ਬੁੱਢਲਾਡਾ ਖ਼ਬਰਨਾਮਾ

ss1

ਬੁੱਢਲਾਡਾ ਖ਼ਬਰਨਾਮਾ

ਨੱਥਾ ਸਿੰਘ ਨੂੰ ਸਦਮਾ, ਭਤੀਜੇ ਦਾ ਦਿਹਾਤ

ਬੁੁਢਲਾਡਾ 29, ਜੁੁਲਾਈ (ਤਰਸੇਮ ਸ਼ਰਮਾਂ): ਸ੍ਰੋਮਣੀ ਅਕਾਲੀ ਦਲ(ਬ) ਦੇ ਸੀਨੀਅਰ ਨੇਤਾ ਨੱਥਾ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਪਿੰਡ ਅਚਾਨਕ ਦਾ ਦਿਹਾਤ ਹੋ ਗਿਆ। ਇਸ ਮੌਕੇ ਤੇ ਦੁੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਗੁਰਮੀਤ ਸਿੰਘ ਬੱਤਰਾ, ਰਾਜਿੰਦਰ ਬਿੱਟੂ, ਯੂਥ ਪ੍ਰਧਾਨ ਤਨਜੋਤ ਸਾਹਨੀ, ਦਰਸ਼ਨ ਸਿੰਘ ਮੰਡੇਰ, ਜਿਲ੍ਰਾ ਮੀਤ ਪ੍ਰਧਾਨ ਰਘੁਬੀਰ ਸਿੰਘ ਚਹਿਲ, ਜਿਲ੍ਹਾ ਯੂਥ ਦੇ ਸਕੱਤਰ ਕਾਲਾ ਬਾਬਾ ਸੇਦੇਵਾਲਾ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਆਤਮਿਕ ਸ਼ਾਤੀਂ ਲਈ ਪਰਥਨਾ ਕੀਤੀ। ਪਰਿਵਾਰਕ ਸੂਤਰਾ ਅਨੁਸਾਰ ਗੁਰਪ੍ਰੀਤ ਸਿੰਘ ਨਮਿਤ ਸ੍ਰੀ ਅਖੰਡ ਪਾਠ ਦਾ ਭੋਗ ਮਿਤੀ 31 ਜੁੁਲਾਈ ਦਿਨ ਐਤਵਾਰ ਨੂੰ ਗੁਰੁਦੁਆਰਾ ਪਹਿਨਾ ਸਾਹਿਬ ਸੱਚੀ ਮੰਚੀ ਪਿੰਡ ਸੈਦੇਵਾਲਾ ਵਿਖੇ 12.30 ਤੋਂ 1 ਵਜੇੇ ਤੱੰਕ ਪਵੇਗਾ।

ਆਟਾ ਚੱਕੀ ਵਿੱਚੋ 15 ਗੱਟੇ ਕਣਕ ਚੋਰੀ

ਬੁੁਢਲਾਡਾ 29, ਜੁੁਲਾਈ (ਤਰਸੇਮ ਸ਼ਰਮਾਂ): ਸਥਾਨਕ ਸ਼ਹਿਰ ਦੇ ਰੇਲਵੇ ੳਵਰ ਬਰਿੱਜ ਦੇ ਹੇਠਾਂ ਬੋਹਾ ਰੋਡ ਸਥਿਤ ਨਰੇਸ਼ ਕੁਮਾਰ ਪੁੱਤਰ ਸਦੂੰਰੀ ਲਾਲ ਦੀ ਆਟਾ ਚੱਕੀ ਤੋਂy 15 ਗੱਟੇ ਕਣਕ ਅਣਪਛਾਤੇ ਵਿਅਕਤੀਆ ਵੱਲੋਂ ਚੋਰੀ ਕਰ ਲਏ ਗਏ ਹਨ। ਸਿਟੀ ਪੁਲਿਸ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *