ਜਿਲ੍ਹਾਂ ਮਾਨਸਾ ਦਾ ਸਭ ਤੋਂ ਵੱਡਾ ਕਹਾਉਣ ਵਾਲਾ ਤੇ ਅਕਾਲੀ ਦਲ ਦਾ ਗੜ੍ਹ ਮੰਨਣ ਵਾਲਾ ਪਿੰਡ ਕੁਲਰੀਆਂ ਸਹੂਲਤਾਂ ਤੋਂ ਵਾਂਝਾ

ss1

ਜਿਲ੍ਹਾਂ ਮਾਨਸਾ ਦਾ ਸਭ ਤੋਂ ਵੱਡਾ ਕਹਾਉਣ ਵਾਲਾ ਤੇ ਅਕਾਲੀ ਦਲ ਦਾ ਗੜ੍ਹ ਮੰਨਣ ਵਾਲਾ ਪਿੰਡ ਕੁਲਰੀਆਂ ਸਹੂਲਤਾਂ ਤੋਂ ਵਾਂਝਾ

30-21ਬਰੇਟਾ (ਰੀਤਵਾਲ):- ਪੰਜਾਬ ਸਰਕਾਰ ਦੀ ਅਕਾਲੀ ਭਾਜਪਾ ਸਰਕਾਰ ਦੀ ਲੀਡਰਸ਼ਿਪ ਕੰਮਾਂ ਦੀ ਹਰ ਰੋਜ਼ ਜਿਕਰ ਕਰਦੀ ਨਹੀ ਥੱਕਦੀ ।ਜ਼ਿਲ੍ਹਾਂ ਮਾਨਸਾ ਵਿੱਚ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਹਿੱਸੇ ਆਉਂਦਾ ਮਾਨਸਾ ਜ਼ਿਲ੍ਹੇ ਦਾ ਸਭ ਤੋ ਵੱਡਾ ਕਹਾਉਣ ਵਾਲਾ ਤੇ ਅਕਾਲੀ ਦਲ ਦਾ ਗੜ੍ਹ ਮੰਨਣ ਵਾਲਾ ਪਿੰਡ ਕੁਲਰੀਆ ਜੋ ਕਿ ਵਿਕਾਸ ਕਾਰਜਾਂ ਪੱਖੋ ਪੂਰੀ ਤਰ੍ਹਾਂ ਅਧੂਰਾ ਪਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਸ਼ੁਰੇਸ ਸ਼ਰਮਾਂ ਨੇ ਦੱਸਿਆਂ ਕਿ ਪਿੰਡ ਕੁਲਰੀਆ ਵਿਕਾਸ ਕਾਰਜਾ ਪੱਖੋ ਪੱਛੜਿਆਂ ਹੋਇਆ ਹੈ।ਇੱਥੋ ਦੇ ਕਈ ਮੁੱਹਲਿਆ ਨੂੰ ਵਾਟਰ ਸਪਲਾਈ ਦੀ ਸਹੂਲਤ ਵੀ ਪੂਰੀ ਤਰ੍ਹਾਂ ਨਹੀ ਮਿਲਦੀ।ਪਿੰਡ ਵਾਸੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਵਾਟਰ ਵਰਕਸ ਮਹਿਕਮੇ ਵੱਲੋਂ ਧਰਤੀ ਹੇਠਲਾ ਬੋਰ ਵਾਲਾ ਪਾਣੀ ਹੀ ਪਿਲਾਇਆ ਜਾ ਰਿਹਾ ਹੈ ਜੋ ਕਿ ਇੰਨਸਾਨਾਂ ਦੇ ਪੀਣਯੋਗ ਤਾਂ ਕੀ ਪਸ਼ੂਆਂ ਦੇ ਪੀਣਯੋਗ ਵੀ ਨਹੀਂ ਹੈ।ਜਿਸ ਦੇ ਕਾਰਨ ਪਿੰਡ ਵਿੱਚ ਕੈਂਸਰ ਦੇ ਮਰੀਜ਼ਾ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ ਜੋ ਕਿ ਇੱਕ-ਇੱਕ ਘਰ ਵਿੱਚ ਦੋ-ਤਿੰਨ ਮਰੀਜ਼ਾ ਦੇ ਕਰੀਬ ਹੈ। ਇੱਥੋ ਦੀਆਂ ਨਾਲੀਆਂ, ਗਲੀਆਂ ਅਤੇ ਲਿੰਕ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ।ਇਥੋਂ ਦੀ ਫਿਰਨੀ ਦੀ ਹਾਲਤ ਕੌਹੜ ਦੇ ਰੋਗ ਵਾਂਗ ਹੈ ਜਿਸ ਵੱਲ ਕੋਈ ਨਜ਼ਰ ਹੀ ਨਹੀਂ ਮਾਰ ਰਿਹਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਹੂਲਤਾਂ ਦੇ ਨਾਂ ਤੇ ਸਰਕਾਰ ਇਸ ਪਿੰਡ ਨਾਲ ਕਿਉ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਜਦ ਕਿ ਰਾਜਨੀਤੀ ਵਿੱਚ ਮੌਜੂਦਾ ਸਰਕਾਰ ਇਸ ਪਿੰਡ ਨੂੰ ਅਕਾਲੀ ਦਲ ਦਾ ਵੋਟ ਬੈਂਕ ਮੰਨਦੀ ਹੈ ਵੈਸੇ ਤਾਂ ਕਾਗਜਾਂ ਵਿੱਚ ਪਿੰਡ ਲਈ ਬੱਸਾਂ ਦੇ ਕਈ ਰੂਟ ਪਾਸ ਕੀਤੇ ਗਏ ਹਨ ਪਰ ਜੋ ਦੇਖਣ ਵਿੱਚ ਆਉਦੇ ਹਨ ਉਹ ਨਾ ਮਾਤਰ ਹੀ ਹਨ ਜਿਸ ਕਾਰਨ ਪਿੰਡ ਵਾਸੀਆਂ ਨੂੰ ਦੂਰ ਦੁਰਾਡੇ ਜਾਣ ਲਈ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋ ਦੀ ਪੁਲਿਸ ਚੌਕੀ ਦੀ ਪੁਰਾਣੀ ਬਿਲਡਿੰਗ ਦੀ ਹਾਲਤ ਬਹੁਤ ਤਰਸਯੋਗ ਹੈ।ਪਿੰਡ ਦੇ ਲੋਕਾਂ,ਦੁਕਾਨਦਾਰਾਂ ਅਤੇ ਪਿੰਡ ਦੇ ਸਮਾਜ ਸੇਵੀ ਮੈਂਬਰਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਪਿੰਡ ਕੁਲਰੀਆਂ ਦੇ ਅਧੂਰੇ ਪਏ ਵਿਕਾਸ ਕਾਰਜਾਂ ਦੀ ਜਲਦੀ ਤੋ ਜਲਦੀ ਸਾਰ ਲਈ ਜਾਵੇ ਨਹੀ ਤਾਂ ਇਸ ਦਾ ਨਤੀਜਾ ਪੰਜਾਬ ਸਰਕਾਰ ਨੂੰ ਆਉਣ ਵਾਲੀਆ 2017 ਦੀਆਂ ਵਿਧਾਨ ਸਭਾ ਚੌਣਾਂ ਵਿੱਚ ਭੁਗਤਨਾ ਪਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *