ਡਾ.ਮਨਪ੍ਰੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬ੍ਰਹਾਮਣ ਦੇ ਪਿਤਾਮਾ ਸ੍ਰੀ ਪਰਸ਼ੂਰਾਮ ਜਯੰਤੀ ਵੱਡੇ ਲੈਵਲ ਤੇ ਮਨਾਉਣ ਲਈ ਬ੍ਰਹਾਮਣ ਸਭਾ ਵੱਲੋਂ ਮਿਲ ਕੇ ਉਪਰਾਲੇ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਭਾ ਦੇ ਮੈਂਬਰਾ ਨੇ ਦੱਸਿਆ ਕਿ 7 ਜਨਵਰੀ ਦਿਨ ਸ਼ਨੀਵਾਰ ਨੂੰ ਬ੍ਰਹਾਮਣਾਂ ਦੀ ਧਰਮਸਾਲਾ ਨੇੜੇ ਬਾਬਾ ਮੱਠ ਤਪਾ ਵਿਖੇ ਸ੍ਰੀ ਪਰਸ਼ੂਰਾਮ ਜਯੰਤੀ ਉਪਰ ਸ੍ਰੀ ਰਮਾਇਣ ਪਾਠ ਖੁਲਵਾਏ ਜਾਣਗੇ ਤੇ ਐਤਵਾਰ ਨੂੰ ਭੋਗ ਪਾਏ ਜਾਣਗੇ। ਇਸ ਮੌਕੇ ਪੰਡਤ ਦੇਵ ਰਾਜ ਸ਼ਰਮਾ ਸਾਬਕਾ ਐੱਮ.ਸੀ. ਤਪਾ, ਪੰਡਤ ਬਨਾਰਸੀ ਦਾਸ, ਲੇਖਕ ਸੀ.ਮਾਰਕੰਡਾ ਤਪਾ, ਦਵਿੰਦਰ ਕੁਮਾਰ ਟੀਟੂ ਐੱਮ.ਸੀ. ਤਪਾ, ਵਿਜੇ ਕੁਮਾਰ ਸ਼ਰਮਾ, ਰੋਮੀ ਪੰਡਤ ਵਾਈਸ ਪ੍ਰਧਾਨ, ਪੰਡਤ ਸੋਮਨਾਥ ਸਾਸ਼ਤਰੀ, ਅਜੈ ਕੁਮਾਰ ਗੋਗੀ ਸੈਕਟਰੀ,ਵਿਜੇ ਕੁਮਾਰ ਖਜਾਨਚੀ, ਰਜਿੰਦਰ ਮਾਰਕੰਡਾ ਪ੍ਰੈਸ ਸਕੱਤਰ, ਮਾਸਟਰ ਜਸਪਾਲ ਸਰਮਾ, ਨੰਦ ਕਿਸੋਰ ਸੇਠੀ, ਰਮਨਦੀਪ ਸ਼ਰਮਾ ਮੈਂਬਰ, ਗਗਨਦੀਪ ਸ਼ਰਮਾ ਮੈਂਬਰ, ਅਰਸਦੀਪ ਸਰਮਾ, ਅਮਨਦੀਪ ਸ਼ਰਮਾ, ਹੇਮਰਾਜ ਸਰਮਾ,ਹਰਮੇਸ ਕੁਾਮਰ ਮੇਸਾ, ਮਾਸਟਰ ਰਾਮ ਰਤਨ ਸ਼ਰਮਾ, ਬਿੰਦਰ ਕੁਮਾਰ ਟੀਟੂ, ਬੰਟੀ ਦਿਕਸ਼ਤ, ਗੋਰਵ ਸ਼ਰਮਾ, ਦੇਸ ਰਾਜ ਸ਼ਰਮਾ ਤੇ ਕਈ ਹੋਰ ਹਾਜ਼ਰ ਸਨ।

print
Share Button
Print Friendly, PDF & Email