ਦਫਤਰ ਕਾਨੂੰਨਗੋ ਖੁੱਲੀ ਜਗਾ ਤੇ ਤਬਦੀਲ ਕਰਨ ਦੀ ਮੰਗ

ss1

ਦਫਤਰ ਕਾਨੂੰਨਗੋ ਖੁੱਲੀ ਜਗਾ ਤੇ ਤਬਦੀਲ ਕਰਨ ਦੀ ਮੰਗ

6-29
ਤਪਾ ਮੰਡੀ, 2 ਮਈ (ਨਰੇਸ਼ ਗਰਗ) ਪੰਜਾਬ ਅੰਦਰ ਰਾਜ ਕਰਦੀ ਅਕਾਲੀ-ਭਾਜਪਾ ਸਰਕਾਰ 2017 ਦੀ ਵਿਧਾਨ ਸਭਾ ਚੋਣ ਵਿਕਾਸ ਦੇ ਮੁੱਦੇ ਤੇ ਲੜਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਅੰਦਰ ਵੱਡੇ ਪੱਧਰ ਤੇ ਵਿਕਾਸ ਹੋਣ ਦੇ ਦਾਅਵੇ ਕੀਤੀ ਜਾ ਰਹੇ ਹਨ। ਆਮ ਲੋਕਾਂ ਲਈ ਸਰਕਾਰੀ ਦਫ਼ਤਰਾਂ ਅੰਦਰ ਬੈਠਣ ਲਈ ਕੁਰਸੀਆਂ, ਪੀਣ ਵਾਲੀ ਪਾਣੀ ਅਤੇ ਗਰਮੀਆਂ ਵਿੱਚ ਪੱਖੇ ਬਗੈਰਾ ਲਾਕੇ ਠੰਡੀ ਹਵਾ ਦਾ ਪ੍ਰਬੰਧ ਕੀਤਾ ਗਿਆ ਹੈ। ਪਰ ਜ਼ਮੀਨੀ ਪੱਧਰ ਤੇ ਸਚਾਈ ਕੁਝ ਹੋਰ ਹੀ ਹੈ। ਵਾਰ-ਵਾਰ ਸ਼ਿਕਾਇਤਾਂ ਮਿਲਣ ਤੇ ਜਦ ਇਸ ਪੱਤਰਕਾਰ ਨੇ ਸਬ ਡਵੀਜਨ ਅੰਦਰ ਬਣੇ ਕਾਨੂੰਨਗੋ ਦਫਤਰ ਦਾ ਦੌਰਾ ਕੀਤਾ ਤਾਂ ਨਜ਼ਾਰਾ ਹੋਰ ਵੀ ਵੇਖਣ ਵਾਲਾ ਸੀ। 10/10 ਫੁੱਟ ਵਿੱਚ ਬਣੇ ਇਸ ਦਫਤਰ ਅੰਦਰ 6 ਗੋਦਰੇਜ ਦੀਆਂ ਅਲਮਾਰੀਆਂ ਲੱਗੀਆਂ ਹੋਈਆਂ ਸਨ, ਇੱਕ ਮੇਜ ਅਤੇ ਇੱਕ ਵੱਡੀ ਕੁਰਸੀ ਲੱਗੀ ਹੋਈ ਸੀ। ਜੋ ਵਿਅਕਤੀ ਇਸ ਦਫਤਰ ਵਿੱਚ ਕਿਸੇ ਕੰਮਕਾਰ ਲਈ ਆਉਂਦਾ ਹੈ ਤਾਂ ਉਸ ਨੂੰ ਬੈਠਣ ਦਾ ਪ੍ਰਬੰਧ ਤਾਂ ਕੀ ਹੋਣਾ ਸੀ ਸਗੋਂ ਦਫਤਰ ਵਿੱਚ ਚੰਗੀ ਤਰਾਂ ਖੜੇ ਹੋਕੇ ਵੀ ਆਪਣਾ ਕੰਮ ਨਹੀਂ ਕਰਵਾ ਸਕਦਾ। ਦਫਤਰ ਦੇ ਬਾਹਰ ਕੰਮ ਕਰਵਾਉਣ ਲਈ ਆਏ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦਫਤਰ ਨੂੰ ਕਿਸੇ ਖੁੱਲੇ ਕਮਰੇ ਵਿੱਚ ਬਦਲੀ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਬਣਦੀ ਸਹੂਲਤ ਦਿੱਤੀ ਜਾ ਸਕੇ।
ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰ ਭੁਪਿੰਦਰ ਸਿੰਘ ਰਾਏ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਕਾਨੂੰਨਗੋ ਦਫਤਰ ਨੂੰ ਬਦਲੀ ਕਰਕੇ ਖੁੱਲੇ ਕਮਰੇ ਵਿੱਚ ਤਬਦੀਲ ਕਰਨ ਲਈ ਜਲਦੀ ਹੀ ਯੋਗ ਕਦਮ ਚੁੱਕੇ ਜਾਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *