ਨਾਂਦੇੜ ਸਾਹਿਬ ਰੇਲ ਗੱਡੀ ਦੇ ਮਲੋਟ ਠਹਿਰਾਉ ਲਈ ਸੁਖਬੀਰ ਬਾਦਲ ਦਾ ਕੀਤਾ ਧੰਨਵਾਦ

ss1

ਨਾਂਦੇੜ ਸਾਹਿਬ ਰੇਲ ਗੱਡੀ ਦੇ ਮਲੋਟ ਠਹਿਰਾਉ ਲਈ ਸੁਖਬੀਰ ਬਾਦਲ ਦਾ ਕੀਤਾ ਧੰਨਵਾਦ

6-27 (5)
ਮਲੋਟ, 6 ਮਈ (ਆਰਤੀ ਕਮਲ) : ਸ੍ਰੀ ਗੰਗਾਨਗਰ ਤੋਂ ਚੱਲ ਕੇ ਸ੍ਰੀ ਹਜੂਰ ਸਾਹਿਬ ਜਾਣ ਵਾਲੀ ਰੇਲ ਗੱਡੀ ਦਾ ਮਲੋਟ ਸਟੇਸ਼ਨ ਤੇ ਠਹਿਰਾਉ ਦੀ ਲੰਮੇ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਉਸ ਸਮੇਂ ਬੂਰ ਪਿਆ ਜਦ ਰੇਲਵੇ ਵੱਲੋਂ 20 ਮਈ ਤੋਂ ਇਸ ਗੱਡੀ ਦਾ ਮਲੋਟ ਵਿਖੇ ਠਹਿਰਾਉ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ । ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸਮੱਸਿਆ ਨੂੰ ਸੰਜੀਦਗੀ ਨਾਲ ਲੈਂਦਿਆਂ ਨਿੱਜੀ ਦਿਲਚਸਪੀ ਲੈ ਕੇ ਰੇਲਵੇ ਮੰਤਰਾਲੇ ਤੋਂ ਇਸ ਗੱਡੀ ਦਾ ਠਹਿਰਾਉ ਕਰਵਾਉਣ ਲਈ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਅੱਜ ਦਿੱਲੀ ਵਿਖੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਮੇਤ ਪੂਰੇ ਬਾਦਲ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਟਰੇਨ ਰੁਕਣ ਦੀ ਖੁਸ਼ੀ ਸਾਂਝੀ ਕੀਤੀ ।

ਜਥੇਦਾਰ ਦਿਆਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਬਹੁਤ ਹੀ ਅਹਿਮ ਦਸ਼ਮੇਸ਼ ਪਿਤਾ ਦੀਆਂ ਯਾਦਾਂ ਨਾਲ ਸਬੰਧਿਤ ਇਤਹਾਸਕ ਅਸਥਾਨ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲੀਅਤ ਲਈ ਇਸ ਰੇਲ ਗੱਡੀ ਦਾ ਮਲੋਟ ਵਿਖੇ ਠਹਿਰਾਉ ਬਹੁਤ ਜਰੂਰੀ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਜਿਲਾ ਵੀ ਦਸ਼ਮੇਸ਼ ਪਿਤਾ ਦੇ ਇਤਹਾਸ ਨਾਲ ਹੀ ਸਬੰਧਿਤ ਹੋਣ ਕਾਰਨ ਇਥੋਂ ਦੇ ਸ਼ਰਧਾਲੂ ਹਮੇਸ਼ਾਂ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਉਤਸਕ ਰਹਿੰਦੇ ਹਨ । ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਮਲੋਟ ਫੇਰੀ ਦੌਰਾਨ ਭਰੇ ਸਮਾਗਮ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੰਗਤਾਂ ਨਾਲ ਟਰੇਨ ਰੁਕਵਾਉਣ ਦਾ ਵਾਅਦਾ ਕੀਤਾ ਸੀ ਤੇ ਕੁਝ ਦਿਨਾ ਵਿਚ ਹੀ ਇਹ ਵਾਅਦਾ ਪੂਰਾ ਕਰਕੇ ਮਲੋਟ ਲੰਬੀ ਹਲਕੇ ਦੀ ਸੰਗਤ ਨਾਲ ਆਪਣੀ ਦਿਲੀ ਸਾਂਝ ਹੋਣ ਦਾ ਸਬੂਤ ਦਿੱਤਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *