ਆਮ ਆਦਮੀ ਪਾਰਟੀ ਦੇ ਐਸ.ਸੀ ਵਿੰਗ ਦੀ ਵਿਸ਼ਾਲ ਰੈਲੀ 3 ਅਗਸਤ ਨੂੰ ਹੋਵੇਗੀ – ਸੁਖਬੀਰ ਵਲਟੋਹਾ

ss1

ਆਮ ਆਦਮੀ ਪਾਰਟੀ ਦੇ ਐਸ.ਸੀ ਵਿੰਗ ਦੀ ਵਿਸ਼ਾਲ ਰੈਲੀ 3 ਅਗਸਤ ਨੂੰ ਹੋਵੇਗੀ – ਸੁਖਬੀਰ ਵਲਟੋਹਾ
ਐਮ.ਪੀ ਪ੍ਰੋ.ਸਾਧੂ ਸਿੰਘ, ਗੁਰਪ੍ਰੀਤ ਘੁੱਗੀ, ਦੇਵ ਮਾਨ, ਜਾਮਨੀ ਗੋਮਰ ਆਦਿ ਆਗੂ ਪਹੁੰਚਣਗੇ

30-8

ਭਿੱਖੀਵਿੰਡ 30 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੀ ਇੱਕ ਵਿਸ਼ਾਲ ਰੈਲੀ 3 ਅਗਸਤ ਦਿਨ ਬੁੱਧਵਾਰ ਨੂੰ ਦਾਣਾ ਮੰਡੀ ਅਮਰਕੋਟ ਵਿਖੇ ਹੋਵੇਗੀ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ (ਕਿਸਾਨ ਵਿੰਗ) ਸੁਖਬੀਰ ਸਿੰਘ ਵਲਟੋਹਾ ਨੇ ਦਿੱਤੀ ਤੇ ਆਖਿਆ ਕਿ ਰੈਲੀ ਦੌਰਾਨ ਐਮ.ਪੀ ਪ੍ਰੋ.ਸਾਧੂ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਐਸ.ਸੀ ਵਿੰਗ ਪੰਜਾਬ ਦੇ ਇੰਚਾਰਜ ਦੇਵ ਮਾਨ, ਜਾਮਨੀ ਗੋਮਰ, ਸੰਦੀਪ ਕੁਮਾਰ ਆਦਿ ਸੀਨੀਅਰ ਆਗੂ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਐਸ.ਸੀ ਵਰਗ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣ ਕੇ ਪਾਰਟੀ ਹਾਈ ਕਮਾਂਡ ਤੱਕ ਪਹੁੰਚਾਉਣਗੇ ਤਾਂ ਜੋ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ‘ਤੇ ਇਹਨਾਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਵੱਧ ਰਹੀ ਲੋਕਪ੍ਰਿਅਤਾ ਨੂੰ ਵੇਖ ਕੇ ਬੁਖਲਾਏ ਹੋਏ ਵਿਰੋਧੀ ਲੀਡਰ ਪਾਰਟੀ ਨੂੰ ਬਦਨਾਮ ਕਰਨ ਲਈ ਕੋਝੀਆਂ ਚਾਲਾਂ ‘ਤੇ ਉਤਰ ਆਏ ਹਨ, ਜਿਸ ਤੋਂ ਲੋਕ ਭਲੀਭਾਂਤ ਜਾਣੂੂ ਹੋ ਚੁੱਕੇ ਹਨ। ਇਸ ਸਮੇਂ ਕਰਮਜੀਤ ਸਿੰਘ ਦਿਉਲ, ਰਜਿੰਦਰ ਸਿੰਘ ਪੂਹਲਾ, ਨਿਸ਼ਾਨ ਸਿੰਘ ਛੀਨਾ, ਬਖਸੀਸ ਸਿੰਘ ਫੌਜੀ, ਗੁਰਬਿੰਦਰ ਸਿੰਘ ਭੁੱਚਰ, ਜਸਬੀਰ ਸਿੰਘ ਪਹਿਲਵਾਨਕੇ, ਲਵਲੀ ਵਲਟੋਹਾ, ਦਿਲਬਾਗ ਸਿੰਘ ਕਾਲੇ, ਕੰਵਲਜੀਤ ਸਿੰਘ ਭਿੱਖੀਵਿੰਡ, ਗੁਰਪ੍ਰੀਤ ਸਿੰਘ ਸੁਰਸਿੰਘ, ਦਲਬੀਰ ਸਿੰਘ ਰੂਪ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ ਲਾਖਣਾ, ਮਾਸਟਰ ਰਾਮ ਸਿੰਘ, ਬਾਬਾ ਸੁਖਵਿੰਦਰ ਸਿੰਘ, ਗੁਰਦਾਸ ਸਿੰਘ ਢੋਲਣ, ਸਾਬਕਾ ਡੀ.ਐਸ.ਪੀ ਜਸਵੰਤ ਸਿੰਘ, ਗੋਰਾ ਬਲ੍ਹੇਰ, ਕੰਵਲਜੀਤ ਸਿੰਘ ਢਿਲੋਂ, ਅਰਸ਼ਬੀਰ ਸਿੰਘ ਨਾਰਲੀ, ਬਲਜੀਤ ਸਿੰਘ ਭੰਡਾਲ, ਵਿਰਸਾ ਸਿੰਘ ਪਹੂਵਿੰਡ, ਬਲਜੀਤ ਸਿੰਘ ਖਹਿਰਾ, ਗੁਰਦੇਵ ਸਿੰਘ ਦਿਉਲ, ਬਲਬੀਰ ਸਿੰਘ ਸਮਰਾ, ਸਾਜਨ ਧਵਨ ਭਿੱਖੀਵਿੰਡ, ਗੁਰਦਾਸ ਸਿੰਘ ਭੁੱਲਰ, ਗੁਰਮੇਜ ਸਿੰਘ ਪਹੂਵਿੰਡ, ਸਤਨਾਮ ਸਿੰਘ ਭਿੱਖੀਵਿੰਡ, ਸੁਰਿੰਦਰ ਸਿੰਘ ਸਰਕਾਰੀਆ, ਤਲਵਿੰਦਰ ਸਿੰਘ ਦਰਾਜਕੇ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *