ਆਈ.ਟੀ. ਕਾਲਜ ਛਾਪਿਆਂ ਵਾਲੀ ਦੇ ਸੀਨੀਅਰ ਵਦਿਆਰਥੀਆਂ ਦੀ ਸ਼ਾਨਦਾਰ ਵਿਦਾਇਗੀ ਹੋਈ

ss1

ਆਈ.ਟੀ. ਕਾਲਜ ਛਾਪਿਆਂ ਵਾਲੀ ਦੇ ਸੀਨੀਅਰ ਵਦਿਆਰਥੀਆਂ ਦੀ ਸ਼ਾਨਦਾਰ ਵਿਦਾਇਗੀ ਹੋਈ

6-27 (6)
ਮਲੋਟ, 6 ਮਈ (ਆਰਤੀ ਕਮਲ) : ਗੁਰੂ ਤੇਗ ਬਹਾਦਰ ਗਰੁੱਪ ਆਫ ਇੰਸਟੀਚਿਊਟ ਛਾਪਿਆਂ ਵਾਲੀ ਵਿੱਚ ਕੱਲ ਐਮ.ਐਸ.ਸੀ. (ਆਈ.ਟੀ), ਬੀ.ਐਸ.ਸੀ. (ਆਈ.ਟੀ) ਅਤੇ ਬੀ.ਸੀ.ਏ. ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਇਕ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕਰਕੇ ਵਿਦਾ ਕੀਤਾ ਗਿਆ । ਇਸ ਆਯੋਜਨ ਵਿੱਚ ਵਿਦਾ ਲੈ ਰਹੇ ਸੀਨੀਅਰ ਵਿਦਿਆਰਥੀਆਂ ਨੇ ਕਾਲਜ ਵਿੱਚ ਬਤਾਏ ਸ਼ੁਨਹਿਰੀ ਦਿਨਾਂ ਨੂੰ ਯਾਦ ਕਰਦਿਆਂ ਅਪਣੇ ਜਜਬਾਤ ਪੂਰੀ ਭਾਵਕਤਾ ਨਾਲ ਸਾਂਝੇਂ ਕੀਤੇ । ਬਿਕਰਮਜੀਤ, ਮਨਜੀਤ, ਰਮਨਦੀਪ ਅਤੇ ਸੁਖਮੰਦਰ ਨੇ ਸੇਅਰੋ-ਸ਼ਾਇਰੀ ਨਾਲ ਐਕਰਿੰਗ ਕਰਦਿਆਂ ਪੁਰੀ ਰੋਚਕਤਾ ਬਣਾਈ ਰੱਖੀ । ਪ੍ਰਿੰਕਲ, ਅੰਕੁਸ਼, ਰਾਜੇਸ਼ ਅਤੇ ਪੂਜਾ ਨੇ ਲੋਕ ਬੋਲੀਆਂ ਤੇ ਅਧਾਰਿਤ ਗਰੱਪ ਡਾਂਸ ਕਰਦਿਆਂ ਸਭ ਨੂੰ ਨੱਚਣ ਲਾ ਦਿੱਤਾ । ਜਸਵਿੰਦਰ ਕੌਰ ਮੇ “ਕੁੰਡੀ ਮੁੱਛ ਰੱਖੀ ਯਾਰਾਂ ਨੇ” ਗੀਤ ਤੇ ਡਾਂਸ ਕਰਦਿਆਂ ਪ੍ਰੌਗਰਾਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ।

ਜਿਥੇ ਪ੍ਰਿੰਸੀਪਲ ਆਈ.ਟੀ. ਕਾਲਜ ਡਾ: ਓਮੇਸ਼ ਗਰਗ ਨੇ ਸਮੂਹ ਵਿਦਿਆਰਥੀਆਂ ਨੂੰ ਅਪਣੀਆਂ ਸ਼ੁੱਭ-ਕਾਮਨਾਵਾਂ ਭੇਟ ਕੀਤੀਆਂ, ਉਥੇ ਡਾਇਰੈਕਟਰ-ਪ੍ਰਿੰਸੀਪਲ ਡਾ: ਰਾਹੁਲ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਸਚਾਈ ਦੇ ਰਸਤੇ ਤੇ ਚੱਲਦਿਆਂ ਮਿਹਨਤ ਕਰਨ ਲਈ ਪ੍ਰੇਰਿਆ ਤਾਂ ਜੋ ਨੈਤਿਕ ਕਦਰਾਂ ਕੀਮਤਾਂ ਨਾਲ ਨਰੋਏ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ । ਮਨੇਜ਼ਮੈਂਟ ਜੀ.ਟੀ.ਬੀ. ਐਜੂਕੇਸ਼ਨਲ ਟਰੱਸਟ ਨੇ ਯਾਦਗਾਰੀ ਚਿੰਨ ਭੇਟ ਕਰਕੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦਿਆਂ ਉਹਨਾਂ ਦੇ ਸਨਿਹਰੇ ਭਵਿੱਖ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਯਕੀਨ ਦੁਆਇਆ । ਰਜਿਸਟਰਾਰ ਜਸਬੀਰ ਸੇਖੋ ਨੇ ਇਸ ਆਯੋਜਨ ਦਾ ਸਫਲ਼ਤਾ ਲਈ ਜੂਨੀਅਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਸਮੂਹ ਸਟਾਫ ਸ੍ਰੀ ਧੀਰਜ ਕੁਮਾਰ, ਮਿਸ ਗੁਰਪ੍ਰੀਤ ਕੌਰ, ਮਿਸ ਪ੍ਰਿਯਾ ਖੁੰਗਰ, ਸ੍ਰੀਮਤੀ ਰਜਨੀ ਚੌਧਰੀ, ਸ੍ਰੀਮਤੀ ਲਵਲੀ ਰਾਣੀ, ਸ੍ਰੀ ਰਾਜਵੰਤ ਸਿੰਘ, ਸ੍ਰੀ ਮਲਕੀਤ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਗੁਰਮੁੱਖ ਸਿੰਘ ਅਤੇ ਸ੍ਰੀਮਤੀ ਮਨਿੰਦਰਪਾਲ ਕੌਰ ਵੀ ਸ਼ਿਰਕਤ ਕਰਦਿਆਂ ਰੰਗਾ-ਰੰਗ ਪ੍ਰੋਗਰਾਮ ਦਾ ਭਰਪੂਰ ਅਨੰਦ ਮਾਣਿਆ ।

print
Share Button
Print Friendly, PDF & Email

Leave a Reply

Your email address will not be published. Required fields are marked *