ਪੀਰ ਬਾਬਾ ਵਾਸਲ ਸਾਹ ਦਾ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ss1

ਪੀਰ ਬਾਬਾ ਵਾਸਲ ਸਾਹ ਦਾ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ
ਪ੍ਰਸਿੱਧ ਗਾਇਕ ਜੋੜੀ ਗੁਰਮੀਤ ਪੰਜਾਬੀ ਤੇ ਬੀਬੀ ਹੁਸਨਮੀਤ ਨੇ ਬੰਨਿਆ ਰੰਗ

30-7ਭਿੱਖੀਵਿੰਡ 30 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੀਰ ਬਾਬਾ ਵਾਸਲ ਸਾਹ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਅਲਗੋਂ ਕਲਾਂ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ-ਭਾਵਨਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਜੋੜੀ ਗੁਰਮੀਤ ਪੰਜਾਬੀ ਤੇ ਬੀਬੀ ਹੁਸਨਮੀਤ ਨੇ ਆਪਣੇ ਮਕਬੂਲ ਗੀਤਾਂ ਨਾਲ ਲੋਕਾਂ ਦਾ ਮੰਨੋਰੰਜਨ ਕੀਤਾ। ਇਸ ਸਮੇਂ ਮੇਲਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਲੁਧਿਆਣਾ ਵਾਲੇ ਨੇ ਗਾਇਕ ਗੁਰਮੀਤ ਪੰਜਾਬੀ ਤੇ ਬੀਬੀ ਹੁਸਨਮੀਤ, ਗੁਰਸੇਵਕ ਸਿੰਘ ਲਾਡੀ ਅਲਗੋਂ, ਸਰਪੰਚ ਮੇਜਰ ਸਿੰਘ ਅਲਗੋਂ ਆਦਿ ਸਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਾਮ ਵੇਲੇ ਪੰਜਾਬ ਦੀਆਂ ਪ੍ਰਸਿੱਧ ਟੀਮਾਂ ਵਿਚਕਾਰ ਕਬੱਡੀ ਦਾ ਮੈਚ ਕਰਵਾਇਆ ਗਿਆ, ਜਿਸ ਵਿੱਚ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ, ਪ੍ਰਕਾਸ਼ ਸਿੰਘ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਚਾਨਣ ਸਿੰਘ, ਅਮਰੀਕ ਸਿੰਘ ਦੋਧੀ, ਨਿਰਮਲ ਸਿੰਘ, ਪ੍ਰਗਟ ਸਿੰਘ, ਪਹਿਲਵਾਨ ਜਤਿੰਦਰ ਸਿੰਘ, ਕਾਕਾ ਤਰਨਦੀਪ ਸਿੰਘ ਸੇਖੋਂ ਆਦਿ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ। ਮੇਲੇ ਦੌਰਾਨ ਗੁਰੂ ਦਾ ਲੰਗਰ ਵੀ ਅਤੁੱਟ ਵਰਤਿਆ।

print
Share Button
Print Friendly, PDF & Email

Leave a Reply

Your email address will not be published. Required fields are marked *