ਦਸ਼ਮੇਸ਼ ਯੂਥ ਵੈਲਫੇਅਰ ਕਲੱਬ ਕੋਹਰੀਆਂ ਵੱਲੋਂ ਸਾਂਝੀਆਂ ਥਾਵਾਂ ਤੇ ਉੱਗੇ ਗਾਜਰ ਬੂਟੀ ਅਤੇ ਭੰਗ ਦੇ ਬੂਟਿਆਂ ਤੇ ਕੀਤਾ ਸਪਰੇਅ

ss1

ਦਸ਼ਮੇਸ਼ ਯੂਥ ਵੈਲਫੇਅਰ ਕਲੱਬ ਕੋਹਰੀਆਂ ਵੱਲੋਂ ਸਾਂਝੀਆਂ ਥਾਵਾਂ ਤੇ ਉੱਗੇ ਗਾਜਰ ਬੂਟੀ ਅਤੇ ਭੰਗ ਦੇ ਬੂਟਿਆਂ ਤੇ ਕੀਤਾ ਸਪਰੇਅ

31-1ਦਿੜ੍ਹਬਾ ਮੰਡੀ 31 ਜੁਲਾਈ (ਰਣ ਸਿੰਘ ਚੱਠਾ) ਅੱਜ ਦੇ ਯੁੱਗ ਵਿੱਚ ਕਿਸੇ ਵੀ ਇਨਸਾਨ ਕੋਲ ਇੰਨਾ ਸਮਾਂ ਨਹੀਂ ਕਿ ਉਹ ਕਿਸੇ ਦੀ ਕੰਮਕਾਰ ਵਿੱਚ ਮਦਦ ਕਰ ਸਕੇ। ਹਰ ਇਨਸਾਨ ਆਪਣੇ ਪਰਿਵਾਰਕ ਰੁਝੇਵਿਆਂ ਚ ਹੀ ਉਲਝਿਆ ਹੋਇਆ ਹੈ। ਪਰ ਸਥਾਨਕ ਕਸਬਾ ਕੋਹਰੀਆਂ ਦੇ ਦਸ਼ਮੇਸ਼ ਯੂਥ ਵੈਲਫੇਅਰ ਕਲੱਬ ਦੇ ਨੋਜਵਾਨਾਂ ਵੱਲੋਂ ਆਪਣੇ ਘਰ ਦੇ ਰੁਝੇਵੇਂ ਛੱਡ ਕੇ ਸਮਾਜ ਭਲਾਈ ਕੰਮਾਂ ਵਿੱਚ ਵਧ ਚੜਕੇ ਹਿੱਸਾ ਲਿਆ ਜਾਂਦਾ ਹੈ। ਦਸ਼ਮੇਸ਼ ਯੂਥ ਵੈਲਫੇਅਰ ਕਲੱਬ ਵੱਲੋਂ ਜਿਥੇ ਹਰ ਐਤਵਾਰ ਨੂੰ ਪਿੰਡ ਚ ਸਫਾਈ, ਬੂਟੇ ਲਾਉਣਾ,ਨਸ਼ਿਆਂ ਤੋਂ ਜਾਗਰੂਕ ਕਰਨ ਲਈ ਨਾਟਕ ਕਰਵਾਉਣਾ, ਭਰੂਣ ਹੱਤਿਆ ਪਾਣੀ ਦੀ ਬੱਚਤ ਰੁੱਖਾਂ ਦੀ ਸਾਂਭ ਸੰਭਾਲ ਲਈ ਸੈਮੀਨਾਰ ਕਰਵਾਉਣਾ, ਲੋੜਵੰਦ ਗਰੀਬਾਂ ਦੀ ਮਦਦ ਕਰਨਾਂ ਕਲੱਬ ਦੇ ਮੁੱਖ ਕੰਮ ਹਨ। ਅੱਜ ਉਸੇ ਲੜੀ ਤਹਿਤ ਕਲੱਬ ਦੇ ਨੋਜਵਾਨਾਂ ਵੱਲੋਂ ਪਿੰਡ ਦੀਆਂ ਸਾਂਝੀਆ ਥਾਵਾਂ ਤੇ ਉੱਗੀ ਗਾਜਰ ਬੂਟੀ ਅਤੇ ਭੰਗ ਦੇ ਬੂਟਿਆਂ ਤੇ ਸਪਰੇਅ ਕੀਤਾ ਗਿਆ। ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਰਾਹੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਜਰ ਬੂਟੀ ਅਨੇਕਾਂ ਬਿਮਾਰੀਆਂ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਭੰਗ ਦੇ ਬੂਟਿਆਂ ਤੋਂ ਨੋਜਵਾਨਾਂ ਨੂੰ ਨਸ਼ਿਆਂ ਦੀ ਲਤ ਲੱਗਦੀ ਹੈ ਇਸ ਕਰਕੇ ਭੰਗ ਦੇ ਬੂਟਿਆਂ ਤੇ ਗਾਜਰ ਬੂਟੀ ਦਾ ਖਾਤਮਾ ਕਰਨ ਜਰੂਰੀ ਹੈ। ਚੇਅਰਮੈਨ ਜਗਜੀਤ ਸਿੰਘ ਨਿੱਕਾ ਪ੍ਰਧਾਨ ਨੇ ਡਾਂ ਰਿੰਪੀ ਸਿੰਘ ਤੇ ਬੰਟੀ ਪੰਜਾਬ ਪੈਸਟੀਸਾਈਡ ਜਿਨ੍ਹਾਂ ਨੇ ਕਲੱਬ ਨੂੰ ਕਰਨ ਲਈ ਸਪਰੇਅ ਦਿੱਤੀ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੋਕੇ ਸਰਪ੍ਰਸਤ ਨਛੱਤਰ ਸਿੰਘ ਸਤਗੁਰ ਸਿੰਘ ਗੁਰਦੀਪ ਸਿੰਘ ਕੁਲਵਿੰਦਰ ਸਿੰਘ ਸੈਕਟਰੀ ਗਿੰਨੀ ਸਿੰਘ ਜਸਵਿੰਦਰ ਸਿੰਘ ਨਿਰਮਲ ਸਿੰਘ ਸੰਦੀਪ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *